Thursday, 27 December 2018

I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ -
 1. ਕਿਸਾਨ ਕੋਲ ਕੀ ਸੀ ?
 2. ਸਾਰੇ ਘੋੜੀ ਨੂੰ ਕਿ  ਕਹਿੰਦੇ ਸਨ ?
 3. ਪਿੰਡ ਦੇ  ਲੋਕ ਕਿਸਾਨ ਨਾਲ ਕੀ  ਕਰਦੇ ਸਨ ?
4. ਘੋੜੀ ਦੇ ਨਾਲ ਕੌਣ ਵਾਪਸ ਆਇਆ ?
5. ਘੋੜਾ  ਬਹੁਤ ਸੋਹਣਾ ਅਤੇ __________ ਸੀ|
6.ਡਿੱਗਣ ਨਾਲ ਮੁੰਡੇ ਦੀ ਕੀ ਟੁੱਟ ਗਈ  ਸੀ |
7.ਦੇਸ਼ ਉਪੱਰ  ਕਿਸ ਨੇ ਹਮਲਾ ਕੀਤਾ ?
8. ਸਾਰਾ ਪਿੰਡ __________ ਕਰ ਰਿਹਾ ਸੀ ?
9. ਸੜਕਾਂ ਕਿਸ ਲਈ ਰਸਤਾ ਦਿੰਦਿਆਂ ਹਨ ?
10. ਰਾਜਿਆਂ ਨੇ ਸੜਕਾਂ ਦੇ ਦੋਹਾਂ ਪਾਸਿਆਂ ਤੇ ਕਿ ਲਗਵਾਇਆ ?
11. ਸੜਕਾਂ ਕਿਸ ਨੂੰ ਆਪਸ ਵਿਚ ਜੋੜਦਿਆਂ ਹਨ ?
12. ਸਭ ਤੋਂ ਲੰਮੀ ਸੜਕ ਦਾ ਕੀ ਨਾਮ  ਹੈ ?
13. ਨੈਸ਼ਨਲ ਹਾਏਵੇ 44 ਦੀ ਲੰਬਾਈ ਕੀਨੀ ਹੈ?
14. ਅੰਗਰੇਜ਼ਾਂ ਵੇਲੇ ਦੀ ਸਬ ਤੋਂ ਲੰਮੀ ਸੜਕ ਕਿਹੜੀ ਹੈ?
15. ਕਿਹੜੀਆਂ ਸੜਕਾਂ ਰਾਜ ਦੇ ਸ਼ਹਿਰਾਂ ਨੂੰ ਆਪਸ ਵਿਚ ਜੋੜਦਿਆਂ  ਹਨ ?
II. ਪ੍ਰਸ਼ਨਾਂ ਦੇ ਉੱਤਰ ਦਿਓ --( ਵਿਆਕਰਨ)
1. ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ  ਹਨ?
2. ਦਸ, ਨੌ  ਕਿਹੜੀ ਕਿਸਮ ਦੇ ਵਿਸ਼ੇਸ਼ਣ ਹਨ?
3. ਦੋ ਕਿਲੋ ਦੁੱਧ , ਇਕ ਕਿਲੋ ਖੰਡ ਕਿਹੜੀ ਕਿਸਮ ਦੇ ਵਿਸ਼ੇਸ਼ਣ ਹਨ ?
4. ਵਿਸ਼ੇਸ਼ਣ ਕਿਸ ਦੀ ਵਿਸ਼ੇਸ਼ਤਾ ਦੱਸਦੇ  ਹਨ ?
5. ਕਿਰਿਆ ਤੋਂ ਕਿਸ ਦਾ ਪਤਾ ਚਲਦਾ ਹੈ ?
6. ਕਿਹੜੀ ਕਿਰਿਆ ਕਰਮ ਤੋਂ ਬਿਨਾ ਹੁੰਦੀ ਹੈ?
7. ਕਿਰਿਆ ਕਿੰਨੇ  ਪ੍ਰਕਾਰ ਦੀ ਹੁੰਦੀ ਹੈ?
8. ਘੋੜਾ ਮੈਦਾਨ ਵਿਚ ਦੌੜਦਾ ਹੈ | ਕਿਰਿਆ ਚੁਣੋ |
9. ਕਿਹੜੀ ਕਿਰਿਆ ਕਰਮ ਸਹਿਤ ਹੁੰਦੀ ਹੈ ?
10.ਵਿਸ਼ੇਸ਼ਣ ਦੀ  ਪਰਿਭਾਸ਼ਾ  ਲਿਖੋ | ਉਦਾਹਰਨ   ਲਿਖੋ |
ਵਾਕ ਬਣਾਓ
ਅਹਾਤਾ ,ਦਰਸ਼ਨੀ ,ਬੁਢਾਪਾ ,ਸੰਚਾਰ ,ਸਰਾਵਾਂ ,ਨਿਰਮਾਣ
ਪਿਤਾ ਜੀ ਤੋਂ ਪੈਸੇ ਮੰਗਵਾਉਣ  ਲਈ ਪੱਤਰ

Tuesday, 18 December 2018

CLASS VI ASSIGNMENT

I. ਕਾਵਿ ਸਤਰਾਂ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ -
    ਬੋਲੀ ਦਿਲ ਦੀਆਂ ਰਮਜ਼ਾਂ ਦੱਸੇ ,
     ਸਭ ਨੂੰ ਇਹ ਸਮਝਾਵੇ |
     ਸੁਣ ਕੇ ਸਮਝੋ ਮਨ ਦੀਆਂ ਬਾਤਾਂ
     ਜੋ ਕੁਝ ਕਹਿਣਾ ਚਾਹੇ |
   1. ਕਵਿਤਾ ਦਾ ਨਾਂ ਦੱਸੋ ?
   2. ਕੌਣ ਦਿਲ ਦੀਆਂ ਰਮਜ਼ਾਂ ਦੱਸਦਾ ਹੈ ਹੈ ?
   3. ਕੀ ਸਮਝਣਾ ਚਾਹੀਦਾ ਹੈ ?
   4. ਰਮਜ਼ਾਂ ਸ਼ਬਦ ਦਾ ਅਰਥ ਦੱਸੋ /
II. ਬਹੁ - ਵਿਕਲਪੀ ਪ੍ਰਸ਼ਨ -
    1. ਮਿੱਠਾ ਬੋਲਣ ਤੋਂ ਤੁਹਾਡਾ ਕੀ ਭਾਵ ਹੈ ?
       ਹੌਲੀ ਬੋਲਣਾ            ਚੰਗੇ ਸ਼ਬਦਾਂ ਵਿੱਚ ਗੱਲ ਕਰਨਾ        ਮਿੱਠੀ ਸੁਰ ਵਿੱਚ ਬੋਲਣਾ
   2. ਹਰਿਦੁਆਰ ਦਾ ਸੰਬੰਧ ਕਿਸ ਧਰਮ ਨਾਲ ਹੈ ?
       ਸਿੱਖ                          ਹਿੰਦੂ                          ਇਸਲਾਮ
   3.  ਸੁਨਿਆਰ ਸ਼ਬਦ ਦਾ ਲਿੰਗ ਬਦਲੋ
        ਸੁਨਿਆਰਨ                ਸਨਿਆਰੀ                    ਸੁਨਿਆਰੀ
  4.  ਬਾਲ ਸ਼ਬਦ ਦਾ ਲਿੰਗ
        ਬਾਲਿਕਾ                      ਬਾਲੀ                        ਬਾਲੜੀ
  5. ਸਾਰੇ , ਕਾਫ਼ੀ , ਬਹੁਤ, ਕਿਹੜੀ ਕਿਸਮ ਦੇ ਪੜਨਾਂਵ ਹਨ ?
      ਨਿਸ਼ਚੇ ਵਾਚਕ                   ਪ੍ਰਸ਼ਨ ਵਾਚਕ            ਅਨਿਸਚੇ ਵਾਚਕ
III. ਵਾਕ ਬਣਾਓ -
      ਸੁਚੱਜਾ ,  ਆਡੰਬਰ ,  ਬੇਢੱਬਾ ,  ਅਨੁਕੂਲ
IV. ਪ੍ਰਸ਼ਨਾਂ ਦੇ ਉੱਤਰ ਦਿਓ -
   1.   ਜਾਨਵਰ ਆਪਣੇ ਆਪ ਨੂੰ ਕਿਉਂ ਲੁਕਾਉਂਦੇ ਹਨ ? ਕੀ ਸਾਰੇ ਜਾਨਵਰ ਅਜਿਹਾ ਕਰ ਸਕਦੇ ਹਨ ?
   2.   ਫੌਜੀਆਂ ਦੀ ਵਰਦੀ ਦੇ ਰੰਗ ਰੂਪ ਬਾਰੇ ਤੁਸੀਂ ਕੀ ਜਾਣਦੇ ਹੋ ?
   3.   ਗੁਰੂ ਜੀ  ਦੀ ਦਲੀਲ ਸੁਣ ਕੇ ਲੋਕਾਂ ਨੇ ਕੀ ਮਹਿਸੂਸ ਕੀਤਾ ?
V. ਮੁਹਾਵਰਿਆਂ ਦੇ ਅਰਥ ਦੱਸ ਕੇ ਵਾਕ ਬਣਾਓ -
     ਇੱਕ ਦੀਆਂ ਚਾਰ ਸੁਣਾਉਣਾ
     ਸਾਹ ਸੁੱਕ ਜਾਣਾ
VI. ਆਧੁਨਿਕ ਟੈਲੀਵਿਜ਼ਨ  ਅਤੇ ਟੈਲੀਵਿਜ਼ਨ ਦੀਆਂ ਹਾਨੀਆਂ ਬਾਰੇ ਦੱਸੋ |

Sunday, 9 December 2018

class vi

I. ਤਸਵੀਰ ਪਛਾਣੋ -                                                                                                        ( 5)
  1.                                                                       2.





3.                                                                         4.
   




5.
II. ਸਹੀ ਸ਼ਬਦ ਚੁਣੋ -                                                                                                         ( 1.5)
  1. ਤੌਲੀਆ  ,  ਤੋਲੀਆ
  2. ਮੌਹਾਲੀ ,  ਮੋਹਾਲੀ
  3. ਸੈਨਿਕ   , ਸੈਨਕ
III. ਸਹੀ ਮਾਤਰਾ ਲਗਾਓ -                                                                                                  (1.5)                      1. ਖਿ     ਡ਼       ਨਾ -      _____________
  2. ਨਿ     ਰ     ਦ      ਸ਼ -  ____________
  3. ਨ   ਜ   ਵਾ    ਨ -     _____________
IV. ਮਿਲਦੇ ਜੁਲਦੇ ਸ਼ਬਦ ਲਿਖੋ -                             
  1. ਚੋਰੀ
  2. ਪੈਰ
 V. ਰੰਗਾਂ ਦੇ ਨਾਂ ਲਿਖੋ  | ( ਕੋਈ  ਪੰਜ )                                                                                        ( 5)
VI. ਸਬਜ਼ੀਆਂ ਦੇ ਨਾਂ ਲਿਖੋ | ( ਕੋਈ ਪੰਜ )                                                                                  ( 5)

Thursday, 29 November 2018

class VII CH-11 (R), 12, 13, NEW

I. ਕਾਵਿ ਸਤਰਾਂ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ -                                                                      ( 4)
       ਫੱਟ ਤੇਗ ਦਾ ਮਿਟ ਸਕਦਾ ਹੈ ,
       ਸਭ ਹਥਿਆਰ ਨੇ ਨਿੱਕੇ |
       ਸ਼ਬਦਾਂ ਦੇ ਜੋ ਬਾਣ ਚਲਾਵੇ ,
       ਉਹ ਸਭਨਾਂ ਤੋਂ ਤਿੱਖੇ |
   1. ਕਵਿਤਾ ਦਾ ਨਾਂ ਦੱਸੋ ?
   2. ਫੱਟ ਸ਼ਬਦ ਦਾ ਅਰਥ ਦੱਸੋ ?
   3. ਕਿਸ ਦੇ ਅੱਗੇ ਸਭ ਹਥਿਆਰ ਨਿੱਕੇ ਹਨ ?
   4. ਕੀ ਸਭ ਤੋਂ ਤਿੱਖੇ ਹਨ ?
II. ਪ੍ਰਸ਼ਨਾਂ ਦੇ ਉੱਤਰ ਦਿਓ ( 1-2 ਸ਼ਬਦਾਂ ਵਿੱਚ )                                                                          ( 2)
    1. ਗੁਰੂ ਜੀ ਨੇ ਲੋਕਾਂ ਨੂੰ ਕਿਸ 'ਚੋਂ ਬਾਹਰ ਕੱਢਿਆ ?
    2. ਖ਼ਾਕੀ ਸ਼ਬਦ ਕਿਹੜੇ ਸ਼ਬਦ ਤੋਂ ਬਣਿਆ ਹੈ ?
III. ਪ੍ਰਸ਼ਨਾਂ ਦੇ ਉੱਤਰ ਦਿਓ  ( 2-3 ਲਾਈਨਾਂ ਵਿੱਚ )                                                                       (9)
    1. ਜਾਨਵਰ ਆਪਣੇ ਆਪ ਨੂੰ ਕਿਉਂ ਲੁਕਾਉਂਦੇ ਹਨ ? ਕੀ ਸਾਰੇ ਜਾਨਵਰ ਅਜਿਹਾ ਕਰ ਸਕਦੇ ਹਨ ?
    2. ਹਰਿਦੁਆਰ ਵਿੱਚ ਗੁਰੂ ਜੀ ਨੇ ਲੋਕਾਂ ਨੂੰ ਕੀ ਉਪਦੇਸ਼ ਦਿੱਤਾ ?
    3. ਫੌਜੀਆਂ ਦੀ ਵਰਦੀ ਦੇ ਰੰਗ ਰੂਪ ਬਾਰੇ ਤੁਸੀਂ ਕੀ ਸਮਝਦੇ ਹੋ ?
IV. ਵਾਕ ਬਣਾਓ -                                                                                                                  ( 2)
         ਬੇਢੱਬਾ  ,  ਮਾਨਤਾ
V. ਮੁਹਾਵਰਿਆਂ ਦੇ ਅਰਥ ਦੱਸ ਕੇ ਵਾਕ ਬਣਾਓ -
      ਅੱਗ ਵਰਨੀ   ,    ਸਾਹ ਸੁੱਕ ਜਾਣਾ                                                                                        (3)
  
ਭਾਸ਼ਾ ਕਿਵੇਂ ਸਮਝੀ ਜਾਂਦੀ ਹੈ ?
ਸੁਣ ਕੇ          ਸੌਂ ਕੇ                 ਨੱਚ ਕੇ 
ਮਨੁੱਖ ਅੱਗੇ        ਤਲਵਾਰ ਅੱਗੇ        ਜ਼ੁਬਾਨ ਅੱਗੇ 
ਖ਼ਾਲੀ ਥਾਵਾਂ ਪੂਰੀਆਂ ਕਰੋ -
    1.   ਫੱਟ ਤੇਗ ਦਾ ਮਿਟ ਸਕਦਾ ਹੈ ,
          ____________________________ |
    2. ਮੂੰਹੋਂ ਨਿਕਲੇ ਸ਼ਬਦ __________  ਨਹੀਂ ਲਏ ਜਾ ਸਕਦੇ |
    3. _________  ਰਾਹੀਂ ਅਸੀਂ ਆਪਣੇ ਮਨ ਦੇ ਭਾਵ ਪ੍ਰਗਟ ਕਰ ਸਕਦੇ ਹਾਂ |
    4. ਸਾਨੂੰ ਹਮੇਸ਼ਾ  ____________ ਹੀ ਬੋਲਣਾ ਚਾਹੀਦਾ ਹੈ |
1.ਮਿੱਠੀ ਬੋਲੀ ਤੋਂ ਤੁਸੀਂ ਕੀ ਸਮਝਦੇ ਹੋ?
2. ਇਸ ਕਵਿਤਾ ਤੋਂ ਕੀ ਸਿੱਖਣ ਲੈ ਮਿਲਦਾ ਹੈ?

Thursday, 1 November 2018

home work

बहन के विवाह के लिए अवकाश पत्र 
जैलयावाला बाग़ 
वाक्यांश , अनेकार्थी , भिनार्थक 
अविकारी शब्द 
मुहावरे , लोकोकितीआ, विलोम शब्द , पर्यायवाची

Monday, 3 September 2018

CLASS VI ASSIGNMENT READER

I. ਕੋਈ ਇੱਕ ਕਵਿਤਾ ਦਾ ਸਾਰ ਲਿਖੋ -
   ਬੱਦਲ ਨੂੰ   ਜਾਂ  ਆਪਣਾ ਭਾਰਤ ਦੇਸ਼
 II.1-2 ਸ਼ਬਦਾਂ ਵਿੱਚ ਉੱਤਰ ਦਿਓ -
    1. ਹਾਥੀ ਬਾਰੇ ਚਾਰਾਂ ਅਨ੍ਹਿਆਂ ਦੀ ਕੀ ਰਾਏ ਸੀ ?
    2. ਪੁਸਤਕ ਪ੍ਰਦਰਸ਼ਨੀ ਕਿੱਥੇ ਲੱਗੀ |
    3. ਚਾਰੇ ਅੰਨ੍ਹੇ ਕਿੱਥੇ ਬੈਠੇ ਸਨ ?
    4. _____ ਖਰੜੇ ਨੂੰ ਕਿਤਾਬੀ ਰੂਪ ਦਿੰਦੇ ਹਨ |
    5. ਉਸਨੇ ਆਪਣੀ __________ ਲਈ ਫ਼ਾਈਲ ਲਗਾਈ ਸੀ | (ਜਸ਼ਨ ਦੇ ਸ਼ੌਕ )
    6.ਪੰਜਾਬ _____ ਪ੍ਰਧਾਨ ਦੇਸ਼ ਹੈ|
    7.ਕਿਸਾਨ ਘੋੜੀ ਲੈ ਕੇ ਕਿੱਥੇ ਗਿਆ ?
    8. ਪਾਣੀ ਨੂੰ ਪੀਣ ਯੋਗ ਬਣਾਉਣਾ ਇੱਕ ਮਹਿੰਗਾ ਤਰੀਕਾ ਹੈ ?
    9.ਪਾਣੀ ਦੀ ਸਹੀ ਵਰਤੋਂ ਹੀ ਪਾਣੀ ਦੀ ਸਮਝ ਹੈ |
   10. ਚੰਗਾ ਹੋਇਆ ਮੈ ਕਟਣੋ ਬਚ ਗਿਆ , ਕਿਸ ਨੇ ਕਿਸ ਨੂੰ ਕਹੇ ?
III.ਤਿੰਨ - ਚਾਰ ਲਾਈਨਾਂ ਵਿੱਚ ਉੱਤਰ ਦਿਓ -
    1. ਅੰਨ੍ਹਿਆਂ ਨੂੰ ਇਸ ਘਟਨਾ ਵਿੱਚ ਕੀ ਸਿੱਖਣ ਨੂੰ ਮਿਲਿਆ /
    2. ਸਿਆਣੇ ਵਿਅਕਤੀ ਨੇ ਉਹਨਾਂ ਦਾ ਝਗੜਾ ਖ਼ਤਮ ਕਰਨ ਦਾ ਫੈਸਲਾ ਕਿਉਂ ਕੀਤਾ ?
   3.ਬਨਸਪਤੀ ਦਾ ਮੌਲਣਾ ਤੋਂ ਕੀ ਭਾਵ ਹੈ ?
   4. ਪਾਣੀ ਦੀ ਸਾਡੇ ਜੀਵਨ ਵਿਚ ਕੀ ਮਹੱਤਤਾ ਹੈ /
   5.ਜਸ਼ਨ ਨੇ ਲੇਖਕ ਬਣਨ ਦਾ ਫੈਸਲਾ ਕੀਤਾ ?
   6. ਨੈਸ਼ਨਲ ਬੁੱਕ ਟ੍ਰਸਟ ਬਾਰੇ ਦੱਸੋ ?
IV. ਵਾਕ ਬਣਾਓ - ਆਯੋਜਕ  ,  ਰੋਣਹਾਕਾ , ਮੁਥਾਜ , ਛਹਿਬਰ , ਸਾਧਨਾ , ਦਸਤਕ , ਗੁੰਜਾਇਸ਼ , ਤਕਨੀਕ 
V.ਕਵਿਤਾ ਦੀਆਂ ਲਾਈਨਾਂ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ -
     ਮੋਰ ਪਪੀਹੇ ਧਰਤੀ ਉੱਤੇ ,
     _____________
      ---------------------
     ਤੈਨੂੰ ਟੋਲ ਰਹੇ |

