Thursday, 26 July 2018

class - 7









ਉੱਤਰ 1 :- ਗਿਆਨ - ਇੰਦਰੀਆਂ ਸਾਡੇ ਸ਼ਰੀਰ ਦਾ ਉਹ ਅੰਗ ਹਨ ਜੋ ਸਾਨੂੰ ਆਲੇ - ਦੁਆਲੇ ਬਾਰੇ ਜਾਣਕਾਰੀ ਦਿੰਦੀਆਂ ਹਨ | ਗਿਆਨ ਇੰਦਰੀਆਂ ਸਾਡੇ ਆਲੇ - ਦੁਆਲੇ ਦੀ ਜਾਣਕਾਰੀ ਦਿਮਾਗ਼ ਨੂੰ ਭੇਜਦੀਆਂ ਹਨ | ਦਿਮਾਗ਼ ਇਸ ਜਾਣਕਾਰੀ ਨੂੰ ਕਈ ਮਹਤੱਵਪੂਰਨ ਫੈਸਲੇ ਕਰਨ ਲਈ ਵਰਤਦਾ ਹੈ | ਸ਼ਰੀਰ ਦੀਆਂ ਸਾਰੀਆਂ ਗਿਆਨ - ਇੰਦਰੀਆਂ ਵੱਖੋ-ਵੱਖ ਕੰਮ ਕਰਦੀਆਂ ਹਨ | ਤੇ ਆਪਸ ਵਿਚ ਇਕ ਤਾਲਮੇਲ ਵੀ ਬਣਾਕੇ ਰੱਖਦੀਆਂ ਹਨ |

ਉੱਤਰ 2:- ਅੱਖਾਂ ਤੋਂ ਬਿਨਾਂ ਕੋਈ ਵੀ ਵਿਅਕਤੀ ਅੰਨਾ ਹੈ | ਉਹ ਦੇਖ ਨਹੀਂ ਸਕਦਾ |  ਉਹ ਰੰਗਾਂ ਦੀ ਖੂਬਸੂਰਤੀ ਨੂੰ ਦੇਖ ਨਹੀਂ ਸਕਦਾ | ਉਸ ਲਈ ਦੁਨੀਆ ਵਿਚ ਹਨੇਰਾ ਹੋ ਜਾਂਦਾ ਹੈ | ਉਸ ਨੂੰ ਜਿੰਦਗੀ ਵਿਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ |

ਉੱਤਰ 3:- ਨਹੀਂ , ਨੱਕ ਸਿਰਫ਼ ਸਾਹ ਲੈਣ ਵਾਸਤੇ ਨਹੀਂ ਬਣਿਆ ਨੱਕ ਇਸ ਤੋਂ ਇਲਾਵਾ ਸੁੰਘਣ ਦਾ ਕੰਮ ਕਰਦਾ ਹੈ |  ਜੋ ਸਾਹ ਅਸੀਂ ਨੱਕ ਰਾਹੀਂ ਲੈਂਦੇ ਹਾਂ | ਉਸਨੂੰ ਸ਼ੁੱਧ ਕਰਦਾ ਹੈ | ਇਸ ਤੋਂ ਇਲਾਵਾ ਨਿੱਛ  ਮਾਰਨ ਅਤੇ ਨੱਕ ਵੱਗਣਾ   ਤੁਹਾਡੇ ਸ਼ਰੀਰ  ਦੇ ਫਾਲਤੂ ਕਣਾ ਨੂੰ ਬਾਹਰ ਕੱਢਣ ਵਿਚ ਮਦਦ ਕਰਦਾ ਹੈ | ਨੱਕ ਇਕ ਗਿਆਨ - ਇੰਦਰੀ ਵਜੋਂ ਕੰਮ ਕਰਦਾ ਹੈ | ਇਸ ਦੀ ਮਦਦ ਨਾਲ ਹੀ ਸਾਨੂੰ ਜ਼ਹਿਰੀਲੇ ਕੈਮੀਕਲ ਦਾ ਪਤਾ ਲੱਗਦਾ ਹੈ ਤੇ ਅਸੀਂ ਸਮਝ ਜਾਂਦੇ ਹਾਂ ਕਿ ਸਾਡੇ ਲਈ ਕੀ ਠੀਕ ਹੈ ਅਤੇ ਕੀ ਨਹੀਂ |

