I. ਪ੍ਰਸ਼ਨਾਂ ਦੇ ਉੱਤਰ ਦਿਓ -
1. ਭਾਸ਼ਾ ਕਿਵੇਂ ਬੋਲੀ ਜਾਂਦੀ ਹੈ ?
2. ਬੋਲਣ ਤੋਂ ਪਹਿਲਾਂ ਸਾਨੂੰ ਕੀ ਕਰਨਾ ਚਾਹੀਦਾ ਹੈ ?
3. ਘੋੜੀ ਦੇ ਮੱਥੇ ਉੱਪਰ ਕਿਹੜੇ ਰੰਗ ਦਾ ਚਟਾਕ ਸੀ?
4. ਕੁਦਰਤ ਵਿੱਚ ਜੋ ਕੁਝ ਵਾਪਰਦਾ ਹੈ , ਉਹ ਸਾਨੂੰ ਕਿਵੇਂ ਸਵੀਕਾਰ ਕਰਨਾ ਚਾਹੀਦਾ ਹੈ?
5. ਜੀ. ਟੀ.ਰੋਡ ਨੂੰ ਮੁਗ਼ਲ ਕਾਲ ਵਿੱਚ ਕੀ ਕਹਿੰਦੇ ਸਨ ?
6. ਨੈਸ਼ਨਲ ਹਾਈਵੇ ਦਾ ਰੱਖ ਰਖਾਅ ਕੌਣ ਕਰਦਾ ਹੈ ?
7. ਮੁਗ਼ਲ ਬਾਦਸ਼ਾਹ ਨੇ ਕਿਹੜਾ ਸ਼ਹਿਰ ਵਸਾਇਆ ?
II. ਕਿਸੇ ਇੱਕ ਕਵਿਤਾ ਦਾ ਸਾਰ ਲਿਖੋ -
ਚਾਨਣ ਦਾ ਗੀਤ ਜਾਂ ਭਾਸ਼ਾ
III. ਵਾਕ ਬਣਾਓ -
ਰਿਹਾਇਸ਼ , ਟਿਕਾਣਾ , ਸੰਚਾਰ , ਅਹਾਤਾ , ਅਨੁਕੂਲ
IV. ਕਾਵਿ ਸਤਰਾਂ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ -
ਚਹਿਕਣਗੇ ਚਾਰ ਚੁਫੇਰੇ ,
ਇਹ ਸੋਨੇ ਜਿਹੇ ਸਵੇਰੇ |
ਤੂੰ ਮਨ ਦੀ ਆਸ ਨਾ ਛੱਡੀ ,
ਦਿਲ ਦਾ ਧਰਵਾਸ ਨਾ ਛੱਡੀ |
1. ਕਵਿਤਾ ਦਾ ਨਾਂ ਦੱਸੋ ?
2. ਚਹਿਕਣਗੇ ਸ਼ਬਦ ਦਾ ਅਰਥ ਦੱਸੋ ?
3. ਕੀ ਨਾਂ ਛੱਡਣ ਲਈ ਕਿਹਾ ਹੈ ?
4. ਸਵੇਰ ਨੂੰ ਕਿਹੋ ਜਿਹਾ ਕਿਹਾ ਹੈ ?
V. ਪ੍ਰਸ਼ਨਾਂ ਦੇ ਉੱਤਰ ਦਿਓ -
1. ਹਨੇਰੇ ਦਾ ਅੰਤ ਕਿਵੇਂ ਹੁੰਦਾ ਹੈ ?
2. ਅੱਜ ਕੱਲ੍ਹ ਲਾਲ ਕਿਲ੍ਹੇ ਵਿੱਚ ਕਿਹੜਾ ਸਮਾਗਮ ਕੀਤਾ ਜਾਂਦਾ ਹੈ ?
3. ਆਧੁਨਿਕ ਭਾਰਤ ਵਿਚ ਸੜਕਾਂ ਦੀ ਰੂਪ ਰੇਖਾ ਬਾਰੇ ਦੱਸੋ ?
4. ਪਿੰਡ ਵਿੱਚ ਤ੍ਰਾਹ - ਤ੍ਰਾਹ ਕਿਉਂ ਫੈਲ ਗਈ ?
5. ਫੋਜੀਆਂ ਦੀ ਵਰਦੀ ਦੇ ਰੰਗ ਰੂਪ ਬਾਰੇ ਤੁਸੀਂ ਕੀ ਜਾਣਦੇ ਹੋ ?
VI. ਵਿਆਕਰਨ
1. ਕਿਹੜੀ ਕਿਰਿਆ ਕਰਮ ਸਹਿਤ ਹੁੰਦੀ ਹੈ ?
2. ਕੌਣ , ਮੁੰਡਾ ਗੈਰ ਹਾਜ਼ਰ ਹੈ | ਪੜਨਾਂਵ ਦੀ ਕਿਸਮ ਦੱਸੋ ?
3. ਮੈ , ਤੁਸੀਂ , ਉਹ ਕਿਹੜੀ ਕਿਸਮ ਦੇ ਪੜਨਾਂਵ ਹਨ ?