  1. ਕਵਿਤਾ ਦਾ ਨਾਂ ?
  2. ਟੋਲ ਸ਼ਬਦ ਦਾ ਅਰਥ ਦੱਸੋ |
  3. ਕਿਸਨੂੰ ਟੋਲਣ ਦੀ ਗੱਲ ਕੀਤੀ ਹੈ ?
  4. ਕੌਣ ਬੋਲ ਰਿਹਾ ਹੈ ?
  5. बहन के विवाह के लिए अवकाश पत्र

   

CLASS V S.A.1

I. ਤਸਵੀਰ ਪਹਿਚਾਣ ਕੇ ਸ਼ਬਦ ਲਿਖੋ -








II. ਸਹੀ ਸ਼ਬਦ ਚੁਣੋ --------

  1.     ਅਖ਼ਰੋਟ / ਅਖਰੌਟ 
  2. ਤੈਰਾਕ /ਤੇਰਾਕ 
  3. ਪੈਹਾਲੀ / ਪਹੇਲੀ 
  4. ਚੌਦਰਾਣੀ  ਚੌਧਰਾਣੀ 
III. ਬਿੰਦੀ / ਟਿੱਪੀ ਲਗਾ ਕੇ ਸਹੀ ਸ਼ਬਦ ਬਣਾਓ -

  1. ਚਦਰਮਾ 
  2. ਝੋਪੜੀ 
  3. ਸਿਘ 
  4. ਰਗਦਾਰ 
IV. ਅਧੱਕ  ਵਾਲੇ  ਚਾਰ ਸ਼ਬਦ ਲਿਖੋ -



V.ਹੋੜਾ / ਕਨੌੜਾ ਮਾਤਰਾ ਲਗਾ ਕੇ ਸ਼ਬਦ ਬਣਾਓ -

  1. ਇਕਲਤਾ 
  2. ਹਟਲ 
  3. ਬਤਲ 
  4. ਨਜਵਾਨ 
VI.ਦਿਨਾਂ ਦੇ ਨਾਂ ਲਿਖੋ -
   










VII.ਪੰਜ ਰੰਗਾਂ ਦੇ ਨਾਂ ਲਿਖੋ -














VIII. ਸਹੀ ਸ਼ਬਦ ਚੁਣ ਕੇ ਖਾਲੀ ਥਾਂ ਭਰੋ -

  1. ਗੌਰਵ ਨੇ ___________ ਅਤੇ ਕਚੌਰੀ ਖਾਧੀ |                                       (ਪਕੌੜੇ / ਪਿਸਤੌਲ )
  2. ਸੁਹਣੇ -ਸੁਹਣੇ ___________ ਪਾਈਏ |                                              (ਪਾਜਾਮੇ /ਕੱਪੜੇ )
  3. ਬਿੱਲੀ ____________ ਕਰਦੀ ਹੈ |                                                    (ਕੁਐ -ਕੁਐ / ਮਿਆਉਂ -ਮਿਆਉਂ )
  4. ਮਹੇਸ਼ ਵੇਸਣ ਵਾਲੇ _______  ਖਾ |                                                    ( ਪੂੜੇ / ਰਸਗੁੱਲੇ )

CLASS VI ASSIGNMENT S.A 1 GRAMMAR

assignment (grammar)
Imp. Questions
  1. ਵਰਨ ਦੀ ਪਰਿਭਾਸ਼ਾ ਦਿਓ ?
  2. ਵਰਨ ਮਾਲਾ ਦੀ ਪਰਿਭਾਸ਼ਾ ਦਿਓ|
  3. ਭਾਸ਼ਾ ਕਿਸ ਨੂੰ ਕਹਿੰਦੇ ਹਨ |
  4. ਲਿਪੀ ਕੀ ਹੈ |
  5. ਨਾਸਕੀ ਅੱਖਰ ਕਿਸਨੂੰ ਕਹਿੰਦੇ ਹਨ |
  6. ਲਗਾ ਕੀ ਹਨ/
  7. ਲਗਾਖਰ ਦੀ ਪਰਿਭਾਸ਼ਾ ?
  8. ਨਾਂਵ  ਦੀ ਪਰਿਭਾਸ਼ਾ ਦਿਓ|
  9. ਸ਼ਬਦ ਦੀ ਪਰਿਭਾਸ਼ਾ ਦਿਓ \
  10. ਵਰਨਮਾਲਾ ਦੇ ਕੁਲ ________ਹਨ |
  11. ਗੁਰਮੁਖੀ ਦੇ ਕੁੱਲ ਅੱਖਰ _____ਹਨ|
  12. ਲਗਾ __________ਹਨ|
  13. ਲਗਾਖਰ  _____-  ਹਨ |
  14. ਵਰਨ ਦੀਆਂ ਕਿਸਮਾਂ _______ ਹਨ |
  15. ਸਵਾਰ ਆਖ਼ਰ ____- ਹਨ |
  16. ਵਿਅੰਜਨ ਅੱਖਰ ____________ ਹਨ|
  17. ਨਾਸਕੀ ਆਖ਼ਰ ਕਿੰਨੇ ਹਨ |
  18. ਦੁੱਤ ਅੱਖਰ ਕਿੰਨੇ ਹਨ |
  19. ਅਖਰਾਂ ਦੀ ਮਦਦ ਨਾਲ ਹੀ ___________ ਲਿਖੀ ਜਾਂਦੀ ਹੈ|
  20.  ਲਿਪੀ ਦੇ ਵਰਗ ____ ਹਨ |
  21. ਕਿਹੜੀ ਲੱਗ ਚਿੰਨ੍ਹ ਰਹਿਤ ਹੁੰਦੀ ਹੈ |
  22. ਸਿਹਾਰੀ ਅੱਖਰ ਦੇ ਕਿਹੜੇ ਪਾਸੇ ਲੱਗਦੀ ਹੈ |
  23. ਔਂਕੜ ਅੱਖਰ ਦੇ ਕਿੱਥੇ ਲੱਗਦੀ ਹੈ |
  24. ਲਗਾਖਰ ਦੀ ਵਰਤੋਂ ______ ਨਾਲ ਹੁੰਦੀ ਹੈ|
  25. ਲਗਾ ਦੀ ਵਰਤੋਂ ______ਨਾਲ ਹੁੰਦੀ ਹੈ|
  26. ਹਲਦੀ, ਲੂਣ ,ਤੇਲ  ਕਿਹੜੀ ਕਿਸਮ ਦੇ ਨਾਂਵ ਹਨ|
  27. ਹਵਾ, ਗੁੱਸਾ ,ਹਾਸਾ ਕਿਹੜੀ ਕਿਸਮ ਦੇ ਨਾਂਵ ਹਨ |
  28. ਡਾਰ, ਫੌਜ ___________ ਨਾਂਵ ਹਨ|
  29. ਸਾਰਥਕ ਸ਼ਬਦ ਦੀਆ ਕਿਸਮਾਂ ______-- ਹਨ |
  30. ਕਿਹੜੇ ਸ਼ਬਦ ਇਕੱਲੇ ਵਰਤੇ ਜਾ ਸਕਦੇ ਹਨ |
  31. ਸ਼ਬਦ __________ ਦਾ ਸਮੂਹ ਹੈ |
  32. ਸ਼ਬਦ ਕਿੰਨੀ ਪ੍ਰਕਾਰ ਦੇ ਹਨ \
  33. ਕਿਹੜੇ ਸ਼ਬਦ ਦਾ ਅਰਥ ਨਹੀਂ ਹੁੰਦਾ ਹੈ \
  34. ਕਿਹੜੇ ਸ਼ਬਦ ਦਾ ਅਰਥ  ਹੁੰਦਾ ਹੈ \
  35. ਜਿਸ ਨੂੰ ਸਾਰੇ ਪਿਆਰ ਕਾਰਨ |
  36. ਜੋ ਬਹੁਤ ਵੱਧ ਖਾਵੇ | 
  37. ਜੋ ਦੇਸ਼ ਲਈ ਜਾਨ ਵਾਰੇ |
  38. ਗਾਂ ਤੂੜੀ ਖਾਂਦੀ ਹੈ ਦਾ ਵਚਨ ਬਦਲੋ |
  39. ਜੁਰਾਬ ਪਾ ਲਓ ਦਾ ਵਚਨ ਬਦਲੋ |
  40. ਮੇਹਨਤੀ, ਇੱਕ , ਕੰਜੂਸ , ਖੁੱਲ੍ਹਾ , ਸੁਹਣਾ ਦੇ ਵਿਰੋਧੀ ਸ਼ਬਦ ਲਿਖੋ |
II. ਮੁਹਾਵਰਿਆਂ ਦੇ ਅਰਥ ਦਾਸ ਕੇ ਵਾਕ ਬਣਾਓ ---
  ਅੱਖਾਂ ਦਿਖਾਉਣਾ , ਅੱਖ ਲੱਗਣੀ , ਉੱਲੂ ਸਿਧ ਕਰਨਾ , ਅੱਡੀ ਨਾ ਲੱਗਣਾ 
III. ਕੋਈ ਇਕ ਲੇਖ ਲਿਖੋ -
        ਗੁਰੂ ਨਾਨਕ ਦੇਵ ਜੀ , ਸਵੇਰ ਦੀ ਸੈਰ 
IV. ਕੋਈ ਇਕ ਪੱਤਰ ਲਿਖੋ -
     ਫੀਸ ਮੁਆਫ਼ੀ ਲਈ ਬਿਨੈ ਪੱਤਰ 
     ਸੈਕਸ਼ਨ ਬਦਲਣ ਲਈ ਪੱਤਰ 

Monday, 27 August 2018

class vi

I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ -                                                                                 (6)
  1. ਵਪਾਰੀਆਂ ਨੇ ਕਿਸਾਨ ਦਾ ਪਿੱਛਾ ਕਿਉਂ ਕੀਤਾ ?
  2. ਧਰਤੀ ਹੇਠਲੇ ਪਾਣੀ ਦੇ ਪੱਧਰ ਵਿਚਲੀ ਘਾਟ ਨੂੰ ਕਿਵੇਂ ਪੂਰਾ ਕੀਤਾ ਜਾ ਸਕਦਾ ਹੈ ?

III. ਵਿਰੋਧੀ ਸ਼ਬਦ -                                                                                                       (5)
      1. ਅੱਗ   ,   ਬਹਾਦੁਰ  , ਖਾਲੀ , ਨਰਕ , ਮਿਹਨਤੀ
IV. ਸ਼ਬਦ ਦੀ ਪਰਿਭਾਸ਼ਾ ਦਿਓ ||                                                                                        (2)
V.  ਆਪਣੇ ਸਕੂਲ ਦੇ ਪ੍ਰਿੰਸੀਪਲ ਨੂੰ ਸੈਕਸ਼ਨ ਬਦਲਣ ਲਈ ਬਿਨੈ - ਪੱਤਰ ਲਿਖੋ |                        (7)

,  

Wednesday, 22 August 2018

ਪ੍ਰਸ਼ਨ 1 ਦਾਤੇ ਸ਼ਬਦ ਤੋਂ ਤੁਸੀਂ ਕੀ ਸਮਝਦੇ ਹੋ ?
ਪ੍ਰਸ਼ਨ 2 ਫੁਲਕਾਰੀ ਕੀ ਹੁੰਦੀ ਹੈ ?
ਪ੍ਰਸ਼ਨ 3 ਇਸ ਪਾਠ ਵਿੱਚ ਕਿਹੜੇ -ਕਿਹੜੇ ਕਿੱਤਿਆਂ ਦੀ ਜਾਣਕਾਰੀ ਦਿੱਤੀ ਗਈ ਹੈ ?  
ਪ੍ਰਸ਼ਨ 4 ਦਰਖ਼ਤ ਦੀ ਕਹਾਣੀ ਕੌਣ ਕਿਸਨੂੰ ਸਣਾਉਂਦਾ ਹੈ ?ਇਸ ਕਹਾਣੀ ਵਿਚ ਦਾਤੇ ਸ਼ਬਦ ਕਿਸ ਵਾਸਤੇ ਆਇਆ ਹੈ ?
ਪ੍ਰਸ਼ਨ 5 ਅੱਜ-ਕੱਲ੍ਹ ਘੜੀਸਾਜ਼ ਦੇ ਕੰਮ ਨੂੰ ਕਿੱਤੇ ਵਜੋਂ ਕਿਉਂ ਨਹੀਂ ਅਪਣਾਇਆ ਜਾਂਦਾ ?  
ਪ੍ਰਸ਼ਨ 6 ਆਪਣੇ ਮੁਖ ਅਧਿਆਪਕ ਨੂੰ ਭਰਾ ਦੇ ਵਿਆਹ ਤੇ ਛੁੱਟੀ ਲੈਣ ਲਈ ਪੱਤਰ ਦੀ ਸ਼ੁਰੂਆਤ ਤੇ ਅੰਤ ਲਿਖੋ |   3                   
ਪ੍ਰਸ਼ਨ 7 ਵਿਸ਼ੇਸ਼ਣ ਦੀ ਪਰਿਭਾਸ਼ਾ ਉਦਾਹਰਣ ਸਹਿਤ ਲਿਖੋ |                                                           2
ਪ੍ਰਸ਼ਨ 8 ਹੇਠ ਲਿਖੇ ਸ਼ਬਦਾਂ ਦੀ ਵਚਨ ਬਦਲੀ ਕਰੋ |                                                                    3
ਘੋੜਾ , ਰਾਖਾ , ਬਿੱਲੀ ,ਧਾਰਾ ,ਦਰਿਆ, ਕੰਨਿਆ

 
ਪ੍ਰਸ਼ਨ 1 ਦਾਤੇ  ਕੌਣ ਹੁੰਦੇ ਹਨ ?                                                                                               2
ਪ੍ਰਸ਼ਨ 2 ਪਿਤਾ ਪੁਰਖੀ ਕਿੱਤਾ ਕਿਸਨੂੰ ਆਖਦੇ ਹਨ ?                                                                     2
ਪ੍ਰਸ਼ਨ 3 ਕਲਈਗਰ ਕਿ ਕੰਮ ਕਰਦਾ ਹੈ ?                                                                                  2
ਪ੍ਰਸ਼ਨ 4 ਦਰਖ਼ਤ ਆਪਣੇ ਮਿੱਤਰ ਵਾਸਤੇ ਕੀ ਕੁਝ ਕਰਦਾ ਹੈ ,ਆਪਣੇ ਸ਼ਬਦਾਂ ਵਿਚ ਸਮਝਾਓ ?               3
ਪ੍ਰਸ਼ਨ 5 ਭੱਠੀ ਵਾਲੀ ਦੇ ਕਿੱਤੇ ਉੱਪਰ ਨੋਟ ਲਿਖੋ?                                                                         3
ਪ੍ਰਸ਼ਨ 6 ਆਪਣੇ ਮੁਖ ਅਧਿਆਪਕ ਨੂੰ ਭਰਾ ਦੇ ਵਿਆਹ ਤੇ ਛੁੱਟੀ ਲੈਣ ਲਈ ਪੱਤਰ ਦੀ ਸ਼ੁਰੂਆਤ ਤੇ ਅੰਤ ਲਿਖੋ |   3                   
ਪ੍ਰਸ਼ਨ 7 ਵਿਸ਼ੇਸ਼ਣ ਦੀ ਪਰਿਭਾਸ਼ਾ ਉਦਾਹਰਣ ਸਹਿਤ ਲਿਖੋ |                                                           2
ਪ੍ਰਸ਼ਨ 8 ਹੇਠ ਲਿਖੇ ਸ਼ਬਦਾਂ ਦੀ ਵਚਨ ਬਦਲੀ ਕਰੋ |                                                                    3
ਸਜ਼ਾ  ,ਮੋਰ ,ਕੁਰਸੀ ,ਭਗਤ  , ਹੱਥ  , ਕਥਾ 

Wednesday, 8 August 2018

CLASS VI TEST



I. ਬਹੁ - ਵਿਕਲਪੀ ਪ੍ਰਸ਼ਨ -                                                                                                  (5)
   1. ਬਰਸਾਤ ਦਾ ਮੌਸਮ ਕਿਹੜੇ ਤੋਂ ਕਿਹੜੇ ਮਹੀਨੇ ਤਕ ਹੁੰਦਾ ਹੈ ?
      ਦਸੰਬਰ ਤੋਂ ਜਨਵਰੀ                         ਜੂਨ ਤੋਂ ਜੁਲਾਈ                         ਜੁਲਾਈ ਤੋਂ ਸਤੰਬਰ
   2. ਲਗਾਖਰ ਦੀ ਵਰਤੋਂ   ________    ਨਾਲ ਹੁੰਦੀ ਹੈ ?
        ਅੱਖਰਾਂ ਨਾਲ                                ਲਗਾ ਨਾਲ                               ਸ਼ਬਦਾਂ ਨਾਲ
   3. ਔਂਕੜ ਅੱਖਰ ਦੇ ਕਿੱਥੇ ਲੱਗਦੀ ਹੈ ?
         ਸੱਜੇ                                            ਉੱਪਰ                                       ਹੇਠਾਂ
   4. ਮੌਨਸੂਨ ਪੰਜਾਬ ਵਿੱਚ ਕਿੰਨੇ ਪਾਸਿਆਂ ਤੋਂ ਪ੍ਰਵੇਸ਼ ਕਰਦੀ ਹੈ ?
         ਦੋ                                               ਤਿੰਨ                                         ਇੱਕ
   5. ਆਟਾ , ਤੇਲ , ਕਿਹੜੀ ਕਿਸਮ ਦੇ ਨਾਂਵ ਹਨ ?
         ਆਮ ਨਾਂਵ                                 ਵਸਤੂ ਵਾਚਕ                               ਇਕੱਠ ਵਾਚਕ
II.  " ਬੱਦਲ ਨੂੰ "  ਕਵਿਤਾ ਦਾ ਸਾਰ  ਲਿਖੋ |                                                                               (5)
III. ਪ੍ਰਸ਼ਨਾਂ ਦੇ ਉੱਤਰ ਦਿਓ -                                                                                                   (6)
      1. ਬਨਸਪਤੀ ਦਾ ਮੌਲਣਾ ਤੋਂ ਕੀ ਭਾਵ ਹੈ ?
      2. ਬਰਸਾਤ ਦਾ ਮੌਸਮ ਪੰਜਾਬੀਆਂ ਦੇ ਜੀਵਨ ਤੇ ਕੀ ਪ੍ਰਭਾਵ ਪਾਉਂਦਾ ਹੈ ?
IV. ਵਾਕ ਬਣਾਓ -                                                                                                                 (2)
        ਕੋਹਰਾ    ,     ਵਰਦਾਨ
V. ਨਾਂਵ ਦੀ ਪਰਿਭਾਸ਼ਾ ਉਦਹਾਰਣ ਸਹਿਤ ਦਿਓ |                                                                         (2)

Monday, 6 August 2018

Class 7

                                                                           

ਸਾਰ 

' ਫ਼ਸਲਾਂ ਦਾ ਗੀਤ ' ਕਵਿਤਾ ਵਿਚ ਕਵੀ ਕਿਸਾਨ ਦੀ ਮਿਹਨਤ ਦੀ ਗੱਲ ਕਰਦਾ ਹੈ | ਖੇਤਾਂ ਵਿਚ ਫ਼ਸਲਾਂ ਦੇ ਪੱਕਣ ਦਾ ਸੰਬੰਧ ਸਿਰਫ਼ ਭੁੱਖ ਨਾਲ ਹੀ ਨਹੀਂ ਸਗੋਂ ਕਿਸਾਨ ਦੀ ਖੁਸ਼ਹਾਲੀ ਨਾਲ ਵੀ ਹੈ | ਫ਼ਸਲਾਂ ਦੇ ਬੀਜੇ ਜਾਣ ਨਾਲ ਹੀ ਕਿਸਾਨ ਦੇ ਪਰਿਵਾਰ ਦੀਆਂ ਖੁਸ਼ੀਆਂ ਵੀ ਵਧਣੀਆਂ ਸ਼ੁਰੂ ਹੋ ਜਾਂਦੀਆਂ ਹਨ | ਕਿਸਾਨਾਂ ਲਈ ਉਸਦੀ ਫ਼ਸਲ ਉਸਦੇ ਪਰਿਵਾਰ ਦੇ ਸੁਪਨੇ ,ਚਾਅ - ਮਲਾਰ ,ਇਛਾਵਾਂ, ਖੁਸ਼ੀਆਂ ਹੁੰਦੀਆਂ ਹਨ | ਖੇਤ ਵਿਚ ਵੱਧ ਰਹੀ ਫ਼ਸਲ ਵਿਚ ਉਹ ਆਪਣੇ ਉਹ ਆਪਣੇ ਪਰਿਵਾਰ ਦੀਆਂ ਖੁਸ਼ੀਆਂ ਵੇਖਦੇ ਹਨ | ਕਈ ਵਾਰ ਜਦੋਂ ਕਿਸਾਨ ਫ਼ਸਲ ਬੀਜਦਾ ਹੈ ਤਾਂ ਉਸਨੂੰ ਫ਼ਸਲ ਦੀ ਪੂਰੀ ਕੀਮਤ ਮਿਲ ਜਾਂਦੀ ਹੈ ਤਾਂ ਤੇ ਉਸਦੀਆਂ ਖੁਸ਼ੀਆਂ ਪੂਰੀਆਂ ਹੋ ਜਾਂਦੀਆਂ ਹਨ | ਪਰ ਕਈ ਵਾਰ ਉਸਦੀ ਫ਼ਸਲ ਜਦੋਂ ਖਰਾਬ ਹੋ ਜਾਂਦੀ ਹੈ ਤਾਂ ਉਸਨੂੰ ਤੇ ਉਸਦੇ  ਪਰਿਵਾਰ ਨੂੰ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਕਿਸਾਨ ਕਹਿੰਦਾ ਹੈ ਕਿ ਲੋਕਾਂ ਦੀ ਕਿਸਮਤ ਤਾਂ ਪਰਮਾਤਮਾ ਲਿਖਦਾ ਹੈ | ਪਰ ਅਸੀਂ ਆਪਣੀ ਕਿਸਮਤ ਆਪ ਹੀ ਖੇਤਾਂ ਵਿਚ ਮਿਹਨਤ ਕਰਕੇ ਲਿਖਦੇ ਹਾਂ | ਸਾਨੂੰ  ਆਪਣੀ ਮਿਹਨਤ ਦਾ ਫ਼ਲ ਪੱਕੀ ਹੋਈ ਫ਼ਸਲ ਨੂੰ ਵੇਖਕੇ ਮਿਲਦਾ ਹੈ ਤੇ ਸਾਡੀ ਮਿਹਨਤ ਹੀ ਸਾਡੀ ਕਿਸਮਤ ਹੈ | 