ਉੱਤਰ 4:- ਕੰਨ ਸਾਡੀਆਂ ਗਿਆਨ ਇੰਦਰੀਆਂ ਦਾ ਮਹੱਤਵਪੂਰਨ ਹਿਸਾ ਹਨ | ਕੰਨਾਂ ਤੋਂ ਬਿਨਾਂ ਵਿਅਕਤੀ ਬੋਲ਼ਾ ਹੈ | ਉਹ ਸੁਣ ਨਹੀਂ ਸਕਦਾ | ਉਸਨੂੰ ਕਿਸੇ ਦੀ ਆਵਾਜ਼ ਦਾ ਪਤਾ ਨਹੀਂ ਲੱਗਦਾ  | ਗੀਤ ਸੰਗੀਤ ਉਸ ਵਾਸਤੇ ਕਿਸੇ ਹੋਰ ਦੁਨੀਆਂ ਦਾ ਨਾਂ   ਹੈ | ਕਿਸੇ ਦੀ ਗੱਲ ਸਮਝਣ ਲਈ ਉਸ ਗੱਲ ਨੂੰ ਸੁਨਣਾ ਜ਼ਰੂਰੀ ਹੈ | ਜੇ ਕੰਨ ਹੀ ਨਹੀਂ ਹਨ ਤਾਂ ਅਸੀਂ ਕਿਸੇ ਵੀ ਤਰ੍ਹਾਂ ਦੀ ਗੱਲ ਬਾਤ ਜਾਂ  ਗੀਤ ਸੰਗੀਤ ਦਾ ਅਨੰਦ ਨਹੀਂ ਲੈ ਸਕਦੇ |

ਉੱਤਰ 5:- ਆਧੁਨਿਕ ਯੁੱਗ ਵਿਚ ਗਿਆਨ  ਇੰਦਰੀਆਂ ਦੀ ਘਾਟ ਨੂੰ ਪੂਰਾ ਕਰਨ ਲਈ ਵਿਗਿਆਨ ਨੇ ਕਈ ਕਾਢਾਂ ਕੱਢੀਆਂ ਹਨ ਜਿਵੇਂ :-
1. ਜੋ ਅੰਨ੍ਹੇ ਹਨ ਉਹਨਾਂ ਲਈ ਬਰੇਲ ਲਿਪੀ ਦਾ ਵਿਕਾਸ ਕੀਤਾ ਹੈ | ਇਸ ਨੂੰ ਸਪਰਸ਼ ਵਿਧੀ ਨਾਲ ਸਮਝਿਆ ਜਾ ਸਕਦਾ ਹੈ |
2. ਬੋਲਿਆਂ ਦੇ ਸੁਨਣ ਲਈ ਕੰਨਾਂ ਵਿਚ ਮਸ਼ੀਨ ਲਗਾਈ ਜਾਂਦੀ ਹੈ | ਜਿਸ ਨਾਲ ਉਹ ਸੁਣ ਸਕਦੇ ਹਨ |
3. ਗੂੰਗਿਆਂ ਲਈ ਇਸ਼ਾਰਿਆਂ ਦੀ ਭਾਸ਼ਾ ਵਿਕਸਤ ਕੀਤੀ ਗਈ ਹੈ | ਇਸ ਰਾਹੀਂ  ਉਹ ਦੂਜਿਆਂ ਨੂੰ ਆਪਣੀ ਗੱਲ - ਬਾਤ ਸਮਝਾ  ਸਕਦੇ ਹਨ |

   

No comments:

Post a Comment