5. ਸੁਹਣਾ ਸ਼ਬਦ ਦਾ ਵਿਰੋਧੀ ਬਦਲੋ |
6. ਪੰਡਤ ਸ਼ਬਦ ਦਾ ਲਿੰਗ ਬਦਲੋ |
7. ਪਾਠਕ ਸ਼ਬਦ ਦਾ ਲਿੰਗ ਬਦਲੋ |
VII. ਮੁਹਾਵਰਿਆਂ ਦੇ ਅਰਥ ਦਸ ਕੇ ਵਾਕ ਬਣਾਓ -
ਅੱਖਾਂ ਵਿੱਚ ਰੜਕਣਾ , ਇੱਟ ਨਾਲ ਇੱਟ ਖੜਕਾਉਣਾ
VIII. ਵਿਸ਼ੇਸ਼ਣ ਦੀ ਪਰਿਭਾਸ਼ਾ ਦਿਓ | ਪੜਨਾਂਵ ਦੀ ਪਰਿਭਾਸ਼ਾ ਦਿਓ |
X. ਅਣਡਿੱਠਾ ਪੈਰ੍ਹਾਂ -
ਕਿਤਾਬਾਂ ਮਨੁੱਖ ਦੀਆਂ ਪੱਕਿਆਂ ਸਾਥੀ ਹਨ | ਕਿਤਾਬਾਂ ਨਾਲ ਬੰਦਾ ਕਦੀ ਇੱਕਲਾ ਮਹਿਸੂਸ ਨਹੀਂ ਕਰ ਸਕਦਾ |
ਵਿੱਦਿਆ ਤੇ ਵਾਕਫ਼ੀ ਮਿਲਦੀ ਹੈ | ਕਿਤਾਬੀ ਗਿਆਨ ਸਾਡੇ ਜੀਵਨ ਨੂੰ ਚਮਕਾ ਦਿੰਦਾ ਹੈ | ਆਪਣੇ ਅਤੇ ਦੂਸਰੇ
ਦੇਸ਼ਾਂ ਦੀ ਰਹਿਣੀ - ਬਹਿਣੀ , ਗੁਣ ਦੋਸ਼ ਅਸੀਂ ਕਿਤਾਬਾਂ ਤੋਂ ਹੀ ਸਿੱਖਦੇ ਹਾਂ | ਕਿਤੇ ਸਫ਼ਰ ਤੇ ਜਾਣ ਵੇਲੇ ਤਾਂ
ਕਿਤਾਬ| ਸਾਡੇ ਸਫ਼ਰ ਨੂੰ ਦਿਲਚਸਪ ਬਣਾ ਦਿੰਦੀ ਹੈ |
ਓ) ਕਿਤਾਬਾਂ ਮਨੁੱਖ ਦੀਆਂ ਕਿ ਹਨ ?
ਅ ) ਕਿਤਾਬਾਂ ਦੇ ਸਾਥ ਨਾਲ ਬੰਦ ਕੀ ਮਹਿਸੂਸ ਨਹੀਂ ਕਰਦਾ ?
ਏ ) ਕਿਤਾਬਾਂ ਦਾ ਗਿਆਨ ਸਾਡੇ ਜੀਵਨ ਨੂੰ ਕੀ ਕਰਦਾ ਹੈ ?
ਸ )ਕਿਤਾਬਾਂ ਤੋਂ ਅਸੀਂ ਕੀ ਸਿੱਖਦੇ ਹਾਂ ?
IX. ਨੁਕਤਿਆਂ ਦੇ ਅਧਾਰ ਤੇ ਲੇਖ ਲਿਖੋ
ਗੁਰੂ ਨਾਨਕ ਦੇਵ ਜੀ
ਭੂਮਿਕਾ , ਧਾਰਮਿਕ ਅਤੇ ਦਿਆਲੂ ਸੁਭਾਅ , ਭੈਣ ਨਾਨਕੀ ਦੇ ਘਰ ਜਾਣਾ , ਕਿਰਤ ਕਰਨਾ ਤੇ ਵੰਡ ਛੱਕਣਾ ,
ਜੋਤੀ ਜੋਤ ਸਮਾਉਣਾ
ਜਾਂ
ਦੀਵਾਲੀ
ਜਾਣ ਪਛਾਣ , ਇਤਿਹਾਸਕ ਪਿਛੋਕੜ , ਮਨਾਉਣ ਦਾ ਢੰਗ , ਬਾਜ਼ਾਰਾਂ ਦੀ ਰੌਣਕ , ਦੀਵਾਲੀ ਦੀ ਰਾਤ
ਸਾਰੰਸ਼
X. ਪਿਤਾ ਜੀ ਤੋਂ ਪੈਸੇ ਮੰਗਵਾਉਣ ਲਈ ਪੱਤਰ |
ਜਾਂ
ਮੁੱਖ ਅਧਿਆਪਕ ਨੂੰ ਫੀਸ ਮੁਆਫੀ ਲਈ ਪੱਤਰ |