Friday, 3 August 2018

मुहावरे (1-15) , वचन , लिंग
जलिआवले बाग़ की दुर्घटना

Thursday, 2 August 2018

class 6







ਉੱਤਰ 1:-  ਪਾਣੀ ਦੀ ਸਾਡੇ ਜੀਵਨ ਵਿਚ ਬਹੁਤ ਮਹੱਤਤਾ ਹੈ | ਪਾਣੀ ਤੋਂ ਬਿਨਾਂ ਮਨੁੱਖ ਜਿਊਂਦਾ ਨਹੀਂ ਰਹਿ ਸਕਦਾ |               ਪਾਣੀ ਸਾਡੇ ਭੋਜਨ ਨੂੰ ਪਚਾਉਣ ਵਿਚ ਮਦਦ ਕਰਦਾ ਹੈ | ਸ਼ਰੀਰ ਦੇ ਕਈ ਅੰਦਰੂਨੀ ਅੰਗ  ਪਾਣੀ ਦੀ ਮਦਦ ਨਾਲ                      ਹੀ ਕੰਮ ਕਰਦੇ ਹਨ | ਇਸੇ ਲਈ ਹੀ ਪਾਣੀ ਨੂੰ ਜੀਵਨ ਕਿਹਾ ਜਾਂਦਾ ਹੈ |

ਉੱਤਰ 2:- ਪਾਣੀ ਦੀ ਸਮਝ ਬਣਾਉਣੀ ਬਹੁਤ ਜਰੂਰੀ ਹੈ | ਕਿਉਂਕਿ ਜੇ ਅਸੀਂ ਪਾਣੀ ਦੀ ਸਹੀ ਵਰਤੋਂ ਨਹੀਂ ਕਰਾਂਗੇ                    ਤਾਂ ਧਰਤੀ ਉਪਰਲਾ ਪਾਣੀ ਦੂਸ਼ਿਤ ਹੋ ਜਾਵੇਗਾ  ਤੇ ਪਾਣੀ ਦੀ ਘਾਟ ਹੋ ਜਾਵੇਗੀ | ਪਾਣੀ ਨੂੰ ਪੀਣ ਯੋਗ ਬਣਾਉਣਾ                    ਇੱਕ ਮਹਿੰਗਾ ਤਰੀਕਾ ਹੈ | ਇਸ ਲਈ ਪਾਣੀ ਦੀ ਵਰਤੋ ਧਿਆਨ ਨਾਲ ਕਰਨੀ  ਚਾਹੀਦੀ ਹੈ | ਇਸ ਲਈ ਸਾਨੂੰ :-

1. ਪਾਣੀ ਦੀ ਵਰਤੋਂ ਲੋੜ ਅਨੁਸਾਰ ਹੀ ਕਰਨੀ   ਚਾਹੀਦੀ ਹੈ |
2. ਸਾਫ਼ ਪਾਣੀ ਨੂੰ ਗੰਦੇ ਪਾਣੀ ਵਿਚ ਨਾ ਮਿਲਣ ਦੀਓ |

ਉੱਤਰ 3:- ਇਹ ਪਾਣੀ ਨੂੰ ਪੀਣ ਯੋਗ ਬਣਾਉਣ ਦੀ ਆਧੁਨਿਕ ਵਿਧੀ ਹੈ , ਇਸ ਵਿਚ ਪਾਣੀ ਨੂੰ ਕਈ ਤਰ੍ਹਾਂ  ਦੇ ਫਿਲਟਰਾਂ 'ਚੋਂ ਲੰਘਾ ਕੇ ਸਾਫ਼ ਕੀਤਾ ਜਾਂਦਾ ਹੈ | ਇਸ ਪ੍ਰਕਿਰਿਆ ਵਿਚ ਪਾਣੀ ਪੂਰੀ ਤਰ੍ਹਾਂ ਸਾਫ਼ ਤੇ ਸ਼ੁੱਧ ਹੋ ਜਾਂਦਾ ਹੈ | ਹਰ ਤਰ੍ਹਾਂ ਦੀਆਂ ਅਸ਼ੁੱਧੀਆਂ ਇਸ 'ਚੋਂ ਵੱਖ ਹੋ ਜਾਂਦੀਆਂ ਹਨ | ਅੱਜ ਕੱਲ ਇਸ ਤਰ੍ਹਾਂ ਦੇ ਫਿਲਟਰ  ਘਰਾਂ ਵਿਚ ਵਰਤੇ ਜਾਂਦੇ ਹਨ |

ਉੱਤਰ 4:- ਸਾਫ਼ ਪਾਣੀ ਤੋਂ ਭਾਵ ਉਹ ਪਾਣੀ ਜੋ  ਪੀਣ ਯੋਗ ਹੋਵੇ ਜਾਂ  ਉਸਨੂੰ ਕਲੋਰੀਨ ਗੈਸ ਨਾਲ ਸਾਫ਼ ਕੀਤਾ ਜਾਵੇ | ਸਾਰਾ ਪਾਣੀ ਪੀਣ ਯੋਗ ਨਹੀਂ ਹੁੰਦਾ | ਸਿਰਫ਼ ਉਹੀ ਪਾਣੀ ਪੀਣ ਯੋਗ ਹੁੰਦਾ ਹੈ ਜਿਸ ਵਿਚ ਗੰਦਗੀ ਨਾ ਹੋਵੇ | ਪੀਣ ਵਾਲਾ ਪਾਣੀ ਹਲਕਾ ਅਤੇ ਅਸ਼ੁਧੀ ਰਹਿਤ ਹੋਣਾ ਚਾਹੀਦਾ ਹੈ |

 ਉੱਤਰ 5:- ਧਰਤੀ ਹੇਠਲੇ ਪਾਣੀ ਦੇ ਪੱਧਰ ਵਿਚ ਆ ਰਹੀ ਘਾਟ ਨੂੰ ਵਾਟਰ ਰੀਚਾਰਜ ਵਿਧੀ ਰਹੀ ਸਕਦਾ ਹੈ | ਇਸ ਵਿਧੀ ਰਾਹੀਂ  ਜ਼ਮੀਨ ਉੱਪਰਲੇ ਫ਼ਾਲਤੂ ਪਾਣੀ ਜ਼ਮੀਨ ਵਿਚ ਇੱਕ ਛੇਦ ਬਣਾ ਕੇ ਧਰਤੀ ਦੀ ਤਹਿ ਤੱਕ ਭੇਜਿਆ ਜਾਂਦਾ ਹੈ | ਇਹ ਪਾਣੀ ਮਿੱਟੀ 'ਚੋਂ ਛਣ ਕੇ ਜਾਂਦਾ ਹੈ ਤੇ ਜ਼ਮੀਨ ਹੇਠਲੇ ਪਾਣੀ ਨਾਲ ਮਿਲ ਕੇ ਉਸ ਦਾ ਪੱਧਰ ਉੱਚਾ ਕਰਦਾ ਹੈ | ਪਾਣੀ ਦੀ ਆ ਰਹੀ ਘਾਟ ਨੂੰ ਪੂਰਾ ਕਰਨ ਲਈ ਇਹ ਇੱਕ ਕਾਮਯਾਬ ਤਰੀਕਾ ਹੈ |   

class 5









ਪ੍ਰਸ਼ਨ 1:- ਗਰਮੀਆਂ ਵਿਚ ਬਰਸਾਤ ਨੂੰ ਕੁਦਰਤ ਦਾ ਤੋਹਫ਼ਾ ਕਿਉਂ ਸਮਝਿਆ ਜਾਂਦਾ ਹੈ ?
ਉੱਤਰ :- ਗਰਮੀ  ਦੇ ਮੌਸਮ ਵਿਚ ਗਰਮੀ ਕਾਰਨ ਸਾਰੇ ਪਾਸੇ ਲੂ ਚੱਲ  ਹੁੰਦੀ ਹੈ | ਪਿਆਸ ਬਹੁਤ ਲੱਗਦੀ ਹੈ , ਪਸੀਨਾ ਬਹੁਤ ਆਉਂਦਾ ਹੈ | ਕੂਲਰ ਅਤੇ ਪੱਖੇ ਦੀ ਹਵਾ ਵੀ ਨਹੀਂ ਲੱਗਦੀ | ਉਸ ਸਮੇਂ ਬਰਸਾਤ ਨੂੰ ਕੁਦਰਤ ਦਾ ਕੀਮਤੀ ਤੋਹਫ਼ਾ ਸਮਝਿਆ   ਜਾਂਦਾ ਹੈ ||
ਪ੍ਰਸ਼ਨ 2:- ਬੱਚੇ ਇਸ ਮੌਸਮ ਦਾ ਅੰਨਦ ਕਿਵੇਂ  ਹਨ ?
ਉਤਰ :- ਬੱਚੇ ਬਰਸਾਤ  ਦੇ ਮੌਸਮ ਵਿਚ ਬਰਸਾਤ ਦਾ ਪੂਰਾ ਮਜ਼ਾ ਉਡਾਉਂਦੇ ਹਨ | ਉਹ ਬਰਸਾਤ ਵਿਚ ਨਹਾਉਂਦੇ ਹਨ | ਰੌਲਾ ਪਾਉਂਦੇ ਤੇ ਖੇਡਦੇ ਹਨ | ਇਸ ਤਰ੍ਹਾਂ ਉਹ ਇਸ ਮੌਸਮ ਦਾ ਅਨੰਦ ਮਾਣਦੇ ਹਨ |
ਪ੍ਰਸ਼ਨ 3:- ਕੁਦਰਤ ਵਿਚ ਬਰਸਾਤ ਦਾ ਮੌਸਮ ਕਿਹੜੀਆਂ -ਕਿਹੜੀਆਂ ਤਬਦੀਲੀਆਂ ਲੈ ਕੇ ਆਓਂਦਾ ਹੈ ?
ਉੱਤਰ :-  ਬਰਸਾਤ ਦੇ ਮੌਸਮ ਵਿਚ ਕੁਦਰਤ ਵਿਚ ਹੇਠ ਲਿਖੀਆਂ  ਤਬਦੀਲੀਆਂ ਆਉਂਦੀਆਂ ਹਨ :-
          1. ਬਰਸਾਤ ਵਿੱਚ  ਰੁੱਖ , ਪੌਦੇ , ਬਨਸਪਤੀ ਸਭ ਧੋਤੇ ਜਾਂਦੇ  ਹਨ |
          2. ਸਾਰੇ ਪਾਸੇ ਪਾਣੀ - ਪਾਣੀ ਹੋ ਜਾਂਦਾ ਹੈ |
          3. ਦਰਖ਼ਤ ਹਰ ਭਰੇ ਹੋ ਜਾਂਦੇ ਹਨ |

ਪ੍ਰਸ਼ਨ 4:- ਕਿਸਾਨਾਂ ਲਈ ਬਰਸਾਤ ਦਾ ਮੌਸਮ ਕਿਵੇਂ ਲਾਭਦਾਇਕ ਹੁੰਦਾ ਹੈ ?
ਉੱਤਰ :- ਕਿਸਾਨਾਂ ਲਈ ਇਹ ਮੌਸਮ ਵਰਦਾਨ ਦੀ ਤਰ੍ਹਾਂ ਹੁੰਦਾ ਹੈ | ਫ਼ਸਲਾਂ ਨੂੰ ਪੂਰਾ ਪਾਣੀ ਮਿਲ ਜਾਂਦਾ ਹੈ , ਖੇਤ ਹਰੇ ਭਰੇ ਹੋ ਜਾਂਦੇ ਹਨ | ਚੌਲ ਅਤੇ ਮੱਕੀ ਦੀ ਫ਼ਸਲ ਵੱਧਣ ਲੱਗਦੀ ਹੈ |

ਪ੍ਰਸ਼ਨ 5:- ਕੀੜੇ - ਮਕੌੜਿਆਂ ਉੱਪਰ ਇਹ ਮੌਸਮ ਕਿ ਪ੍ਰਭਾਵ ਪਾਉਂਦਾ ਹੈ ?
ਉੱਤਰ :- ਇਸ ਮੌਸਮ ਵਿਚ ਕੀੜੇ - ਮਕੌੜੇ ਮੱਖੀਆਂ - ਮੱਛਰਾਂ ਦੀ ਭਰਮਾਰ ਹੋ ਜਾਂਦੀ ਹੈ ਤੇ  ਲੋਕ  ਤੋਂ  ਤੰਗ ਹੁੰਦੇ ਹਨ |



Monday, 30 July 2018

CLASS V

1. ਪ੍ਰਸ਼ਨਾਂ ਦੇ ਉੱਤਰ ਦਿਓ -
   1. ਗੁੜ ਕਿਵੇਂ ਬਣਦਾ ਹੈ ?
   2. ਡਾਕਟਰ ਅੱਜ ਕਲ ਖੰਡ ਦੀ ਵਰਤੋਂ ਘੱਟ ਕਰਨ ਦੀ ਸਲਾਹ ਕਿਉਂ ਦਿੰਦੇ ਹਨ ?
2.' ਕੁਦਰਤ ਦੇ ਰੰਗ ' ਕਵਿਤਾ ਦਾ ਸਾਰ ਲਿਖੋ |
3. ਮੁਹਾਵਰਿਆਂ ਦੇ ਅਰਥ ਦਸ ਕੇ ਵਾਕ ਬਣਾਓ -
  ਉਗਲਾਂ ਤੇ ਨਚਾਉਣਾ ,  ਉੱਲੂ ਬਣਾਉਣਾ

Thursday, 26 July 2018

class - 7









ਉੱਤਰ 1 :- ਗਿਆਨ - ਇੰਦਰੀਆਂ ਸਾਡੇ ਸ਼ਰੀਰ ਦਾ ਉਹ ਅੰਗ ਹਨ ਜੋ ਸਾਨੂੰ ਆਲੇ - ਦੁਆਲੇ ਬਾਰੇ ਜਾਣਕਾਰੀ ਦਿੰਦੀਆਂ ਹਨ | ਗਿਆਨ ਇੰਦਰੀਆਂ ਸਾਡੇ ਆਲੇ - ਦੁਆਲੇ ਦੀ ਜਾਣਕਾਰੀ ਦਿਮਾਗ਼ ਨੂੰ ਭੇਜਦੀਆਂ ਹਨ | ਦਿਮਾਗ਼ ਇਸ ਜਾਣਕਾਰੀ ਨੂੰ ਕਈ ਮਹਤੱਵਪੂਰਨ ਫੈਸਲੇ ਕਰਨ ਲਈ ਵਰਤਦਾ ਹੈ | ਸ਼ਰੀਰ ਦੀਆਂ ਸਾਰੀਆਂ ਗਿਆਨ - ਇੰਦਰੀਆਂ ਵੱਖੋ-ਵੱਖ ਕੰਮ ਕਰਦੀਆਂ ਹਨ | ਤੇ ਆਪਸ ਵਿਚ ਇਕ ਤਾਲਮੇਲ ਵੀ ਬਣਾਕੇ ਰੱਖਦੀਆਂ ਹਨ |

ਉੱਤਰ 2:- ਅੱਖਾਂ ਤੋਂ ਬਿਨਾਂ ਕੋਈ ਵੀ ਵਿਅਕਤੀ ਅੰਨਾ ਹੈ | ਉਹ ਦੇਖ ਨਹੀਂ ਸਕਦਾ |  ਉਹ ਰੰਗਾਂ ਦੀ ਖੂਬਸੂਰਤੀ ਨੂੰ ਦੇਖ ਨਹੀਂ ਸਕਦਾ | ਉਸ ਲਈ ਦੁਨੀਆ ਵਿਚ ਹਨੇਰਾ ਹੋ ਜਾਂਦਾ ਹੈ | ਉਸ ਨੂੰ ਜਿੰਦਗੀ ਵਿਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ |

ਉੱਤਰ 3:- ਨਹੀਂ , ਨੱਕ ਸਿਰਫ਼ ਸਾਹ ਲੈਣ ਵਾਸਤੇ ਨਹੀਂ ਬਣਿਆ ਨੱਕ ਇਸ ਤੋਂ ਇਲਾਵਾ ਸੁੰਘਣ ਦਾ ਕੰਮ ਕਰਦਾ ਹੈ |  ਜੋ ਸਾਹ ਅਸੀਂ ਨੱਕ ਰਾਹੀਂ ਲੈਂਦੇ ਹਾਂ | ਉਸਨੂੰ ਸ਼ੁੱਧ ਕਰਦਾ ਹੈ | ਇਸ ਤੋਂ ਇਲਾਵਾ ਨਿੱਛ  ਮਾਰਨ ਅਤੇ ਨੱਕ ਵੱਗਣਾ   ਤੁਹਾਡੇ ਸ਼ਰੀਰ  ਦੇ ਫਾਲਤੂ ਕਣਾ ਨੂੰ ਬਾਹਰ ਕੱਢਣ ਵਿਚ ਮਦਦ ਕਰਦਾ ਹੈ | ਨੱਕ ਇਕ ਗਿਆਨ - ਇੰਦਰੀ ਵਜੋਂ ਕੰਮ ਕਰਦਾ ਹੈ | ਇਸ ਦੀ ਮਦਦ ਨਾਲ ਹੀ ਸਾਨੂੰ ਜ਼ਹਿਰੀਲੇ ਕੈਮੀਕਲ ਦਾ ਪਤਾ ਲੱਗਦਾ ਹੈ ਤੇ ਅਸੀਂ ਸਮਝ ਜਾਂਦੇ ਹਾਂ ਕਿ ਸਾਡੇ ਲਈ ਕੀ ਠੀਕ ਹੈ ਅਤੇ ਕੀ ਨਹੀਂ |

ਉੱਤਰ 4:- ਕੰਨ ਸਾਡੀਆਂ ਗਿਆਨ ਇੰਦਰੀਆਂ ਦਾ ਮਹੱਤਵਪੂਰਨ ਹਿਸਾ ਹਨ | ਕੰਨਾਂ ਤੋਂ ਬਿਨਾਂ ਵਿਅਕਤੀ ਬੋਲ਼ਾ ਹੈ | ਉਹ ਸੁਣ ਨਹੀਂ ਸਕਦਾ | ਉਸਨੂੰ ਕਿਸੇ ਦੀ ਆਵਾਜ਼ ਦਾ ਪਤਾ ਨਹੀਂ ਲੱਗਦਾ  | ਗੀਤ ਸੰਗੀਤ ਉਸ ਵਾਸਤੇ ਕਿਸੇ ਹੋਰ ਦੁਨੀਆਂ ਦਾ ਨਾਂ   ਹੈ | ਕਿਸੇ ਦੀ ਗੱਲ ਸਮਝਣ ਲਈ ਉਸ ਗੱਲ ਨੂੰ ਸੁਨਣਾ ਜ਼ਰੂਰੀ ਹੈ | ਜੇ ਕੰਨ ਹੀ ਨਹੀਂ ਹਨ ਤਾਂ ਅਸੀਂ ਕਿਸੇ ਵੀ ਤਰ੍ਹਾਂ ਦੀ ਗੱਲ ਬਾਤ ਜਾਂ  ਗੀਤ ਸੰਗੀਤ ਦਾ ਅਨੰਦ ਨਹੀਂ ਲੈ ਸਕਦੇ |

