ਸਾਰ
ਇਸ ਕਵਿਤਾ ਵਿਚ ਸਾਫ ਸਫਾਈ ਦੀ ਮਹੱਤਤਾ ਬਾਰੇ ਦੱਸਿਆ ਗਿਆ ਹੈ | ਇਸ ਕਵਿਤਾ ਵਿਚ ਕਵੀ ਕਹਿੰਦਾ ਹੈ ਕਿ ਸਾਨੂੰ ਘਰ ਵਿਚ ਗੰਦੇ ਪੈਰ ਲੈਕੇ ਨਹੀਂ ਆਉਣਾ ਚਾਹੀਦਾ ਜਦੋਂ ਹਨੇਰੀ ਆਵੇ ਤਾਂ ਖਿੜਕੀ ਦਰਵਾਜ਼ੇ ਬੰਦ ਰੱਖਣੇ ਚਾਹੀਦੇ ਹਨ | ਘਰ ਵਿਚ ਖਲਾਰਾਂ ਨਹੀਂ ਪਾਉਣਾ ਚਾਹੀਦਾ | ਹਰ ਚੀਜ਼ ਸਹੀ ਥਾਂ ਤੇ ਰੱਖਣੀ ਚਾਹੀਦੀ ਹੈ | ਜਿੱਥੇ ਵੀ ਬੈਠੋ ਗੰਦ ਨਹੀਂ ਪਾਉਣਾ ਚਾਹੀਦਾ ਹੈ |
ਸਾਡੇ ਲਈ ਸਾਫ਼ ਸਫ਼ਾਈ ਬਹੁਤ ਜਰੂਰੀ ਹੈ | ਜਿੱਥੇ ਸਾਫ ਸਫ਼ਾਈ ਹੁੰਦੀ ਹੈ ਉੱਥੇ ਰੱਬ ਵੱਸਦਾ ਹੁੰਦਾ ਹੈ |
1. ਪ੍ਰਸ਼ਨ - ਤੁਹਾਡੇ ਘਰ ਦੀ ਸਫ਼ਾਈ ਕੌਣ ਕਰਦਾ ਹੈ ?
ਉੱਤਰ - ਸਾਡੇ ਘਰ ਦੀ ਸਫ਼ਾਈ ਮੰਮੀ ਕਰਦੇ ਹਨ |
2. ਪ੍ਰਸ਼ਨ - ਭੂਆ ਜੀ ਨੇ ਕਿਉਂ ਝਿੜਕਾਂ ਮਾਰੀਆਂ ?
ਉੱਤਰ - ਕਿਉਂਕਿ ਘਰ ਵਿਚ ਕੋਈ ਗੰਦੇ ਪੈਰ ਲੈ ਕੇ ਆਇਆ ਸੀ ਇਸਲਈ ਭੂਆ ਜੀ ਨੇ ਝਿੜਕਾਂ ਮਾਰੀਆਂ |
3 ਪ੍ਰਸ਼ਨ - ਘਰ ਵਿਚ ਮਿੱਟੀ ਕਿਉਂ ਆ ਗਈ ਸੀ ?
ਉੱਤਰ - ਕਿਸੇ ਨੇ ਘਰ ਦੀ ਖਿੜਕੀ ਖੁੱਲ੍ਹੀ ਰੱਖੀ ਹੋਈ ਸੀ ਜਿਸ ਕਰਕੇ ਘਰ ਵਿਚ ਮਿੱਟੀ ਆ ਗਈ ਸੀ |
4 ਪ੍ਰਸ਼ਨ - ਹਨੇਰੀ ਆਪਣੇ ਨਾਲ ਕੀ ਕੁੱਝ ਲੈ ਕੇ ਆਈ ?
ਉੱਤਰ - ਹਨੇਰੀ ਆਪਣੇ ਨਾਲ ਮਿੱਟੀ - ਘੱਟਾ ਲੈ ਕੇ ਆਈ |
5 ਪ੍ਰਸ਼ਨ - ਬਾਹਰੋਂ ਆਉਣ ਵੇਲ਼ੇ ਪੈਰ ਕਿਉਂ ਪੂੰਝਣੇ ਚਾਹੀਦੇ ਹਨ ?
ਉੱਤਰ - ਬਾਹਰੋਂ ਆਉਣ ਵੇਲ਼ੇ ਪਰ ਇਸ ਲਈ ਪੂੰਝਣੇ ਚਾਹੀਦੇ ਹਨ ਤਾਂ ਜੋ ਘਰ ਵਿਚ ਗੰਦ ਨਾ ਪਵੇ |
6 ਪ੍ਰਸ਼ਨ - ਭੂਆ ਜੀ ਨੇ ਸਾਰਿਆਂ ਨੂੰ ਕੀ ਸਮਝਾਇਆ ?
ਉੱਤਰ - ਜਿੱਥੇ ਸਾਫ਼ ਸਫ਼ਾਈ ਹੁੰਦੀ ਹੈ ਉੱਥੇ ਪਰਮਾਤਮਾ ਵੱਸਦਾ ਹੈ |
No comments:
Post a Comment