ਉੱਤਰ 5:- ਆਧੁਨਿਕ ਯੁੱਗ ਵਿਚ ਗਿਆਨ  ਇੰਦਰੀਆਂ ਦੀ ਘਾਟ ਨੂੰ ਪੂਰਾ ਕਰਨ ਲਈ ਵਿਗਿਆਨ ਨੇ ਕਈ ਕਾਢਾਂ ਕੱਢੀਆਂ ਹਨ ਜਿਵੇਂ :-
1. ਜੋ ਅੰਨ੍ਹੇ ਹਨ ਉਹਨਾਂ ਲਈ ਬਰੇਲ ਲਿਪੀ ਦਾ ਵਿਕਾਸ ਕੀਤਾ ਹੈ | ਇਸ ਨੂੰ ਸਪਰਸ਼ ਵਿਧੀ ਨਾਲ ਸਮਝਿਆ ਜਾ ਸਕਦਾ ਹੈ |
2. ਬੋਲਿਆਂ ਦੇ ਸੁਨਣ ਲਈ ਕੰਨਾਂ ਵਿਚ ਮਸ਼ੀਨ ਲਗਾਈ ਜਾਂਦੀ ਹੈ | ਜਿਸ ਨਾਲ ਉਹ ਸੁਣ ਸਕਦੇ ਹਨ |
3. ਗੂੰਗਿਆਂ ਲਈ ਇਸ਼ਾਰਿਆਂ ਦੀ ਭਾਸ਼ਾ ਵਿਕਸਤ ਕੀਤੀ ਗਈ ਹੈ | ਇਸ ਰਾਹੀਂ  ਉਹ ਦੂਜਿਆਂ ਨੂੰ ਆਪਣੀ ਗੱਲ - ਬਾਤ ਸਮਝਾ  ਸਕਦੇ ਹਨ |

   

class - 5 essay






ਬਾਗ਼ ਦੀ ਸੈਰ 


ਸਿਹਤ ਕੁਦਰਤ ਦਾ ਅਨਮੋਲ ਤੋਹਫ਼ਾ ਹੈ | ਸੈਰ ਕਰਨ ਦੇ ਬਹੁਤ ਲਾਭ ਹਨ ਪਰ ਸਵੇਰ ਦੀ ਸੈਰ ਲਾਭਦਾਇਕ ਹੈ | ਜੇਕਰ ਸੈਰ ਕਿਸੇ ਬਾਗ਼ ਵਿਚ ਕੀਤੀ ਜਾਵੇ ਤਾਂ ਬਹੁਤ ਵਧੀਆ ਹੈ | ਸੈਰ ਕਰਨ ਨਾਲ ਸ਼ਰੀਰ ਅਰੋਗੀ ਹੁੰਦਾ ਹੈ | ਬਾਗ਼ ਵਿਚ ਸਵੇਰੇ ਹਰ ਉਮਰ ਦੇ ਬਹੁਤ ਸਾਰੇ ਲੋਕ ਸੈਰ ਕਰਦੇ ਹਨ | ਮੈਂ ਵੀ ਆਪਣੇ ਪਿਤਾ ਜੀ ਨਾਲ ਸਵੇਰੇ ਸੈਰ ਕਾਰਨ ਜਾਂਦਾ ਹਾਂ | ਸਵੇਰ ਵੇਲੇ ਹਵਾ ਬਹੁਤ ਸਾਫ਼ ਹੁੰਦੀ ਹੈ | ਠੰਡੀ ਹਵਾ ਚਲ ਰਹੀ ਹੁੰਦੀ ਹੈ | ਮੈਂ ਸੈਰ ਕਰਨ ਵੇਲੇ ਲੰਮੇ - ਲੰਮੇ ਸਾਹ ਵੀ ਲੈਂਦਾ ਹਾਂ | ਬਾਗ਼ ਵਿਚ ਖਿੜੇ ਹੋਏ ਫੁੱਲ ਬਹੁਤ ਚੰਗੇ ਲੱਗਦੇ ਹਨ | ਕਈ ਲੋਕ ਬਾਗ਼ ਵਿਚ ਕਸਰਤ ਵੀ ਕਰਦੇ ਹਨ | ਮੈਨੂੰ ਬਾਗ਼ ਦੀ ਸੈਰ ਕਰਨੀ ਬਹੁਤ ਚੰਗੀ ਲੱਗਦੀ ਹੈ | ਮੈਂ ਬਾਗ਼ ਵਿਚ ਆਪਣੇ ਦੋਸਤਾਂ ਨੂੰ ਮਿਲ ਕੇ ਬਹੁਤ ਹੀ ਖੁਸ਼ ਹੁੰਦਾ ਹਾਂ | ਸਾਨੂੰ ਸਭ ਨੂੰ ਸਵੇਰ ਦੀ ਸੈਰ ਕਰਨੀ ਚਾਹੀਦੀ ਹੈ | ਇਸ ਨਾਲ ਬਿਮਾਰੀਆਂ ਸਾਡੇ ਨੇੜੇ ਨਹੀਂ ਆਉਂਦੀਆਂ | ਸ਼ਰੀਰ ਨਿਰੋਗ ਰਹਿੰਦਾ ਹੈ |   

class - 6

                                                                         ਪਾਠ - 9






ਉੱਤਰ 1:- ਕਿਸਾਨ ਪਸ਼ੂ ਮੰਡੀ ਵਿੱਚ ਆਪਣੇ ਲਈ ਇਕ ਬਲਦਾਂ ਦੀ ਜੋੜੀ ਖਰੀਦਣ ਲਈ ਆਇਆ ਸੀ |

ਉੱਤਰ 2:- ਵਪਾਰੀਆਂ ਨੇ ਕਿਸਾਨ ਨੂੰ ਘੋੜੀ ਦੀ ਮੂੰਹ ਮੰਗੀ ਕੀਮਤ ਦੇਣ ਦੀ ਗੱਲ ਕਹੀ ਪਰ ਕਿਸਾਨ ਨੇ ਇਨਕਾਰ ਕਰ ਦਿੱਤਾ ਤਾਂ
ਵਪਾਰੀਆਂ ਨੇ ਅੰਦਾਜ਼ਾ ਲਾਇਆ ਕਿ ਕਿਸਾਨ ਨੂੰ ਆਪਣੀ ਘੋੜੀ ਦੀ ਕੀਮਤ ਦਾ ਅੰਦਾਜ਼ਾ ਨਹੀਂ ਹੈ |

ਉੱਤਰ 3:- ਵਪਾਰੀਆਂ ਨੇ ਕਿਸਾਨ ਦਾ ਪਿੱਛਾ ਇਸ ਲਈ ਕੀਤਾ ਕਿਉਂਕਿ ਉਹ ਕਿਸਾਨ ਦੀ ਘੋੜੀ ਨੂੰ ਕਿਸੇ ਵੀ ਕੀਮਤ ਤੇ ਖਰੀਦਣਾ ਚਾਹੁੰਦੇ ਸਨ | ਪਰ ਜਦੋਂ ਕਿਸਾਨ ਨੇ ਘੋੜੀ ਵੇਚਣ ਤੋਂ ਇਨਕਾਰ ਕਰ ਦਿੱਤਾ ਤਾਂ ਉਹ ਕਿਸਾਨ ਦਾ ਪਿੱਛਾ ਕਰਨ ਲੱਗੇ ਤਾਂ ਜੋ ਕਿਸਾਨ ਦੇ ਘਰ ਦਾ ਪਤਾ ਲੱਗ ਸਕੇ ਤੇ ਉਹ ਘੋੜੀ ਚੋਰੀ ਕਰ ਲੈਣ |

ਉੱਤਰ 4:- ਘੋੜੀ ਬਹੁਤ ਸ਼ਾਨਦਾਰ ਸੀ | ਅਜਿਹੀ ਘੋੜੀ ਹੋਰ ਕਿਸੇ ਕੌਲ ਵੀ ਨਹੀਂ ਸੀ | ਉਹਨਾਂ ਨੂੰ ਲੱਗਾ ਕਿ ਰਾਜਾ ਹੀ ਅਜਿਹੀ ਘੋੜੀ ਦੀ ਮੂੰਹ ਮੰਗੀ ਕੀਮਤ ਦੇ ਸਕਦੇ ਹਨ |

ਉੱਤਰ 5:- ਆਪਣੀ ਘੋੜੀ ਦੇਖ ਕੇ ਰਾਜੇ ਨੇ ਕਿਸਾਨ ਨੂੰ ਬੁਲਾਇਆ | ਜਿਸ ਨੂੰ ਉਸਨੇ ਆਪਣੀ ਘੋੜੀ ਪਾਲਣ ਵਾਸਤੇ ਦਿੱਤੀ ਸੀ |

ਉਤਰ 6:- ਘੋੜੀ ਦਾ ਅਸਲ ਮਾਲਕ ਰਾਜਾ ਸੀ | ਉਸਨੇ ਇਹ ਘੋੜੀ ਤਿੰਨ ਸਾਲ ਲਈ ਕਿਸਾਨ ਨੂੰ ਪਾਲਣ ਵਾਸਤੇ ਦਿੱਤੀ ਸੀ |ਉਸ ਤੋਂ ਬਾਅਦ ਉਸਨੂੰ ਸ਼ਾਹੀ ਅਸਤਬਲ ਵਿਚ ਸ਼ਾਮਲ ਕਰਨਾ ਸੀ |  


Wednesday, 25 July 2018

class 5






                                                         ਸਾਰ


ਇਸ ਕਵਿਤਾ ਵਿਚ ਸਾਫ ਸਫਾਈ ਦੀ ਮਹੱਤਤਾ ਬਾਰੇ ਦੱਸਿਆ ਗਿਆ ਹੈ | ਇਸ ਕਵਿਤਾ ਵਿਚ ਕਵੀ ਕਹਿੰਦਾ ਹੈ ਕਿ ਸਾਨੂੰ  ਘਰ ਵਿਚ  ਗੰਦੇ ਪੈਰ  ਲੈਕੇ ਨਹੀਂ ਆਉਣਾ ਚਾਹੀਦਾ ਜਦੋਂ ਹਨੇਰੀ ਆਵੇ ਤਾਂ ਖਿੜਕੀ ਦਰਵਾਜ਼ੇ ਬੰਦ ਰੱਖਣੇ ਚਾਹੀਦੇ ਹਨ | ਘਰ ਵਿਚ ਖਲਾਰਾਂ ਨਹੀਂ ਪਾਉਣਾ ਚਾਹੀਦਾ | ਹਰ ਚੀਜ਼ ਸਹੀ ਥਾਂ ਤੇ ਰੱਖਣੀ ਚਾਹੀਦੀ ਹੈ | ਜਿੱਥੇ ਵੀ  ਬੈਠੋ ਗੰਦ ਨਹੀਂ ਪਾਉਣਾ ਚਾਹੀਦਾ ਹੈ |
ਸਾਡੇ ਲਈ ਸਾਫ਼ ਸਫ਼ਾਈ ਬਹੁਤ ਜਰੂਰੀ ਹੈ | ਜਿੱਥੇ ਸਾਫ ਸਫ਼ਾਈ ਹੁੰਦੀ ਹੈ ਉੱਥੇ ਰੱਬ ਵੱਸਦਾ ਹੁੰਦਾ ਹੈ |

1. ਪ੍ਰਸ਼ਨ - ਤੁਹਾਡੇ ਘਰ ਦੀ ਸਫ਼ਾਈ  ਕੌਣ ਕਰਦਾ  ਹੈ ?
    ਉੱਤਰ - ਸਾਡੇ ਘਰ ਦੀ ਸਫ਼ਾਈ ਮੰਮੀ ਕਰਦੇ ਹਨ |

2. ਪ੍ਰਸ਼ਨ - ਭੂਆ ਜੀ ਨੇ ਕਿਉਂ ਝਿੜਕਾਂ ਮਾਰੀਆਂ ?
    ਉੱਤਰ - ਕਿਉਂਕਿ ਘਰ ਵਿਚ ਕੋਈ ਗੰਦੇ ਪੈਰ ਲੈ ਕੇ ਆਇਆ ਸੀ ਇਸਲਈ ਭੂਆ ਜੀ ਨੇ ਝਿੜਕਾਂ ਮਾਰੀਆਂ |

3 ਪ੍ਰਸ਼ਨ - ਘਰ ਵਿਚ ਮਿੱਟੀ  ਕਿਉਂ ਆ ਗਈ ਸੀ ?
   ਉੱਤਰ - ਕਿਸੇ ਨੇ ਘਰ ਦੀ ਖਿੜਕੀ ਖੁੱਲ੍ਹੀ ਰੱਖੀ ਹੋਈ ਸੀ ਜਿਸ ਕਰਕੇ ਘਰ ਵਿਚ ਮਿੱਟੀ ਆ ਗਈ ਸੀ |

4 ਪ੍ਰਸ਼ਨ - ਹਨੇਰੀ ਆਪਣੇ ਨਾਲ ਕੀ  ਕੁੱਝ ਲੈ ਕੇ ਆਈ ?
   ਉੱਤਰ - ਹਨੇਰੀ ਆਪਣੇ ਨਾਲ ਮਿੱਟੀ - ਘੱਟਾ ਲੈ ਕੇ ਆਈ |

5 ਪ੍ਰਸ਼ਨ - ਬਾਹਰੋਂ ਆਉਣ ਵੇਲ਼ੇ ਪੈਰ ਕਿਉਂ ਪੂੰਝਣੇ ਚਾਹੀਦੇ ਹਨ ?
   ਉੱਤਰ - ਬਾਹਰੋਂ ਆਉਣ ਵੇਲ਼ੇ ਪਰ ਇਸ ਲਈ ਪੂੰਝਣੇ ਚਾਹੀਦੇ ਹਨ ਤਾਂ ਜੋ ਘਰ ਵਿਚ ਗੰਦ ਨਾ ਪਵੇ |

6 ਪ੍ਰਸ਼ਨ - ਭੂਆ ਜੀ ਨੇ ਸਾਰਿਆਂ ਨੂੰ ਕੀ ਸਮਝਾਇਆ ?
   ਉੱਤਰ - ਜਿੱਥੇ ਸਾਫ਼ ਸਫ਼ਾਈ ਹੁੰਦੀ ਹੈ ਉੱਥੇ ਪਰਮਾਤਮਾ ਵੱਸਦਾ ਹੈ |          

Monday, 16 July 2018

class 7th

Class - 7th
ਪਾਠ - 8
1.ਉੱਤਰ - ਦਾਦੀ ਨੇ ਮੁੰਡੇ ਨੂੰ ਕਿਹਾ ਕਿ ਜੇ ਕਰ ਉਹ ਉਸ ਨਾਲ ਸਬਜੀ ਮੰਡੀ ਜਾਵੇਗਾ ਤੇ  ਵਾਪਸੀ ਤੇ ਉਸਦਾ ਸਬਜ਼ੀਆਂ  ਦਾ ਥੈਲਾ ਚੁੱਕਣ ਵਿੱਚ ਮਦਦ  ਕਰੇਗਾ ਤਾਂ ਉਹ ਉਸਦਾ ਸਬਜ਼ੀਆਂ ਦਾ ਥੈਲਾ ਚੁੱਕਣ ਵਿੱਚ ਉਸਦੀ ਮਦਦ ਕਰੇਗਾ ਤਾਂ ਉਹ ਉਸਦੇ ਸਵਾਲ ਦਾ ਜ਼ਰੂਰ ਦੇਵੇਗੀ | ਆਪਣੇ ਸਵਾਲ ਦਾ ਜਵਾਬ ਜਾਨਣ ਲਈ ਮੁੰਡਾ ਦਾਦੀ ਦੀ ਮਦਦ ਕਰਨ ਲਈ ਤਿਆਰ ਹੋ ਗਿਆ |

2. ਉੱਤਰ - ਦਾਦੀ ਨੇ ਮੁੰਡੇ ਨੂੰ ਖਾਣ ਲਈ ਸਾਗ ਅਤੇ ਮੱਕੀ ਦੀ ਰੋਟੀ ਦਿੱਤੀ | ਜਦੋਂ ਮੁੰਡੇ ਨੇ ਹੋਰ ਸਾਗ ਮੰਗਿਆ ਤਾਂ ਦਾਦੀ ਨੇ ਉਸ ਨੂੰ ਆਪਣੇ ਆਪ ਸਾਗ ਪਤੀਲੀ ਵਿੱਚੋ ਲੈਣ ਲਈ ਕਿਹਾ | ਜਦੋ ਮੁੰਡਾ ਸਾਗ ਲੈਣ ਲੱਗਾ ਤਾਂ ਪਤੀਲੀ ਵਿੱਚੋ ਇੱਕ ਚਿੜੀ ਬਾਹਰ ਨਿਕਲੀ | ਜਿਸ ਨੂੰ ਵੇਖ ਕੇ ਮੁੰਡਾ ਡਰ ਗਿਆ | ਤਾਂ ਦਾਦੀ ਨੇ ਕਿਹਾ ਪੁੱਤਰ ਇਹ ਹੀ ਡਰ ਹੁੰਦਾ ਹੈ |

3. ਉੱਤਰ - ਮੁੰਡੇ ਨੂੰ ਆਪਣੇ ਪ੍ਰਸ਼ਨ ਦਾ ਉੱਤਰ ਪਿੰਡ ਦੇ ਸਿਆਣੇ ਬਜ਼ੁਰਗ ਤੋਂ ਮਿਲਿਆ |

5.. ਉੱਤਰ -ਡਰ ਸਾਡੇ ਮਨ ਦੇ ਅੰਦਰ ਹੁੰਦਾ ਹੈ |ਜਦੋ ਕਿਸੇ ਗੱਲ ਦੀ ਆਸ ਨਾ ਹੋਵੇ ਤੇ ਉਹ ਵਾਪਰ ਜਾਵੇ ਤਾ ਅਸੀਂ ਡਰ ਜਾਂਦੇ ਹਾਂ ਕਿਉਂਕਿ ਅਸੀਂ ਉਸ ਵਾਸਤੇ ਤਿਆਰ ਨਹੀਂ ਹੁੰਦੇ || ਪਰ ਜਦੋ ਅਸੀਂ ਉਸ ਕੰਮ ਜਾਂ ਗੱਲ ਲਈ ਪਹਿਲਾਂ ਤੋਂ ਹੀ ਤਿਆਰ ਹੋਈਏ ਤਾਂ ਸਾਨੂੰ ਡਰ ਨਹੀਂ ਲੱਗਦਾ |

6. ਉੱਤਰ- ਨਹੀਂ ਸਾਨੂੰ ਡਰਨਾ ਨਹੀਂ ਚਾਹੀਦਾ | ਜੇ ਕਰ ਅਸੀਂ ਕਿਸੇ ਵੀ ਕੰਮ ਜਾ ਗੱਲ ਲਈ ਪਹਿਲਾਂ ਤੋਂ  ਹੀ ਤਿਆਰ ਰਹੀਏ  ਤੇ ਅਸੀਂ  ਆਪਣੇ ਡਰ ਤੇ ਕਾਬੂ ਪਾ ਲਈਏ ਤਾਂ ਸਾਨੂੰ ਕਿਸੇ ਤੋਂ ਵੀ ਡਰ ਨਹੀਂ ਲੱਗਦਾ | ਅਸੀਂ  ਹਰ ਕੰਮ ਦੀ ਪਹਿਲਾ ਹੀ ਤਿਆਰੀ ਕਰ ਲਈਏ ਤਾਂ ਵੀ ਸਾਨੂੰ ਡਰ ਨਹੀਂ ਲੱਗਦਾ |




class 6th

Class - 6th




ਪ੍ਰ :-
ਓ :- ਬਸੰਤ  ਰੁੱਤ  ਵਿਚ   ਵਾਤਾਵਰਨ  ਵਿਚੋਂ  ਹੇਠ  ਲਿਖੀਆਂ  ਤਬਦੀਲੀਆਂ   ਵਾਪਰਦੀਆਂ   ਹਨ |
     
        1.  ਬਨਸਪਤੀ  ਹਰੀ - ਭਰੀ  ਹੋਣੀ  ਸ਼ੁਰੂ  ਹੋ  ਜਾਂਦੀ  ਹੈ |
        2.    ਸਰਦੀ  ਖ਼ਤਮ   ਹੋ  ਜਾਂਦੀ  ਹੈ  |
        3.  ਦਿਨ  ਵੱਡੇ  ਹੋਣੇ  ਸ਼ੁਰੂ  ਹੋ ਜਾਂਦੇ ਹਨ |
        4. ਬਾਗਾਂ   ਵਿਚ  ਫੁੱਲ  ਖਿੜ  ਜਾਂਦੇ   ਹਨ |
        5. ਅੰਬਾਂ  ਤੇ  ਬੇਰੀਆਂ   ਤੇ  ਬੂਰ  ਪੈ  ਜਾਂਦੇ  ਹਨ |

ਪ੍ਰ :-
ਓ :-  ਮਾਘੀ  ਅਤੇ  ਵਿਸਾਖੀ  ਦੇ  ਤਿਉਹਾਰਾਂ  ਨੂੰ  ਮੌਸਮੀ   ਤਿਉਹਾਰ  ਕਿਹਾ  ਜਾ  ਸਕਦਾ ਹੈ |

        ਮਾਘੀ  ਦਾ  ਤਿਉਹਾਰ  -   ਇਹ  ਤਿਉਹਾਰ  ਜਨਵਰੀ  ਵਿਚ  ਲੋਹੜੀ   ਤੋਂ  ਅਗਲੇ  ਦਿਨ  ਆਉਂਦਾ  ਹੈ | ਇਹ  ਦਿਨ  ਤੋਂ  ਬਾਅਦ   ਤਾਪਮਾਨ  ਵਿਚ  ਵਾਧਾ  ਹੋਣਾ  ਸ਼ੁਰੂ  ਹੋ   ਜਾਂਦਾ  ਹੈ |   ਜਨਵਰੀ  ਦੇ  ਅਖ਼ੀਰ   ਤਕ  ਮੌਸਮ  ਬਦਲਣਾ   ਸ਼ੁਰੂ  ਹੋ  ਜਾਂਦਾ  ਹੈ | ਲੋਕ  ਪਵਿੱਤਰ  ਨਦੀਆਂ ਸਰੋਵਰਾਂ  ਤੇ   ਇਸ ਦਿਨ   ਇਸ਼ਨਾਨ  ਕਰਨਾ   ਚੰਗਾ  ਸਮਝਦੇ  ਹਨ  |

ਵਿਸਾਖੀ  ਦਾ ਤਿਉਹਾਰ - ਵਿਸਾਖੀ  ਦਾ  ਤਿਉਹਾਰ   ਅਪ੍ਰੈਲ  ਵਿਚ  ਆਉਂਦਾ  ਹੈ  |  ਕਣਕਾਂ  ਪਕਣੀਆਂ  ਸ਼ੁਰੂ  ਹੋ   ਜਾਂਦੀਆਂ ਹਨ  |   ਕਿਸਾਨਾਂ ਲਈ   ਇਹ  ਤਿਉਹਾਰ   ਮਹੱਤਵਪੂਰਨ   ਹੁੰਦਾ  ਹੈ  | ਕਿਸਾਨ ਕਣਕਾਂ ਦੀ ਕਟਾਈ ਸ਼ੁਰੂ ਕਰ ਦਿੰਦੇ ਹਨ |  ਇਸ  ਤੋਂ  ਬਾਅਦ   ਗਰਮੀ ਦਾ  ਮੌਸਮ  ਸ਼ੁਰੂ  ਹੋ  ਜਾਂਦਾ  ਹੈ |

ਉੱਤਰ 3. - ਪੰਜਾਬ ਵਿੱਚ ਬਰਸਾਤਾਂ ਜੁਲਾਈ ਮਹੀਨੇ ਵਿੱਚ ਸ਼ੁਰੂ ਹੁੰਦੀਆਂ ਹਨ | ਬਰਸਾਤ ਦਾ ਮੌਸਮ ਪੰਜਾਬੀਆਂ ਲਈ ਇਕ ਵਰਦਾਨ ਹੈ |
1. ਇਸ ਕਾਰਨ ਫ਼ਸਲਾਂ ਨੂੰ ਪਾਣੀ ਮਿਲ ਜਾਂਦਾ ਹੈ |
2.ਦਰਿਆ , ਨਦੀਆਂ  ਅਤੇ ਨਾਲੇ ਪਾਣੀ ਨਾਲ ਭਰ ਜਾਂਦੇ ਹਨ |
3 ਵਰਖਾ ਦਾ ਮੌਸਮ ਪਸ਼ੂ - ਧਨ ਵਿਚ ਵਾਧਾ ਕਰਦਾ ਹੈ |
ਉੱਤਰ 4- ਭਾਰਤ ਉੱਪਰ ਸਮੁੰਦਰ ਤੋਂ ਧਰਤੀ ਵੱਲ ਚੱਲਣ  ਵਾਲੀਆਂ ਹਵਾਵਾਂ ਨੂੰ ਮੌਨਸੂਨ ਕਿਹਾ ਜਾਂਦਾ ਹੈ | ਮੌਨਸੂਨ ਪੰਜਾਬ ਵਿੱਚ ਦੋ ਪਾਸਿਆਂ ਤੋਂ ਪ੍ਰਵੇਸ਼ ਕਰਦੀ ਹੈ | ਇੱਕ ਬੰਗਾਲ ਦੀ ਖਾੜੀ ਵਾਲੇ ਪਾਸਿਓ ਅਤੇ ਦੂਜਾ ਅਰਬ ਸਾਗਰ ਤੋਂ | ਪੰਜਾਬ ਵਿੱਚ ਇਹਨਾਂ ਦੇ ਪਹੁੰਚਣ ਦਾ ਸਮਾਂ 23 ਜੁਲਾਈ ਹੈ |ਪੰਜਾਬ ਵਾਸਤੇ ਮੌਨਸੂਨ ਇੱਕ ਵਰਦਾਨ ਹੈ |

ਉੱਤਰ 5:-  ਬਨਸਪਤੀ ਦਾ ਮੌਲਣਾ ਤੋਂ ਭਾਵ ਨਵੇਂ ਪਤਿਆਂ ਦਾ ਫੁੱਟਣਾ ਹੈ | ਸੁੱਕ ਚੁੱਕੇ ਦਰਖਤਾਂ ਦੀਆਂ ਟਾਹਣੀਆਂ ਤੇ ਨਵੇਂ ਪੱਤੇ
ਉਗਣ ਲੱਗਦੇ ਹਨ | ਰੁੱਖ ਹਰੇ ਹੋਣੇ ਸ਼ੁਰੂ ਹੋ ਜਾਂਦੇ ਹਨ | ਸਾਰੇ ਪਾਸੇ ਹਰਿਆਵਲ ਫੈਲ ਜਾਂਦੀ ਹੈ |

ਉੱਤਰ6 :- ਸਰਦੀਆਂ ਦੀ ਰੁੱਤ ਵਿਚ ਆਉਣ ਵਾਲੇ ਤਿਓਹਾਰ ਕ੍ਰਿਸਮਿਸ , ਲੋਹੜੀ , ਮਾਘੀ ਅਤੇ ਬਸੰਤ ਪੰਚਮੀ ਹਨ | ਕ੍ਰਿਸਮਿਸ ਦਾ ਤਿਓਹਾਰ 25 ਦਸੰਬਰ ਨੂੰ ਆਉਂਦਾ  ਹੈ | ਲੋਹੜੀ ਦਾ ਤਿਓਹਾਰ 13 ਜਨਵਰੀ ਨੂੰ ਅਤੇ ਮਾਘੀ ਦਾ ਤਿਓਹਾਰ ਲੋਹੜੀ ਤੋਂ ਅਗਲੇ ਦਿਨ ਆਉਂਦਾ ਹੈ | ਬਸੰਤ ਪੰਚਮੀ ਦਾ ਤਿਓਹਾਰ ਜਨਵਰੀ ਜਾਂ ਫ਼ਰਵਰੀ ਦੇ ਮਹੀਨੇ ਵਿਚ ਆਉਂਦਾ  ਹੈ | ਇਸ ਤੋਂ ਬਾਅਦ ਮੌਸਮ ਬਦਲਣਾ ਸ਼ੁਰੂ ਹੋ ਜਾਂਦਾ ਹੈ |  


  


Friday, 13 July 2018

class VI

1. ਪ੍ਰਸ਼ਨ- ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 1-2 ਸ਼ਬਦਾਂ ਵਿੱਚ ਦਿਓ :-
    1. ਹਾਥੀ ਬਾਰੇ ਚਾਰਾਂ ਅਨ੍ਹਿਆਂ ਦੀ ਕੀ ਰਾਏ ਸੀ ?
    2. ਅੰਨ੍ਹੇ ਕਿਉਂ ਲੜ ਰਹੇ ਸਨ /
    3. ਚਾਰੇ ਅੰਨ੍ਹੇ ਕਿੱਥੇ ਬੈਠੇ ਸਨ ?
    4. _______  ਅੱਖਰ ਸਵਰ ਅੱਖਰ ਹਨ ?
   5. ਪੰਜਾਬੀ ਲਿਪੀ ਦਾ ਨਾਂ ਕੀ ਹੈ ?
   6. ਕਿਹੜੇ ਅੱਖਰਾਂ ਦੀ ਆਵਾਜ਼ ਨੱਕ ਰਾਹੀਂ ਨਿਕਲਦੀ ਹੈ ?
   7. ਪੰਜਾਬੀ ਵਰਨਮਾਲਾ ਦੇ ਕੁੱਲ ਕਿੰਨੇ ਅੱਖਰ ਹਨ ?
2. ਪ੍ਰਸ਼ਨ - ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਤਿੰਨ -ਚਾਰ  ਲਾਈਨਾਂ ਵਿੱਚ ਦਿਓ _
    1. ਅੰਨ੍ਹਿਆਂ ਨੂੰ ਇਸ ਘਟਨਾ ਵਿੱਚ ਕੀ ਸਿੱਖਣ ਨੂੰ ਮਿਲਿਆ /
    2. ਸਿਆਣੇ ਵਿਅਕਤੀ ਨੇ ਉਹਨਾਂ ਦਾ ਝਗੜਾ ਖ਼ਤਮ ਕਰਨ ਦਾ ਫੈਸਲਾ ਕਿਉਂ ਕੀਤਾ ?
3. ਵਾਕ ਬਣਾਓ -
   ਮਜ਼ਬੂਤ,  ਮੁਥਾਜ

class v

ਪ੍ਰਸ਼ਨ - 1. ਗਗਨ ਨੇ ਆਪਣੇ ਬਾਰੇ ਸਾਰੀ ਜਮਾਤ ਨੂੰ ਕੀ ਦੱਸਿਆ ?
ਉੱਤਰ - 1.ਗਗਨ ਨੇ ਦੱਸਿਆ ਕਿ ਉਸ ਦੇ ਪਿਤਾ ਜੀ ਬੈਂਕ ਮੈਨੇਜਰ ਹਨ ਅਤੇ ਉਹਨਾਂ ਦੀ ਬਦਲੀ ਇਸ ਸ਼ਹਿਰ ਵਿੱਚ ਹੋ ਗਈ ਹੈ |
           2.ਉਸ ਨੂੰ ਪੋਲੀਓ ਦੀ ਬਿਮਾਰੀ ਹੋ ਅਤੇ ਉਹ ਸਾਰਾ ਕੰਮ ਆਪ ਕਰ ਸਕਦਾ ਹੈ |
          3 ਹੁਣ ਉਸ ਨੇ ਇਸ ਸਕੂਲ ਵਿੱਚ ਦਾਖਲਾ ਲਿਆ ਹੈ |
ਪ੍ਰਸ਼ਨ - 2.ਬਾਕੀ ਵਿਦਿਆਰਥੀਆਂ ਦਾ ਗਗਨ ਪ੍ਰਤੀ ਰੱਵਈਆ ਕਿਹੋ ਜਿਹਾ ਸੀ ?
ਉੱਤਰ -.ਬਾਕੀ ਵਿਦਿਆਰਥੀਆਂ ਦਾ ਗਗਨ ਪ੍ਰਤੀ ਰੱਵਈਆ ਠੀਕ ਨਹੀਂ ਸੀ ਉਹ ਉਸਦੀਆਂ ਚੀਜਾਂ ਛੇੜ ਕੇ ਉਸ ਨੂੰ ਤੰਗ ਕਰਦੇ ਸਨ |ਉਸ ਦਾ ਮਜ਼ਾਕ ਉਡਾਉਂਦੇ ਅਤੇ ਉਸਦੀ ਨਕਲ ਉਤਾਰਦੇ |
ਪ੍ਰਸ਼ਨ - 3ਹੇਮਨ ਨੂੰ ਗਗਨ ਨਾਲ ਹਮਰਦਰਦੀ ਸੀ |ਇਸ ਦਾ ਪ੍ਰਗਟਾਵਾ ਉਸ ਨੇ ਕਿਸ ਤਰ੍ਹਾਂ ਕੀਤਾ ?
ਉੱਤਰ - ਭਾਸ਼ਣ ਮੁਕਾਬਲੇ ਵਿੱਚ ਉਸ ਨੇ ਆਪਣੇ ਭਾਸ਼ਣ ਦਾ ਵਿਸ਼ਾ ' ਅਪਾਹਜ ਹੋਣ ਦਾ ਅਹਿਸਾਸ ' ਚੁਣਿਆ | ਉਸ ਨੇ ਗਗਨ ਦੇ ਅਹਿਸਾਸ ਨੂੰ ਸਾਰਿਆਂ ਨਾਲ ਸਾਂਝਾ ਕੀਤਾ | ਇਸ ਤਰ੍ਹਾਂ ਉਸ ਨੇ ਗਗਨ  ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ |
ਪ੍ਰਸ਼ਨ 4.- ਹੇਮਨ ਦੀ ਹਮਦਰਦੀ ਦਾ ਕੀ ਕਾਰਨ  ਸੀ ?
ਉੱਤਰ - ਹੇਮਨ ਦੀ ਹਮਦਰਦੀ ਦਾ  ਕਾਰਨ ਉਸਦੇ  ਅਪਾਹਜ ਪਿਤਾ ਜੀ ਸਨ |ਉਹ ਆਪਣੇ ਪਿਤਾ ਜੀ ਦੀਆਂ ਮੁਸ਼ਕਲਾਂ ਨੂੰ ਜਾਣਦੀ ਸੀ | ਉਸਦੇ ਪਿਤਾ ਜੀ ਇਕ ਸਫ਼ਲ ਇਨਸਾਨ ਸਨ | ਉਹ ਬਹੁਤ ਚੰਗੇ ਇਨਸਾਨ ਵੀ ਸਨ | ਜਿਸ ਕਾਰਨ ਹੇਮਨ ਨੂੰ ਗਗਨ ਨਾਲ ਹਮਦਰਦੀ ਸੀ |
ਪ੍ਰਸ਼ਨ 5- ਕੀ ਸਾਨੂੰ ਅਪਾਹਜ ਵਿਅਕਤੀ ਨਾਲ ਹਮਦਰਦੀ ਕਰਨੀ ਚਾਹੀਦੀ ਹੈ ? ਕਿਉਂ /
 ਉੱਤਰ - ਹਾਂ , ਸਾਨੂੰ ਅਪਾਹਜ ਵਿਅਕਤੀ ਨਾਲ ਹਮਦਰਦੀ ਕਰਨੀ ਚਾਹੀਦੀ ਹੈ | ਕਿਉਂਕਿ 
          1.  ਅਪਾਹਜ ਵਿਅਕਤੀ ਚਾਹੁੰਦੇ ਹੋਏ ਵੀ ਆਪਣਾ ਹਰ ਕੰਮ ਆਪ ਨਹੀਂ  ਕਰ ਸਕਦੇ ਹਨ |
         2. ਕਈ ਕੰਮ ਕਰਨ ਲਈ ਉਹਨਾਂ ਨੂੰ ਦੂਜਿਆਂ ਦੀ ਮਦਦ ਦੀ ਲੋੜ ਪੈਂਦੀ ਹੈ |
         3. ਕਈ ਲੋਕ ਉਹਨਾਂ ਦਾ ਮਜ਼ਾਕ ਉਡਾਉਂਦੇ ਹਨ | ਜਿਸ ਕਾਰਨ ਉਹ ਦੁਖੀ ਹੁੰਦੇ ਹਨ |
ਪ੍ਰਸ਼ਨ 6- ਹੇਮਨ ਬਾਰੇ ਤੁਸੀਂ ਇਸ ਪਾਠ ਵਿੱਚ ਕੀ ਜਾਣਿਆ ?
 ਉੱਤਰ-  ਹੇਮਨ ਬਾਰੇ ਅਸੀਂ ਇਸ ਪਾਠ ਵਿੱਚ ਜਾਣਿਆ ਕਿ -
          1. ਉਹ ਇੱਕ ਨਰਮ ਦਿਲ ਵਾਲੀ ਲੜਕੀ ਹੈ |
         2. ਉਹ ਦੂਜਿਆਂ ਦੀਆਂ ਦੁੱਖ ਤਕਲੀਫ਼ਾਂ ਨੂੰ ਸਮਝਦੀ ਸੀ |
        3. ਉਹ ਦੂਜਿਆਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੀ ਸੀ |
ਪ੍ਰਸ਼ਨ 7.- ਹੇਮਨ ਨੇ ਸਾਰੀ ਜਮਾਤ ਨੂੰ ਕੀ ਦੱਸਿਆ ?
 ਉੱਤਰ - ਹੇਮਨ  ਨੇ ਸਾਰੀ ਜਮਾਤ ਨੂੰ ਅਪਾਹਜ ਹੋਣ ਦੇ ਅਹਿਸਾਸ ਬਾਰੇ ਦੱਸਿਆ | ਉਸ ਨੇ ਇਹ ਵੀ ਦੱਸਿਆ ਕਿ ਸਾਨੂੰ ਕਿਸੇ ਵੀ ਅਪਾਹਜ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ | ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ |

Sunday, 8 July 2018

CLass - 7

Class - 7



ਪ੍ਰ :-
ਓ :- ਘੋੜਾ  ਆਪਣੀ  ਪੁਰਾਣੀ  ਥਾਂ  ਤੋਂ  ਇਸ  ਲਈ  ਖੁਸ਼  ਨਹੀਂ  ਸੀ  ਕਿਓਂਕਿ  ਉਹ  ਬਚਪਨ  ਤੋਂ  ਲੈ  ਕੇ ਜਵਾਨੀ  ਤੱਕ  ਇਕ  ਹੀ  ਤਬੇਲੇ  ਵਿਚ  ਰੋਜ  ਖੜੇ  ਹੋਣ  ਕਰਕੇ  ਅੱਕ  ਗਿਆ  ਸੀ | ਉਹ  ਤਾਜ਼ੀ  ਹਵਾ  ਵਿਚ  ਸਾਹ  ਲੈਣਾ  ਚਾਹੁੰਦਾ  ਸੀ ਤੇ ਦੌੜਨਾ  ਚਾਹੁੰਦਾ  ਸੀ |

ਪ੍ਰ :-
ਓ :- ਮੁਰਾਦ  ਜਦੋਂ  ਬੁੱਕ  ਵਿਚ  ਪਾਣੀ  ਭਰ  ਕੇ  ਘੋੜੇ  ਨੂੰ  ਪਿਲਾਉਣ  ਲੱਗਾ  ਤਾਂ  ਪਾਣੀ  ਵਿਚ  ਵੱਜਦੀ  ਲਿਸ਼ਕੋਰ  ਘੋੜੇ  ਦੀਆਂ  ਅੱਖਾਂ  ਵਿਚ  ਪਾਈ  ਤਾਂ  ਘੋੜਾ  ਡਰ  ਕੇ  ਪਿੱਛੇ  ਹੋ  ਗਿਆ | ਜਿਸ  ਤੇ  ਅਰਮ  ਨੇ  ਕਿਹਾ  ਘੋੜਾ  ਪਾਣੀ  ਤੋਂ  ਡਾਰ  ਰਿਹਾ  ਹੈ  ਤੇ  ਲੱਗਦਾ  ਹੈ  ਕਿ  ਉਹ  ਹਲਕ  ਗਿਆ  ਹੈ |

ਪ੍ਰ :-
ਓ :- ਅਰਮ  ਮੁਰਾਦ  ਨਾਲ  ਇਸਲਈ  ਨਾਰਾਜ਼  ਹੋਇਆ  ਕਿਓਂਕਿ  ਮੁਰਾਦ  ਨੇ  ਝੂਠ  ਬੋਲਿਆ  ਸੀ  ਕਿ  ਘੋੜਾ  ਚੋਰੀ  ਦਾ  ਨਹੀਂ  ਸੀ | ਅਰਮ  ਨੂੰ  ਪਤਾ  ਲੱਗ  ਗਿਆ  ਸੀ  ਕਿ  ਮੁਰਾਦ  ਘੋੜਾ  ਕਿਸੇ  ਕਿਸਾਨ  ਦਾ  ਚੋਰੀ   ਕਰ ਕੇ  ਲਿਆ  ਸੀ  ਤੇ  ਘੋੜੇ  ਦਾ  ਮਾਲਕ  ਘੋੜੇ  ਨੂੰ  ਲਾਭ  ਰਿਹਾ  ਸੀ  ਇਸਲਈ  ਉਹ  ਮੁਰਾਦ  ਨਾਲ ਨਾਰਾਜ਼  ਹੋਇਆ |

ਪ੍ਰ :-
ਓ :-  ਮੁਰਾਦ  ਨੇ  ਘੋੜਾ  ਇਸ  ਲਈ  ਛੱਡ  ਦਿੱਤਾ  ਸੀ  ਕਿਓਂਕਿ  ਘੋੜਾ  ਉਸ  ਨੇ  ਚੋਰੀ  ਕੀਤਾ  ਸੀ  ਤੇ  ਉਸਦਾ  ਮਾਲਕ  ਉਸਨੂੰ  ਲੱਭ  ਰਿਹਾ  ਸੀ | ਤੇ  ਆਪਣੇ  ਫੜ੍ਹੇ  ਜਾਨ  ਦੇ  ਡਰ  ਤੋਂ  ਉਸਨੇ  ਛੱਡ  ਦਿੱਤਾ |
             ਮੇਰੀ   ਇਸ  ਬਾਰੇ  ਇਹ  ਸੋਚ  ਹੈ  ਕਿ  ਉਸਨੇ  ਘੋੜੇ  ਨੂੰ  ਤਬੇਲੇ  ਵਿਚ  ਛੱਡ  ਕੇ   ਬਹੁਤ  ਚੰਗਾ  ਕੀਤਾ | ਜਦੋਂ  ਉਸਦੀ  ਚੋਰੀ  ਫੜ੍ਹੀ  ਜਾਂਦੀ  ਤਾਂ  ਉਸਨੂੰ  ਸਜ਼ਾ  ਹੋ  ਸਕਦੀ  ਸੀ  |      

Thursday, 5 July 2018

class 6th

                                                                     Class - 6


ਪ੍ਰ 1:-
ਓ :- ਜਸ਼ਨ  ਨੂੰ  ਸਭ  ਤੋਂ  ਪਹਿਲਾਂ  ਡਰਾਇੰਗ  ਕਰਨ  ਦਾ   ਸ਼ੋਂਕ   ਸੀ |  ਉਹ   ਆਪਣੇ   ਖਾਲੀ   ਸਮੇ   ਵਿਚ  ਡਰਾਇੰਗ   ਕਰਦੀ   ਸੀ |  ਆਪਣੇ   ਬਣਾਏ   ਹੋਏ   ਚਿੱਤਰ   ਫ਼ਾਈਲ   ਵਿਚ   ਸੰਭਾਲ   ਕੇ   ਰੱਖਦੀ   ਸੀ |

ਪ੍ਰ 2:-
ਓ :-  ਮਿੱਟੀ   ਦੇ   ਭਾਂਡੇ   ਬਣਾਉਣ  ਦਾ   ਸ਼ੋਂਕ  ਉਸਨੂੰ   ਘੁਮਿਆਰ   ਨੂੰ   ਮਿੱਟੀ   ਦੇ   ਭਾਂਡੇ   ਬਣਾਉਂਦੇ  ਹੋਏ   ਵੇਖ   ਕੇ  ਪੈਦਾ   ਹੋਇਆ  |

ਪ੍ਰ 3:-
ਓ :- ਉਸਨੇ   ਚੀਕਣੀ   ਮਿੱਟੀ   ਦੇ  ਕੁਝ  ਭਾਂਡੇ  ਬਣਾਏ  ਤੇ  ਸੁਕਾਏ  |  ਫਿਰ  ਉਹਨਾਂ  ਉਪਰ  ਰੰਗ  ਕੀਤਾ  |

ਪ੍ਰ  4:-
ਓ :-  ਇੱਕ  ਦਿਨ  ਜਸ਼ਨ  ਨੇ  ਆਪਣੇ  ਪੰਜਾਬੀ  ਦੇ  ਅਧਿਆਪਕ  ਨੂੰ  ' ਜਸ਼ਨ  ਦਾ  ਸਕੂਲ  ' ਨਾਂ  ਤੇ  ਲੇਖ  ਲਿਖ  ਕੇ  ਦਿਖਾਇਆ |  ਜਿਸ  ਵਿਚ  ਉਸਨੇ  ਆਪਣੇ  ਪੁਰਾਣੇ  ਸਕੂਲ  ਬਾਰੇ  ਲਿਖਿਆ  ਸੀ  |  ਅਧਿਆਪਕ  ਨੂੰ  ਉਸਨੂੰ  ਆਪਣੇ  ਨਵੇਂ   ਸਕੂਲ  ਬਾਰੇ  ਲੇਖ  ਲਿਖਣ  ਲਈ  ਪ੍ਰੇਰਿਆ  ਤੇ  ਕਿਹਾ  ਕਿ  ਉਹ  ਇਸ  ਲੇਖ  ਵਿਚ  ਆਪਣੇ  ਨਵੇਂ  ਸਕੂਲ  ਬਾਰੇ  ਲਿਖੇ  |

ਪ੍ਰ 5:-
ਓ :-  ਜਸ਼ਨ  ਨੇ  ਇਹ  ਲੇਖ  ਆਪਣੇ  ਸਕੂਲ   ਦੇ  ਪੰਜਾਬੀ  ਦੇ  ਅਧਿਆਪਿੱਕ  ਨੂੰ  ਦਿਖਾਇਆ  |

ਪ੍ਰ  6:-
ਓ :-  ਜਸ਼ਨ  ਦੇ ' ਅੱਧੀ  ਛੁੱਟੀ  ' ਬਾਰੇ  ਲੇਖ  ਦਾ  ਇਹ  ਅਸਰ  ਹੋਇਆ  ਕਿ  ਸਕੂਲ  ਦੇ  ਪ੍ਰਿੰਸੀਪਲ  ਨੇ  ਲੇਖ  ਦੇ  ਹੱਕ  ਵਿਚ  ਵੋਟਾਂ  ਪੁਆਈਆਂ |  ਵੋਟਾਂ  ਦੇ  ਅਧਾਰ  ਤੇ  ਪ੍ਰਿੰਸੀਪਲ  ਨੇ  ਐਲਾਨ  ਕੀਤਾ  ਕਿ  ਅੱਗੇ  ਤੋਂ  ਸਕੂਲ  ਵਿਚ  ਦੋ  ਵਾਰ  ਪੰਦਰਾਂ - ਪੰਦਰਾਂ  ਮਿੰਟ  ਦੀ  ਅੱਧੀ   ਛੁੱਟੀ  ਹੋਇਆ  ਕਰੇਗੀ  |

ਪ੍ਰ  7:-
ਓ :-  ਉਸਨੇ  ਲੇਖਕ  ਬਣਨ  ਦਾ  ਫੈਸਲਾ  ਇਸ  ਲਈ  ਲਿਆ  ਕਿਓਂਕਿ  ਉਸਨੂੰ  ਲੱਗਿਆ  ਕਿ  ਸ਼ਬਦਾਂ  ਦੀ  ਮਦਦ  ਨਾਲ  ਅਸੀਂ  ਆਪਣੇ  ਮਨ ਦੇ  ਵਿੱਚਾਰ  ਦੂਜੀਆਂ  ਨਾਲ  ਅਸਾਨੀ  ਨਾਲ  ਸਾਂਝੇ  ਕਰ  ਸਕਦੈਂ  ਹਾਂ |  ਸ਼ਬਦਾਂ  ਨਾਲ  ਉਹ  ਕੋਈ  ਵੀ  ਤਬਦੀਲੀ  ਲਿਆ  ਸਕਦੇ  ਹਨ | 









Friday, 18 May 2018

R.T VI

1. ਪ੍ਰਸ਼ਨ - 1-2 ਸ਼ਬਦਾਂ ਵਿੱਚ ਉੱਤਰ ਦਿਓ -
     1. ਭਾਰਤ ਦੇ ਲੋਕ ਕਿਹੋ ਜਿਹੇ ਹਨ ?
     2. ਰੁੱਖ ਨੇ ਲੱਕੜਹਾਰੇ ਨੂੰ ਕੀ ਕਿਹਾ ?
     3. ਪੁਸਤਕ ਮੇਲੇ ਦਾ ਆਯੋਜਨ ਕਿਸ ਨੇ ਕੀਤਾ ?
     4. ਲੱਕੜਹਾਰਾ ਕਿਉਂ ਰੋਣ ਲੱਗ ਪਿਆ ?
     5. ਪੁਸਤਕਾਂ ਵਿੱਚ ਕਿਸ ਦਾ ਅਨੁਭਵ ਹੁੰਦਾ ਹੈ ?
     6. ਪੁਸਤਕ ਮੇਲਾ ਕਿੱਥੇ ਲੱਗਾ ?
     7. ਭਾਰਤੀ ਸੱਭਿਆਚਾਰ ਕਿਹੋ ਜਿਹਾ ਹੈ ?
     8. ਕੌਣ ਖਰੜੇ ਨੂੰ ਕਿਤਾਬੀ ਰੂਪ ਦਿੰਦੇ ਹਨ ?
     9. ਦਰਖ਼ਤ ਨੂੰ ਕਦੋਂ ਕੱਟਣਾ ਚਾਹੀਦਾ ਹੈ ?
    10. ਬੱਚਿਆਂ ਨੂੰ ਕਿਤਾਬਾਂ ਦੇ ਢੇਰ ਨੂੰ ਕੀ ਕਰਨਾ ਚੰਗਾ ਲੱਗਾ ?
 
2.ਪ੍ਰਸ਼ਨ - 2-3 ਲਾਈਨਾਂ ਵਾਲੇ ਪ੍ਰਸ਼ਨ -
      1. ਪ੍ਰਕਾਸ਼ਕ ਕੌਣ ਹੁੰਦਾ ਹੈ ? ਇਹ ਕੀ ਕਰਦਾ ਹੈ ?
      2. ਨੈਸ਼ਨਲ ਬੁੱਕ ਆਫ ਟ੍ਰਸਟ ਬਾਰੇ ਤੁਸੀਂ ਕੀ ਜਾਣਦੇ ਹੋ ?
      3. ਪੁਸਤਕ ਮੇਲੇ ਵਿਚ ਬੱਚਿਆਂ ਤੋਂ ਇਲਾਵਾ ਹੋਰ ਕਿਹੜੇ ਲੋਕ ਆਏ ?
      4. ਲੱਕੜਹਾਰਾ ਕਿਹੜੀ ਮੁਸੀਬਤ ਵਿੱਚ ਫਸ ਗਿਆ ?
      5. ਜੰਗਲ ਸਾਡੇ ਲਈ ਕਿਉਂ ਜ਼ਰੂਰੀ ਹਨ ?
      6. ਮਿਹਨਤ ਹੈ ਆਪਣੀ ਪਹਿਚਾਣ ਤੋਂ ਕੀ ਭਾਵ ਹੈ ?
      7. ਕਿਰਤੀ ਕੌਣ ਹੁੰਦਾ ਹੈ ?
3. ਪ੍ਰਸ਼ਨ - ਵਾਕ ਬਣਾਓ -
                ਵਿਦੇਸ਼ੀ , ਮਿਹਨਤ , ਮੁੜ੍ਹਕਾ , ਭਾਈਚਾਰਾ , ਵਾਅਦਾ , ਪਰੇਸ਼ਾਨ , ਆਗਿਆ , ਸਬਰ , ਦਿਲਚਸਪ , ਪ੍ਰਬੰਧਕ ,                    ਦਰਸ਼ਕ , ਪੰਡਾਲ
4.  ਪ੍ਰਸ਼ਨ - ਵਚਨ ਬਦਲੋ -
                 ਕੌਲੀ , ਬੱਕਰਾ , ਮੇਲਾ , ਚਿਤਾ , ਪਟਵਾਰੀ , ਜੱਟੀ , ਬਣਵਾਈ , ਡਾਕੂ , ਲੱਡੂ , ਕੀੜੀ , ਕਵਿਤਾ , ਉਡਾਣ , ਗੇਂਦ ,                   ਸਹੁੰ , ਗਾਂ , ਜੂੰ , ਜਹਾਜ਼ , ਜਾਲੀ , ਬੈਲ , ਰਾਹ
 5. ਪ੍ਰਸ਼ਨ - ਮੁਹਾਵਰਿਆਂ ਦੇ ਅਰਥ  ਦੱਸ ਕੇ ਵਾਕ ਬਣਾਓ -
                 ਉੱਲੂ ਸਿੱਧਾ ਕਰਨਾ , ਅੱਖਾਂ ਵਿੱਚ ਰੜਕਣਾ , ਉਂਗਲ ਕਰਨੀ , ਅੱਡੀ ਨਾ ਲੱਗਣਾ , ਅੱਗ ਲਾਉਣਾ
6. ਪ੍ਰਸ਼ਨ -  ਪਾਠ -1 (ਵਿਆਕਰਨ )
               1. ਲਿਖਤੀ ਭਾਸ਼ਾ ਨੂੰ ਹੋਰ ਕੀ ਆਖਦੇ ਹਨ ?
               2. ਸਾਹਿਤਕ ਭਾਸ਼ਾ ਕਿਹੜੀ ਹੈ ?
               3. ਪੰਜਾਬ ਵਿੱਚ ਤੀਜੀ ਭਾਸ਼ਾ ਦਾ ਦਰਜਾ ਕਿਸ ਨੂੰ ਪ੍ਰਾਪਤ ਹੈ ?
               4. ਅਸ਼ੁੱਧ ਭਾਸ਼ਾ ਕਿਹੜੀ ਹੈ ?
               5. ਪੰਜਾਬੀਆਂ ਦੀ ਮਾਤ ਭਾਸ਼ਾ ________
               6. ਬੋਲੀ ਕਿੰਨੇ ਪ੍ਰਕਾਰ ਦੀ ਹੈ ?
7. ਪ੍ਰਸ਼ਨ - ਕਵਿਤਾ ਦੀਆਂ ਸਤਰਾਂ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ -                                     
                 ਕਾਮੇ ਅਤੇ ਮਸ਼ੀਨਾਂ ਰਲ ਕੇ ,
                     ਜਦੋਂ ਲਗਾਉਂਦੇ ਜ਼ੋਰ |
                 ਦੇਸ਼ ਦੀ ਕਿਸਮਤ ਆਪ ਬਣਾਉਦੇ ,
                  ਹਰ ਪਾਸੇ ਮਿਹਨਤ ਦਾ ਦੌਰ |
       
              1. ਕੌਣ ਜ਼ੋਰ ਲਗਾਉਂਦਾ ਹੈ ?
              2. ਹਰ ਪਾਸੇ ਕਿਸ ਦਾ ਦੌਰ   ਹੈ ?
              3. ਕਵਿਤਾ ਦਾ ਨਾਂ ਲਿਖੋ |
              4. ਦੌਰ ਸ਼ਬਦ ਦਾ ਅਰਥ ਦੱਸੋ ?
8. ' ਸ੍ਰੀ ਗੁਰੂ ਨਾਨਕ ਦੇਵ ਜੀ ' ਲੇਖ ਦੇ ਅਧਾਰ  ਤੇ -
            ਉਹਨਾਂ ਦੇ ਜਨਮ ਅਤੇ ਮਾਤਾ ਬਾਰੇ ਲਿਖੋ |
                           ਜਾਂ 
            ਉਹਨਾਂ ਦੀਆ ਸਿੱਖਿਆਵਾਂ ਵੰਡ ਛੱਕਣਾ ਅਤੇ ਕਿਰਤ ਕਰਨਾ ਬਾਰੇ ਲਿਖੋ |
9.    # ਭਾਸ਼ਾ ਦੀ ਪਰਿਭਾਸ਼ਾ ਦੱਸੋ |

         #  ਮਾਤ ਭਾਸ਼ਾ ਕਿਸ ਨੂੰ ਕਹਿੰਦੇ ਹਨ ?
               

Monday, 14 May 2018

test class V

I. ਖਾਲੀ  ਸਥਾਨ ਭਰੋ -                                                                          (60
                                                                                     
  (i)   ਕ       _____              _______         ________         ਙ
  
  (ii) ਯ      _____                ________        _______            ੜ


II. ਤਸਵੀਰ  ਪਛਾਣੋ -
 
     









III.   ਬਾਅਦ  ਵਾਲਾ ਅੱਖਰ ਲਿਖੋ -                                                                                ( 4)

       ਢ                  _________

   
       ਗ                  ________


       ਥ                  ________


       ਸ                 ________


IV.  ਪਹਿਲਾ ਅੱਖਰ  ਲਿਖੋ -                                                                                                  (4)
     
        ________                ਅ

       
        _______                  ਞ


       ________                 ਠ


       ________                 ਫ਼


V.   ਸਹੀ ਮਿਲਾਨ  ਕਰੋ -                                                                                                            (2)

              ਡ                                        ਪ

              ਮ                                        ਥ

              ਪ                                         ਡ

              ਥ                                         ਮ   











IV.

Thursday, 3 May 2018

my school

ਮੇਰਾ ਸਕੂਲ 
                         ਮੇਰੇ ਸਕੂਲ ਦਾ ਨਾਂ ਡੀ ਸੀ ਮਾਡਲ ਸਕੂਲ ਹੈ | ਇਹ ਜ਼ੀਰਾ ਰੋਡ ਤੇ ਸਥਿਤ ਹੈ |ਇਸ ਦੀ ਇਮਾਰਤ ਨਵੀਂ ਬਣੀ ਹੈ |ਇਸ ਦੀ ਇਮਾਰਤ ਬਹੁਤ ਵੱਡੀ ਹੈ | ਇਸ ਵਿੱਚ ਸੌ ਕਮਰੇ ਹਨ ਅਤੇ ਇੱਕ ਵੱਡਾ ਹਾਲ ਵੀ ਬਣਿਆ ਹੋਇਆ ਹੈ | ਇਸ ਵਿੱਚ ਤਿੰਨ ਹਜ਼ਾਰ ਵਿਦਿਆਰਥੀ ਪੜ੍ਹਦੇ ਹਨ | ਇਸ ਵਿੱਚ 130 ਅਧਿਆਪਕ ਪੜ੍ਹਾਉਦੇ ਹਨ | ਸਾਰੇ ਅਧਿਆਪਕ ਬੜੇ ਹੀ ਮਿਹਨਤੀ ਹਨ |ਉਹ ਬੱਚਿਆਂ ਨੂੰ ਬੜੇ ਪਿਆਰ ਨਾਲ ਪੜ੍ਹਾਉਦੇ ਹਨ | ਮੇਰੇ ਸਕੂਲ ਵਿੱਚ ਬਾਰਾਂ ਤੱਕ ਜਮਾਤਾਂ ਹਨ | ਹਰ ਜਮਾਤ ਵਿਚ 40 - 40 ਬੱਚੇ ਹਨ | ਮੇਰੇ ਸਕੂਲ ਦੀ ਵਰਦੀ ਬਹੁਤ ਸੋਹਣੀ ਹੈ | ਮੇਰੇ ਸਕੂਲ ਦਾ ਹਰ ਕਮਰਾ ਹਵਾਦਾਰ ਹੈ | ਹਰ ਕਮਰੇ ਵਿੱਚ ਚਾਰ - ਚਾਰ ਪੱਖੇ ਲੱਗੇ ਹੋਏ ਹਨ | ਮੇਰੇ ਸਕੂਲ ਵਿੱਚ ਸਮਾਰਟ ਕਲਾਸ ਰਾਹੀਂ ਵੀ ਪੜ੍ਹਾਇਆ ਜਾਂਦਾ ਹੈ | ਮੇਰੇ ਸਕੂਲ ਵਿੱਚ ਇੱਕ ਲਾਇਬਰੇਰੀ ਵੀ ਹੈ | ਮੇਰੇ ਸਕੂਲ ਵਿੱਚ ਸਫ਼ਾਈ ਦਾ ਵਧੀਆ ਪ੍ਰਬੰਧ ਹੈ | ਮੇਰੇ ਸਕੂਲ ਦੇ ਬਾਥਰੂਮ ਵੀ ਬੜੇ ਸਾਫ਼ ਸੁਥਰੇ ਹਨ | ਮੇਰੇ ਸਕੂਲ ਵਿੱਚ ਛੇ ਵਾਟਰ ਕੂਲਰ ਹਨ | ਮੇਰੇ ਸਕੂਲ ਵਿੱਚ ਦੋ ਖੇਡ ਦੇ ਮੈਦਾਨ ਵੀ ਹਨ |  ਇਸ ਵਿੱਚ ਹਰ ਪਾਸੇ ਹਰਾ ਘਾਹ ਲੱਗਿਆ ਹੋਇਆ ਹੈ | ਇਸ ਦੀ ਦੇਖ - ਭਾਲ ਲਈ ਮਾਲੀ ਵੀ ਹਨ | ਮੈਨੂੰ ਆਪਣਾ ਸਕੂਲ ਬਹੁਤ ਪਸੰਦ ਹੈ | ਰੱਬ ਕਰੇ ਮੇਰਾ ਸਕੂਲ ਬਹੁਤ ਤਰੱਕੀ ਕਰੇ | 

Wednesday, 2 May 2018

homework

अनुच्छेद  सवतंत्रता दिवस
प्रायवाची
ਮੁਹਾਵਰੇ 1-10 ਅਤੇ ਸ੍ਰੀ ਗੁਰੂ ਨਾਨਕ ਦੇਵ ਜੀ
ਫ਼ੀਸ ਮੁਆਫ਼ੀ ਲਈ ਬਿਨੈ ਪੱਤਰ

Tuesday, 1 May 2018

CLASS VI Rev, test

I.ਬਹੁ - ਵਿਕਲਪੀ ਪ੍ਰਸ਼ਨ -                                                                                2
   1. ਬੋਲੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ ?
        ਦੋ                                   ਤਿੰਨ                           ਚਾਰ
   2.  ਪੰਜਾਬੀਆਂ ਦੀ ਮਾਤ ਭਾਸ਼ਾ ਕਿਹੜੀ ਹੈ ?
         ਹਿੰਦੀ                              ਅੰਗਰੇਜ਼ੀ                    ਪੰਜਾਬੀ
   3. ਸਾਹਿਤਕ ਭਾਸ਼ਾ ਨੂੰ ਹੋਰ ਕੀ ਕਹਿੰਦੇ ਹਨ ?
         ਮੌਖਿਕ ਭਾਸ਼ਾ                    ਲਿਖਿਤ ਭਾਸ਼ਾ              ਬੋਲਚਾਲ ਦੀ ਭਾਸ਼ਾ
   4. ਦੇਸ਼ ਦਾ ਵਧੇਰੇ ਕੰਮ ਕਾਜ ਕਿਹੜੀ ਭਾਸ਼ਾ ਵਿਚ ਹੁੰਦਾ ਹੈ ?
         ਅੰਗਰੇਜ਼ੀ                          ਪੰਜਾਬੀ                        ਹਿੰਦੀ
  II. ਵਾਕ ਬਣਾਓ -                                                                                        2
       ਰੋਣਹਾਕਾ   ,  ਪਹਿਚਾਣ
 III. ਪ੍ਰਸ਼ਨ / ਉੱਤਰ -                                                                                      4
        1.  ਕਿਰਤੀ ਕੌਣ ਹੁੰਦਾ ਹੈ ?
        2. ਕਿਹੜੇ ਦਰਖ਼ਤਾਂ ਦੀ ਕਟਾਈ ਕਰਨੀ ਚਾਹੀਦੀ ਹੈ ਤੇ ਕਿਉਂ ?
IV. ਕਵਿਤਾ ਦੀਆਂ ਸਤਰਾਂ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ -                                      4
            ਕਾਮੇ ਅਤੇ ਮਸ਼ੀਨਾਂ ਰਲ ਕੇ ,
                ਜਦੋਂ ਲਗਾਉਂਦੇ ਜ਼ੋਰ |
             ਦੇਸ਼ ਦੀ ਕਿਸਮਤ ਆਪ ਬਣਾਉਦੇ ,
                 ਹਰ ਪਾਸੇ ਮਿਹਨਤ ਦਾ ਦੌਰ |
       
            1. ਕੌਣ ਜ਼ੋਰ ਲਗਾਉਂਦਾ ਹੈ ?
            2. ਹਰ ਪਾਸੇ ਕਿਸ ਦਾ ਜ਼ੋਰ ਹੈ ?
            3. ਕਵਿਤਾ ਦਾ ਨਾਂ ਲਿਖੋ |
            4. ਦੌਰ ਸ਼ਬਦ ਦਾ ਅਰਥ ਦੱਸੋ ?
V. ਮੁਹਾਵਰਿਆਂ ਦੇ ਅਰਥ ਦਸ ਕੇ ਵਾਕ ਬਣਾਓ -                                                     3
            ਉੱਲੂ ਸਿੱਧਾ ਕਰਨਾ ,  ਅੱਖਾਂ ਵਿੱਚ ਰੜਕਣਾ  

Friday, 27 April 2018

SUMMER IMPRESSION ASSIGNMENT

I.ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਯਾਦ ਵਿੱਚ ਸ਼ਹੀਦੀ ਜੋੜ ਮੇਲਾ ਕਦੋਂ ਅਤੇ ਕਿੱਥੇ ਲੱਗਦਾ ਹੈ ?
II.ਕੀ ਅੱਜ ਦੇ ਪੜ੍ਹੇ ਲਿਖੇ ਜ਼ਮਾਨੇ ਵਿੱਚ ਭੂਤਾਂ - ਪ੍ਰੇਤਾਂ ਲਈ ਕੋਈ ਥਾਂ ਹੈ ? ਇਸ ਬਾਰੇ ਆਪਣੇ ਵਿਚਾਰ ਦੱਸੋ |
III.ਪੰਜਾਬੀ ਬੋਲੀ ਦੀਆਂ ਉਪ - ਭਾਸ਼ਾਵਾਂ ਕਿਹੜੀਆਂ -ਕਿਹੜੀਆਂ ਹਨ ? ਇਹ ਪੰਜਾਬ ਦੇ ਕਿਹੜੇ ਇਲਾਕਿਆਂ ਵਿੱਚ ਬੋਲੀਆਂ ਜਾਂਦੀਆਂ ਹਨ ?
IV. ਪਿੰਡਾਂ ਅਤੇ ਸ਼ਹਿਰਾਂ ਦੇ ਜੀਵਨ ਵਿੱਚ ਕੀ ਅੰਤਰ ਹੈ ? ਇਸ ਬਾਰੇ ਆਪਣੇ ਵਿਚਾਰ ਲਿਖੋ |
V. ਅੰਗਰੇਜ਼ੀ ਮਹੀਨਿਆਂ ਵਾਂਗ ਦੇਸੀ ਮਹੀਨੇ ਵੀ ਬਾਰਾਂ ਹਨ | ਜਿਵੇਂ ਪਹਿਲਾਂ ਅੰਗਰੇਜ਼ੀ ਮਹੀਨਾ ਜਨਵਰੀ ਹੈ , ਓਵੇਂ ਪਹਿਲਾ ਦੇਸੀ ਮਹੀਨਾ ਚੇਤ ਹੈ | ਸੁੰਦਰ ਲਿਖਾਈ ਵਿੱਚ ਪਹਿਲਾਂ ਸਾਰੇ ਅੰਗਰੇਜ਼ੀ ਮਹੀਨਿਆਂ ਦੇ ਨਾਂ ਲਿਖੋ , ਫਿਰ ਸਾਰੇ ਦੇਸੀ ਮਹੀਨਿਆਂ ਦੇ ਨਾਂ ---
ਅੰਗਰੇਜ਼ੀ ਮਹੀਨੇ - -------------     --------------          -------------               -------------------
 
                       ---------------     --------------         ---------------               -----------------

                     ---------------        -------------          -------------                  ----------------

ਦੇਸੀ ਮਹੀਨੇ -   ------------           ---------------        ------------                    -----------------

                    ---------------          --------------      ------------------             -----------------

                     -------------           ----------------   -----------------               -------------------
VI .ਅਲੋਪ ਹੋ ਰਹੇ ਜਾਨਵਰ ਦੀਆਂ ਤਸਵੀਰਾਂ ਲਗਾ ਕੇ ਪ੍ਰਾਜੈਕਟ ਤਿਆਰ ਕਰੋ |
VII. ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਤ  ਕਈ ਕਿੱਸੇ ਕਿੱਸੇ ਪ੍ਰਸਿੱਧ ਹਨ | ਕਿਸੇ ਇੱਕ ਕਿੱਸੇ ਬਾਰੇ ਲਿਖੋ |
VII. ਹੇਠ ਦਿੱਤੇ  ਸ਼ਬਦਾਂ ਵਿੱਚੋ ਜਿਹੜਾ ਸਮਾਨਾਰਥਕ  ਸ਼ਬਦ ਨਹੀਂ ਹੈ ਉਸ ਅੱਗੇ  ( ) ਦਾ ਨਿਸ਼ਾਨ ਲਗਾਓ -
      (i) ਸਖ਼ਤ -               ਕਠੋਰ                                  ਕਰੜਾ                          ਪੋਲਾ
      (ii) ਵਿਲਕਣਾ -         ਰੋਣਾ                                   ਕੁਰਲਾਉਣਾ                  ਨੱਚਣਾ
      (iii) ਨਸੀਬ  -           ਗ਼ਰੀਬ                                 ਕਿਸਮਤ                       ਮੁਕੱਦਰ
      (iv) ਲਾਲਚ -           ਕਮਾਈ                                 ਲੋਭ                            ਲਾਲਸਾ
      (v)  ਕਲੇਸ਼ -             ਝਗੜਾ                                 ਨਫ਼ਰਤ                        ਲੜਾਈ
VIII. ਰੋਜ਼ ਪੰਜਾਬੀ ਦਾ ਅਖ਼ਬਾਰ ਪੜ੍ਹੋ | ਉਸ ਵਿੱਚੋ  ਜਿਹੜੀ ਖ਼ਬਰ  ਤੁਹਾਨੂੰ ਚੰਗੀ ਲਗੇ  ਉਸ ਨੂੰ ਰੋਜ਼ ਇੱਕ ਕਾਪੀ ਤੇ ਚਿਪਕਾਓ |ਉੱਪਰ ਲਿਖਣਾ ਨਾ ਭੁੱਲਣਾ |
IX.  ਤੁਹਾਨੂੰ ਕਿਹੜਾ ਤਿਉਹਾਰ ਪਸੰਦ ਹੈ, ਉਸ ਬਾਰੇ ਕੁਝ ਲਾਈਨਾਂ ਹੇਠਾਂ ਦਿੱਤੀ ਜਗ੍ਹਾ ਵਿੱਚ ਲਿਖੋ -
         
      ----------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------
X.ਰੰਗੀਨ ਛਪੇ ਸ਼ਬਦਾਂ ਦੇ ਵਿਰੋਧੀ ਸ਼ਬਦਾਂ ਦੀ ਵਰਤੋਂ ਕਰਕੇ ਖ਼ਾਲੀ ਥਾਂ ਭਰੋ -
   (i) ਵੀਰੋ ਬਹੁਤ ਬਹਾਦਰ ਪਰ ਜੈਮਲ ਬਹੁਤ --------------  ਸੀ |
   (ii) ਉੱਪਰ ਮੇਰਾ ਕਮਰਾ ਹੈ ਤੇ ------------------  ਮੇਰੇ ਛੋਟੇ ਭਰਾ ਦਾ |
   (iii) ਰੋਮਾ  ਦਾ ਬਸਤਾ ਭਾਰਾ ਹੈ ਪਰ ਮੇਰਾ ਤਾਂ ਬਹੁਤ ---------------------  ਹੈ |
  (iv) ਕਿੰਨੀ ਗੰਦਗੀ ਹੈ ਚਲੋ ----------------  ਕਰੋ |
  (v) ਇਹ ਗੱਲ ਝੂਠ ਹੈ ਮੈਂ ------------------   ਦੱਸਦਾ ਹਾਂ |
XI. ਹੇਠ ਲਿਖੇ ਵਾਕਾਂ ਨੂੰ ਲਿੰਗ ਅਨੁਸਾਰ ਸ਼ੁੱਧ ਕਰਕੇ ਲਿਖੋ -
     i) ਬੱਦਲ ਵਰ੍ਹਦੀ ਹੈ |
     ii) ਕਣੀਆਂ ਪੈਂਦਾ ਹੈ |
    iii) ਕਿਸ਼ਤੀ ਚਲਦਾ ਹੈ |
    iv) ਚਿੱਠੀ ਆਇਆ ਹੈ |
    v) ਦਰਵਾਜ਼ਾ ਖੁਲ੍ਹੀ ਹੈ |
XII. ਕਿੱਥੇ ਕੀ ਵੇਖਣ ਨੂੰ ਮਿਲਦਾ ਹੈ ? ਸਹੀ ਮਿਲਾਨ ਕਰੋ |
          1. ਡਾਕਖ਼ਾਨਾ                                 ਬੱਸਾਂ
          2. ਬੱਸ ਅੱਡਾ                                  ਰੇਲ ਗੱਡੀਆਂ
          3. ਹਵਾਈ ਅੱਡਾ                              ਦੁੱਧ
          4. ਰੇਲਵੇ ਸਟੇਸ਼ਨ                            ਕਿਤਾਬਾਂ
          5. ਡੇਅਰੀ                                       ਚਿੱਠੀਆ
          6. ਲਾਇਬ੍ਰੇਰੀ                                   ਜਹਾਜ਼
XII. ਜੇ ਕਰ ਤੁਸੀਂ ਕਿਸੇ ਰਾਜ ਦੇ ਮਹਾਰਾਜ ਹੁੰਦੇ ਤਾਂ ਤੁਸੀਂ ਆਪਣੀ ਪਰਜਾ ਦੀ ਭਲਾਈ ਲਈ ਕੀ -ਕੀ ਕਰਦੇ ?
XIII.ਆਪਣੇ ਸਕੂਲ ਦੇ ਪਾਣੀ ਦੇ ਸਰੋਤ ਕੋਲ ਜਾਓ ਤੇ ਦੇਖੋ ਕਿ ਉੱਥੇ ਪਾਣੀ ਦੀ ਵਰਤੋਂ ਕਿਵੇਂ ਹੁੰਦੀ ਹੈ ? ਪਾਣੀ ਦੀ ਵਿਅਰਥ ਵਰਤੋਂ ਨੂੰ ਰੋਕਣ ਲਈ ਕੁਝ ਉਪਾਅ ਲਿਖੋ |
XIV. ਹੇਠਾਂ ਦਿੱਤੇ ਸ਼ਬਦਾਂ ਦੇ ਅੰਤਰ ਸਪਸ਼ਟ ਕਰਨ ਲਈ ਵਾਕ ਬਣਾਓ -
       i) ਘਟਾ -
           ਘੱਟਾ
       ii) ਖਾਨਾ -
            ਖਾਣਾ -
       iii) ਪਤਾ -
            ਪੱਤਾ
XV. ਹੇਠ ਲਿਖੇ ਸ਼ਬਦਾਂ ਨੂੰ ਬਹੁ - ਅਰਥਕ ਸ਼ਬਦਾਂ ਵਜੋਂ ਵਰਤੋਂ -
       i) ਸਲੇਟੀ : ਰੰਗ  -
                     : ਲਿਖਣ ਵਾਲੀ -
       ii) ਘੜੀ : ਵਕਤ ਦੱਸਣ ਵਾਲੀ -
                    : ਘੜੇ ਦਾ ਛੋਟਾ ਰੂਪ -
       iii) ਗੋਲ : ਹਾਕੀ ਦਾ ਗੋਲ -
                    : ਆਕਾਰ -
       iv) ਕਹੀ  : ਖੇਤ ਦਾ ਸੰਦ :
                     : ਆਖੀ ਹੋਈ ਗੱਲ -
       v) ਉੱਤਰ : ਜਵਾਬ
                    : ਦਿਸ਼ਾ
XVI. ਮੁਹਾਵਰੇ ਪੂਰੇ ਕਰਨ ਲਈ ਸਹੀ ਸ਼ਬਦ ਚੁਣੋ \
        i) ਠੰਢੇ -------------- ਭਰਨੇ |
             ਸਾਹ                        ਟੋਕਰੇ                          ਡੱਬੇ
        ii) ਜਾਨ ----------------   'ਤੇ ਧਰਨਾ |
             ਤਲੀ                       ਮੁੱਠੀ                            ਪੋਟਲੀ
       iii) ਟੱਸ ਤੋਂ ---------------  ਨਾ ਹੋਣਾ |
             ਹਸ                         ਨਸ                            ਮਸ
       iv) ਘਿਓ  ----------------   ਹੋਣਾ |
             ਮੱਕੜੀ                      ਖਿਚੜੀ                        ਤਕੜੀ
      v)  ਹੱਥ ਨੂੰ ----------------    ਨਾ ਦਿਸਣਾ |
            ਪੈਰ                           ਨੱਕ                            ਹੱਥ
ਹੇਠ ਲਿਖੇ ਸ਼ਬਦਾਂ ਦੇ ਸਹੀ ਅਰਥ ਦੱਸੋ -
i) ਸ਼ਾਹੀ     - ਖ਼ਾਸ                    ਵਿਦੇਸ਼ੀ                      ਬਾਦਸ਼ਾਹ

ii) ਜਸ਼ਨ  -  ਤੋਹਫ਼ਾ                 ਖੁਸ਼ੀਆਂ ਦਾ ਸਮਾਗਮ            ਸ਼ਾਹੀ

iii) ਸਮਾਰਕ -  ਯਾਦਗਾਰ         ਪੁਰਾਣੀ ਇਮਾਰਤ                 ਢਹਿ ਚੁੱਕੀ ਇਮਾਰਤ

iv) ਰਿਹਾਇਸ਼  - ਬਜ਼ਾਰ             ਸੈਰਗਾਹ                            ਰਹਿਣ ਵਾਲੀ ਥਾਂ

v) ਫ਼ਸੀਲ     -   ਭੋਜਨ              ਦਿਵਾਰ                                 ਦਰਵਾਜ਼ਾ




 
ਮਿਤੀ

Friday, 20 April 2018

CLASS VI ASSIGNMENT 2

D.C. M. International School
     Sub. Punjabi                                          Assignment -2                                                     April
     I. ਬਹੁ ਵਿਕਲਪੀ ਪ੍ਰਸ਼ਨ -  
        1.ਵਚਨ ਦੇ ਕਿੰਨੇ  ਭੇਤ ਹਨ ?
          (i) ਦੋ                  (ii) ਤਿੰਨ             (iii) ਚਾਰ
        2. ਜਟਾ ਸ਼ਬਦ ਦਾ ਬਹੁ ਵਚਨ ਦੱਸੋ -
            (i)  ਜਟਾਏ          (ii) ਜਟਾਵਾਂ         (iii) ਜਟੇ
        3. ਗਾਵਾਂ ਨੇ ਤੂੜੀ  ਖਾਧੀ | ਵਾਕ ਵਿਚ ਲਕੀਰੇ ਸ਼ਬਦ ਦਾ ਬਹੁ ਵਚਨ ਕੀ ਹੈ ?
            (i)  ਤੂੜੇਆ           (ii) ਤੂੜੀ           (iii) ਤੂੜੇ
        4.  ਮਾਤਾ  ਸ਼ਬਦ  ਦਾ ਬਹੁ ਵਚਨ ਕਿ ਹੈ ?
            (i) ਮਾਤਾਏ           (ii) ਮਾਤੇ           (iii) ਮਾਤਾਵਾਂ
        5.  ਮੇਰੇ ਕੋਲ ਦੋ  ___________    ਹਨ |
            (i)  ਕਾਪੀਆਂ        (ii) ਬਸਤਾ         (iii) ਕਿਤਾਬ
    II. ਪ੍ਰਸ਼ਨਾਂ ਦੇ ਉੱਤਰ ਦਿਓ-
        1.ਲੱਕੜਹਾਰਾ ਕਿਹੜੀ ਮੁਸੀਬਤ ਵਿਚ ਫਸ ਗਿਆ ਸੀ ?
        2. ਜੰਗਲ ਸਾਡੇ ਲਈ ਕਿਉਂ ਜ਼ਰੂਰੀ ਹਨ ?
        3.ਸਾਨੂੰ ਕਿਹੋ ਜਿਹੇ ਦਰਖ਼ਤ ਨਹੀਂ ਕੱਟਣੇ ਚਾਹੀਦੇ ?
    III. ਵਾਕ ਬਣਾਓ -
          ਪਰੇਸ਼ਾਨ , ਹਰੇ -ਭਰੇ, ਆਗਿਆ ,
    IV. ਮੁਹਾਵਰਿਆਂ ਦੇ ਅਰਥ ਦਸ ਕੇ ਵਾਕ ਬਣਾਓ -
          ਅੱਖਾਂ ਦਿਖਾਉਣਾ , ਅੱਖਾਂ ਵਿਚ ਰੜਕਣਾ, ਉੱਲੂ ਸਿੱਧਾ ਕਰਨਾ ,
    

CLASS VI ASSIGNMENT-1

                   D.C.M. International School
Sub.-Punjabi                                                       Assignment -1                                      April               
       I. ਬਹੁ ਵਿਕਲਪੀ ਪ੍ਰਸ਼ਨ -
             1. ਭਾਰਤ ਦੇ ਲੋਕ ਕਿਹੋ ਜਿਹੇ ਹਨ ?
                  (i) ਮਿਹਨਤੀ                        (ii)ਧਾਰਮਿਕ            (iii) ਨਿਕੰਮੇ 
             2. ਭਾਰਤ ਵਿਚ ਕਈ ਤਰ੍ਹਾਂ ਦੀਆਂ ___________ ਬੋਲੀਆਂ ਜਾਂਦੀਆਂ ਹਨ |
                  (i) ਤਿਉਹਾਰ                       (ii) ਭਾਸ਼ਾਵਾਂ              (iii)ਗੀਤ 
             3. ਭਾਸ਼ਾ ਕਿੰਨੇ ਪ੍ਰਕਾਰ ਦੀ ਹੁੰਦੀ ਹੈ ?
                  (i) ਤਿੰਨ                             (ii)  ਦੋ                      (iii) ਚਾਰ 
             4.  ਭਾਸ਼ਾ ਕਿਹੜਾ ਸਾਧਨ ਹੈ |
                  (i) ਗੱਲਬਾਤ ਦਾ                  (ii) ਖੇਡਣ ਦਾ             (iii) ਨੱਚਣ ਦਾ 
             5.  ਕਿਹੜੀ ਬੋਲੀ ਸ਼ੁੱਧ ਹੁੰਦੀ ਹੈ ?
                  (i)  ਬੋਲਚਾਲ ਦੀ                 (ii) ਮੋਖਿਕ                 (iii) ਲਿਖ਼ਤੀ 
             6.  ਭਾਰਤ ਦੀ ਰਾਸ਼ਟਰੀ ਭਾਸ਼ਾ ਕਿਹੜੀ ਹੈ ?
                 (i) ਪੰਜਾਬੀ                          (i) ਹਿੰਦੀ                    (iii) ਅੰਗਰੇਜੀ 
             7. ਕਿਤਾਬਾਂ ਅਖਬਾਰਾਂ ਕਿਹੜੀ ਭਾਸ਼ਾ ਵਿੱਚ ਛਪਦੀਆਂ ਹਨ |
                 (i) ਅੰਗਰੇਜੀ                       (ii) ਅਸ਼ੁੱਧ                 (iii) ਲਿਖਤੀ 
         II. ਪ੍ਰਸ਼ਨਾਂ ਦੇ ਉੱਤਰ ਦਿਓ --
             1." ਮਿਹਨਤ ਹੈ ਆਪਣੀ ਪਹਿਚਾਣ" ਤੋਂ ਕੀ ਭਾਵ ਹੈ ?
             2. ਵਿਦੇਸ਼ਾਂ ਵਿੱਚ ਭਾਰਤੀਆਂ ਦੇ ਕਿਹੜੇ ਗੁਣਾ ਦੀ ਪ੍ਰਸ਼ੰਸਾ ਕੀਤੀ ਜਾਂਦੀ ਹੈ ?
        III.  ਵਾਕ ਬਣਾਓ -
               ਮੁੜ੍ਹਕਾ , ਵਿਦੇਸ਼ੀ , ਮਿਹਨਤ , ਭਾਈਚਾਰਾ , ਕਾਮਾ 
        IV. ਕਵਿਤਾ ਦੀਆਂ ਸਤਰਾਂ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ -
                 ਮਿਹਨਤ ਦੇ ਮੁੜ੍ਹਕੇ ਦੇ ਮੋਤੀ ,
                   ਸੋਨੇ ਰੰਗੀ ਫ਼ਸਲ ਵਿਸ਼ਾਨ |
                     ਮਿਹਨਤ ਦਾ ਮੁੱਲ ਕਿਰਤੀ ਜਾਣੇ ,
                       ਜਾਣੇ ਹਰ ਕਾਮਾ ਕਿਰਸਾਨ |
              1. ਕਵਿਤਾ ਦਾ ਨਾਂ ਲਿਖੋ |
              2. ਮਿਹਨਤ ਦਾ ਮੁੱਲ ਕੌਣ ਜਾਣਦਾ ਹੈ ?
         V. ਬੋਲੀ ਦੀ ਪਰਿਭਾਸ਼ਾ ਲਿਖੋ |

     
              
                                        

                               

Wednesday, 11 April 2018

CLASS VI LESSON PLAN

CLASS-VI
SUB. - Punjabi
Topic-  ਪਾਠ -1 ਆਪਣਾ  ਭਾਰਤ  ਦੇਸ਼ 

ਉਦੇਸ਼ - ਵਿਦਿਆਰਥੀਆਂ  ਨੂੰ  ਆਪਣੇ  ਦੇਸ਼  ਭਾਰਤ  ਬਾਰੇ  ਦੱਸਣਾ -
            ਭਾਰਤ  ਦੇ  ਅਮੀਰ  ਸੱਭਿਆਚਾਰ  ਦੇ  ਬਾਰੇ  ਜਾਣਕਾਰੀ  ਦੇਣਾ
            ਭਾਰਤ  ਦੀ  ਮਹਾਨਤਾ  ਬਾਰੇ  ਦੱਸਣਾ
            ਭਾਰਤ  ਦੀ  ਏਕਤਾ  , ਭਾਈਚਾਰੇ  ਬਾਰੇ  ਦੱਸਣਾ
            ਭਾਰਤ ਦੇ  ਮਿਹਨਤੀ  ਲੋਕਾਂ  ਬਾਰੇ  ਦੱਸਣਾ
ਅਧਿਆਪਨ  ਵਿਧੀ -  ਬੱਚਿਆਂ  ਨੂੰ  ਪਹਿਲਾਂ  ਕਵਿਤਾ  ਲੈਅ ਬੱਧ  ਤਰੀਕੇ  ਨਾਲ  ਪੜ੍ਹ  ਕੇ  ਸੁਣਾਈ  ਜਾਵੇਗੀ  ਤਾਂ  ਜੋ            ਬੱਚਿਆਂ ਦੀ  ਕਵਿਤਾ  ਵਿੱਚ  ਦਿਲਚਪਸੀ  ਪੈਦਾ  ਹੋਵੇ  | ਇਸ  ਤੋਂ  ਬਾਦ  ਬੱਚਿਆਂ  ਨੂੰ  ਕਵਿਤਾ  ਦੇ  ਭਾਵ  ਅਰਥ  ਦੱਸੇ  ਜਾਣਗੇ  |  ਕਵਿਤਾ  ਵਿਚ  ਆਏ  ਨਵੇਂ  ਔਖੇ  ਸ਼ਬਦਾਂ  ਦੇ  ਅਰਥ  ਦੱਸੇ  ਜਾਣਗੇ  |  ਕਵਿਤਾ  ਦਾ  ਕੇਂਦਰੀ  ਭਾਵ  ਦੱਸਦੇ  ਹੋਏ  ਬੱਚਿਆਂ  ਨੂੰ  ਭਾਰਤ  ਦੀ ਮਹਾਨਤਾ ਬਾਰੇ  ਦੱਸਿਆ  ਜਾਵੇਗਾ  | ਸਾਰੇ  ਭਾਰਤੀ  ਮਿਹਨਤੀ  ਹਨ  |  ਸਾਰੇ  ਹੀ  ਅਮਨ  , ਏਕਤਾ  ਭਾਈਚਾਰੇ ਨਾਲ  ਰਹਿੰਦੇ  ਹਨ  |  ਭਾਰਤੀ  ਹਰ  ਤਿਉਹਾਰ  ਮਿਲ ਜੁਲ ਕੇ  ਅਤੇ  ਖੁਸ਼ੀ  ਨਾਲ  ਮਨਾਉਂਦੇ  ਹਨ |  ਭਾਰਤੀਆਂ  ਦੀ  ਵਿਦੇਸ਼ਾਂ  ਵਿੱਚ  ਪੂਰੀ  ਇਜ਼ੱਤ  ਹੈ | ਇਸ  ਤੋਂ  ਬਾਅਦ  ਬੱਚਿਆਂ  ਕੋਲੋਂ  ਕਵਿਤਾ  ਲੈਅ  ਬੱਧ  ਤਰੀਕੇ  ਨਾਲ  ਸੁਣੀ ਜਾਵੇਗੀ |
 ਬੱਚਿਆਂ  ਨੂੰ  ਕਵਿਤਾ  ਦੇ  ਪ੍ਰਸ਼ਨ   ਉੱਤਰ  ਕਾਪੀਆਂ  ਤੇ  ਲਿਖਣ  ਲਈ  ਕਿਹਾ  ਜਾਵੇਗਾ  | ਕਵਿਤਾ  ਦਾ  ਸਾਰ  ਕਾਪੀਆਂ  ਤੇ   ਲਿਖਵਾਇਆ   ਜਾਵੇਗਾ  |
ਸਹਾਇਕ  ਸਮੱਗਰੀ  - ਪਾਠ  ਪੁਸਤਕ  , ਬਲੈਕ ਬੋਰਡ
ਗਤੀ ਵਿਧੀ  -  ਵਿਦਿਆਰਥੀਆਂ  ਕੋਲੋਂ  ਭਾਰਤ  ਦੇ  ਸੱਭਿਆਚਾਰ  ਬਾਰੇ  , ਲੋਕਾਂ  ਦੇ  ਬਾਰੇ  ,  ਰਹਿਣ  ਸਹਿਣ  ਬਾਰੇ  , ਉਹਨਾਂ  ਦੇ  ਕੰਮ  ਬਾਰੇ  ,  ਭਾਰਤ  ਦੀ  ਧਰਤੀ  ਬਾਰੇ  ਪੁੱਛਿਆ  ਜਾਵੇਗਾ  | ਭਾਰਤ  ਦੇ  ਕੁਲ  ਕਿੰਨੇ  ਰਾਜ  ਹਨ  | ਭਾਰਤ  ਵਿਚ  ਕਿਹੜੀਆਂ  ਭਾਸ਼ਾਵਾਂ  ਬੋਲੀਆਂ  ਜਾਂਦੀਆਂ  ਹਨ  |  ਉਹਨਾਂ  ਦਾ  ਰਾਜ  ਕਿਹੜਾ  ਹੈ , ਰਾਜ  ਦੀ  ਰਾਜ  ਭਾਸ਼ਾ  ਕਿਹੜੀ  ਹੈ  ?
ਮੁਲਾਂਕਣ  - ਬੱਚਿਆਂ  ਕੋਲੋਂ  ਕਵਿਤਾ  ਨਾਲ  ਸੰਬੰਧਤ  ਪ੍ਰਸ਼ਨ  ਪੁੱਛੇ  ਜਾਣਗੇ  ਜਿਵੇਂ  -
                   ਭਾਰਤ  ਮਹਾਨ  ਕਿਉਂ  ਹੈ ?
                   ਭਾਰਤ  ਦਾ  ਸੱਭਿਆਚਾਰ  ਕਿਹੋ  ਜਿਹਾ  ਹੈ ?
                   ਭਾਰਤ  ਵਿੱਚ  ਕਿਹੜੇ  ਧਰਮਾਂ  ਦੇ  ਲੋਕ  ਰਹਿੰਦੇ  ਹਨ  ?
                   ਭਾਰਤ  ਦੀ  ਧਰਤੀ  ਕਿਹੋ  ਜਿਹੀ  ਹੈ  ?
                   ਭਾਰਤ  ਦੀ  ਏਕਤਾ  ਦਾ  ਕਰਨ  ਕੀ  ਹੈ ?
                  ਤੁਹਾਨੂੰ  ਭਾਰਤ  ਕਿਹੋ  ਜਿਹਾ  ਲੱਗਦਾ  ਹੈ ?
ਘਰ  ਦਾ  ਕੰਮ  -  ਬੱਚਿਆਂ  ਨੂੰ  ਕਵਿਤਾ ਦੇ  ਪ੍ਰਸ਼ਨ  ਉੱਤਰ  ਅਤੇ  ਸਾਰ  ਯਾਦ  ਕਰਨ  ਲਈ  ਦਿੱਤਾ  ਜਾਵੇਗਾ  |

LESSON PLAN CLASS VII

CLASS - VII                                                                                                 
SUB.     - Punjabi
Topic    - ਪਾਠ -1 (ਨਵੀਂ  ਉਡਾਰੀ  ਮਾਰ )

ਉਦੇਸ਼ - 1. ਬੱਚਿਆਂ ਨੂੰ  ਦੁਨੀਆ  ਨੂੰ ਨਵੇਂ ਢੰਗ ਨਾਲ ਖੋਜਣ ਦੇ  ਬਾਰੇ ਜਾਣਕਾਰੀ ਦੇਣਾ |
            2. ਬੱਚਿਆਂ  ਨੂੰ  ਮਿਹਨਤ ਦੇ  ਮਹੱਤਵ  ਬਾਰੇ  ਦੱਸਣਾ |
            3. ਬੱਚਿਆਂ  ਨੂੰ  ਦੱਸਣਾ  ਕਿ ਨਵੀਂ  ਸੋਚ  ਅਤੇ ਮਿਹਨਤ ਨਾਲ  ਹੀ ਸਫ਼ਲਤਾ ਨੂੰ ਪ੍ਰਾਪਤ ਕੀਤਾ  ਜਾ ਸਕਦਾ ਹੈ |
            4. ਆਲਸ  ਛੱਡ ਕੇ  ਹੀ ਸਫ਼ਲਤਾ  ਪ੍ਰਾਪਤ  ਕੀਤੀ  ਜਾ  ਸਕਦੀ  ਹੈ  |
ਅਧਿਆਪਨ  ਵਿਧੀ  - ਸਭ  ਤੋਂ  ਪਹਿਲਾਂ  ਬੱਚਿਆਂ  ਨੂੰ  ਮਿਹਨਤ  ਅਤੇ  ਸਫ਼ਲਤਾ  ਦਾ  ਜ਼ਿੰਦਗੀ  ਵਿੱਚ  ਕੀ  ਮਹੱਤਵ                        ਹੈ  ਬਾਰੇ  ਦੱਸਦੇ  ਹੋਏ  ਕਵਿਤਾ  ਵਿਦਿਆਰਥੀਆਂ  ਨੂੰ  ਲੈਅ  ਬੱਧ  ਤਰੀਕੇ  ਨਾਲ  ਪੜ੍ਹ  ਕੇ                                           ਸੁਣਾਈ  ਜਾਵੇਗੀ  | ਕਵਿਤਾ  ਦੇ  ਭਾਵ  ਅਰਥ  ਬੱਚਿਆਂ  ਨੂੰ  ਦੱਸੇ   ਜਾਣਗੇ  | ਔਖੇ  ਸ਼ਬਦਾਂ  ਦੇ                                        ਅਰਥ  ਦੱਸੇ  ਜਾਣਗੇ  | ਨਵੇਂ  ਆਏ  ਸ਼ਬਦਾਂ  ਦੇ  ਬਾਰੇ  ਜਾਣਕਾਰੀ  ਦਿੱਤੀ  ਜਾਵੇਗੀ  |  ਬੱਚਿਆਂ                                    ਕੋਲੋਂ  ਕਵਿਤਾ  ਲੈਅ  ਬੱਧ  ਤਰੀਕੇ  ਨਾਲ਼  ਸੁਣੀ  ਜਾਵੇਗੀ  | ਬੱਚਿਆਂ  ਨੂੰ  ਕਵਿਤਾ  ਦੇ  ਪ੍ਰਸ਼ਨ                                         ਉੱਤਰ  ਕਾਪੀਆਂ  ਤੇ  ਲਿਖਣ  ਲਈ  ਕਿਹਾ  ਜਾਵੇਗਾ  | ਕਵਿਤਾ  ਦਾ  ਸਾਰ  ਕਾਪੀਆਂ  ਤੇ                                              ਲਿਖਵਾਇਆ   ਜਾਵੇਗਾ  |
ਸਹਾਇਕ  ਸਮੱਗਰੀ  - ਪਾਠ - ਪੁਸਤਕ  ,  ਬਲੈਕ - ਬੋਰਡ  ,

ਗਤੀਵਿਧੀ  -            1. ਬੱਚਿਆਂ  ਨੂੰ  ਉਹਨਾਂ  ਨੇ  ਜ਼ਿੰਦਗੀ  ਵਿਚ ਕੀ  ਬਣਨਾ  ਹੈ  ਬਾਰੇ  ਪੁੱਛਿਆ  ਜਾਵੇਗਾ
                               2. ਉਹ  ਆਪਣੇ  ਟੀਚੇ  ਨੂੰ  ਕਿਵੇਂ  ਪ੍ਰਾਪਤ  ਕਰ  ਸਕਦੇ  ਹਨ
                               3. ਹਿੰਮਤ  ਅਤੇ  ਮਿਹਨਤ  ਨਾਲ  ਕੀ  ਹੋ  ਸਕਦਾ  ਹੈ
                               4. ਸਫ਼ਲਤਾ  ਕਿਹੜੇ  ਲੋਕਾਂ  ਨੂੰ  ਪ੍ਰਾਪਤ  ਹੁੰਦੀ
ਮੁਲਾਂਕਣ -  ਬੱਚਿਆਂ  ਕੋਲੋਂ  ਕਵਿਤਾ  ਨਾਲ  ਸੰਬੰਧਤ  ਕੁਝ  ਪ੍ਰਸ਼ਨ  ਪੁੱਛੇ  ਜਾਣਗੇ  -  ਜਿਵੇਂ -
                               1. ਨਵੀਂ  ਉਡਾਰੀ  ਮਾਰਨ  ਤੋਂ  ਕੀ ਭਾਵ  ਹੈ ? ਕਵੀ  ਦਾ  ਇਸ  ਬਾਰੇ  ਕੀ  ਖ਼ਿਆਲ  ਹੈ  ?
                               2.' ਰੁੱਤ  ਬਸੰਤੀ  ' ਸ਼ਬਦ  ਦਾ  ਇਸ  ਕਵਿਤਾ  ਅਨੁਸਾਰ ਕੀ  ਭਾਵ   ਹੈ ?
                               3.' ਸੋਚ  ਦੇ  ਰੰਗ  ਹਜ਼ਾਰ ' ਦਾ ਕੀ  ਭਾਵ  ਹੈ  ?
                               4. ਉੱਦਮ  , ਹਿੰਮਤ  ਤੋਂ  ਕੀ ਭਾਵ  ਹੈ ?
                               5.ਖੁਲ੍ਹਾ  ਅੰਬਰ  ਤੋਂ  ਕੀ  ਭਾਵ  ਹੈ ?
                               6.  ਕਵਿਤਾ  ਦਾ  ਕੇਂਦਰੀ  ਭਾਵ  ਕੀ  ਹੈ ?
ਘਰ  ਦਾ  ਕੰਮ  -  ਪਾਠ  ਦੇ  ਅਭਿਆਸੀ  ਪ੍ਰਸ਼ਨ  ਅਤੇ  ਸਾਰ  ਯਾਦ  ਕਰਨ  ਲਈ  ਦਿੱਤਾ  ਜਾਵੇਗਾ  |

Friday, 6 April 2018

ਵਿਸ਼ਾ - ਪੰਜਾਬੀ
ਲਗਾਖਰ
ਪ੍ਰਸਤੁਤ ਕਰਤਾ - ਨਵਦੀਪ
ਲਗਾਖਰ ਦੀ ਪਰਿਭਾਸ਼ਾ
ਲਗਾ ਨਾਲ ਲੱਗਣ ਵਾਲੇ  ਛੋਟੇ ਛੋਟੇ ਚਿੰਨ੍ਹ ਲਗਾਖਰ ਅਖਵਾਉਂਦੇ ਹਨ
ਲਗਾਖਰ ਦੀਆਂ ਕਿਸਮਾਂ
ਪੰਜਾਬੀ ਵਿੱਚ ਤਿੰਨ ਲਾਗਾਖ਼ਰ ਹਨ :-
ਬਿੰਦੀ
ਟਿੱਪੀ
ਅਧੱਕ
 ਬਿੰਦੀ -ਬਿੰਦੀ ਨੂੰ ਬੋਲਣ  ਲਗੇ ਆਵਾਜ਼ (ਕੰਪਨ  ) ਨੱਕ ਵਿੱਚੋ  ਨਿਕਲਦੀ  ਹੈ  |
         ਜਿਵੇਂ - ਮਾਂ , ਗਾਉਂਦਾ , ਜਾਂਦਾ
 ਟਿੱਪੀ -ਟਿੱਪੀ  ਨੂੰ ਬੋਲਣ ਲੱਗੇ ਆਵਾਜ਼ (ਕੰਪਨ )  ਨੱਕ ਅਤੇ  ਗਲੇ   ਦੋਹਾਂ ਵਿੱਚੋ ਨਿਕਲਦੀ ਹੈ |
         ਜਿਵੇ   ਅੰਬ ,ਸੰਤਰਾ , ਅੰਗੂਰ
ਅਧੱਕ - ਜਦੋ ਕਿਸੇ ਅੱਖਰ  ਨੂੰ ਬੋਲਣ ਲਗੇ  ਦਬਾ  ਦਿੱਤੋ ਜਾਵੇ ਜਾਂ ਦੋਹਰੀ ਆਵਾਜ਼ ਆਵੇ ਉਥੇ ਅਧੱਕ ਲੱਗਦੀ  ਹੈ |
          ਜਿਵੇਂ - ਬਿੱਲੀ , ਕੁੱਤਾ