Sunday, 27 September 2020

Revision assignment ch-11 ਸਾਫ਼ - ਸਫ਼ਾਈ

ਸਾਫ਼ - ਸਫ਼ਾਈ 

ਬਹੁ ਵਿਕਲਪੀ ਪ੍ਰਸ਼ਨ -

1. ਸਫ਼ਾਈ ਰੱਖਣ ਨਾਲ ਕਿਸ ਤੋਂ ਬਚਿਆ ਜਾ ਸਕਦਾ ਹੈ ?

      ਡਾਕਟਰ              ਕੀਟਾਣੂ                      ਹਸਪਤਾਲ 

2. ਵਾਰ-ਵਾਰ ਮੂੰਹ ਵਿੱਚ ਹੱਥ ਪਾਉਣਾ ਕਿਸ ਤਰ੍ਹਾਂ ਦੀ ਆਦਤ ਹੈ ?

      ਗੰਦੀ                      ਚੰਗੀ                          ਵਧੀਆ 

3. ਮੰਮੀ ਨੇ ਖਾਣ ਲਈ ਕੀ ਬਣਾਇਆ ਸੀ ?

     ਰੋਟੀ                         ਸਬਜ਼ੀ                     ਨੂਡਲਜ਼ 

4. ਮੰਮੀ ਨੇ ਅਮਨ ਨੂੰ ਕੀ ਧੋਣ ਲਈ ਕਿਹਾ ?

      ਕੱਪੜੇ                     ਹੱਥ                         ਪੈਰ 

5. ਅਮਨ ਨੇ ਕਿਸ ਨਾਲ ਹੱਥ ਧੋਤੇ ?

      ਪਾਣੀ                   ਕ੍ਰੀਮ                        ਦੁੱਧ 

6. ਸਾਡੀ ਬਿਮਾਰੀ ਦਾ ਕਾਰਨ ਕੀ ਹੁੰਦੇ ਹਨ ?

      ਸਾਫ਼ ਹੱਥ               ਗੰਦੇ ਹੱਥ                   ਦੋਵੇਂ ਹੀ 

7. ਅਮਨ ਨੇ ਕਿਸ ਨਾਲ ਆਪਣੇ ਹੱਥ ਪੂੰਝੇ ? 

     ਸਾਬਣ                    ਕੱਪੜੇ                      ਤੌਲੀਏ 

8. ਸਾਨੂੰ ਕਿਸ ਤੋਂ ਬਚਣਾ ਚਾਹੀਦਾ ਹੈ ?

     ਘਰ ਤੋਂ                  ਦੋਸਤਾਂ ਤੋਂ                       ਬਿਮਾਰੀਆਂ ਤੋਂ 

9.ਮੁਸ਼ਕਲ ਸ਼ਬਦ ਦਾ ਅਰਥ ਕੀ ਹੈ ?

    ਔਖਾ                         ਕੀਟਾਣੂ                          ਜਰਮ 

10. ਕੀਟਾਣੂ ਸ਼ਬਦ ਦਾ ਅਰਥ ਦੱਸੋ ? 

      ਕੀਟਾਣੂ                       ਜਰਾਸੀਮ                   ਦੋਵੇਂ 

II.ਪ੍ਰਸ਼ਨਾਂ ਦੇ ਉੱਤਰ ਦਿਓ -

   1. ਹੱਥ ਕਿਵੇਂ ਗੰਦੇ ਹੋ ਜਾਂਦੇ ਹਨ ?

   2. ਪੇਟ ਦੀਆਂ ਬਿਮਾਰੀਆਂ ਦਾ ਸੰਬੰਧ ਹੱਥਾਂ ਦੀ ਸਫ਼ਾਈ ਨਾਲ ਹੈ ਕਿਵੇਂ ?

 III.  ਚੰਗੀਆਂ ਆਦਤਾਂ ਦੀ ਸੂਚੀ ਬਣਾਓ ?


revision assignment ch-10 ਤੋਤਾ ਤੇ ਤੋਤੀ

             ਤੋਤਾ ਤੇ ਤੋਤੀ 

ਸਹੀ ਉੱਤਰ ਚੁਣੋ -

1.ਤੋਤਾ ਪਿੰਜਰੇ ਵਿੱਚ ਕਦੋਂ ਤਕ ਕੈਦ ਰਿਹਾ ?

  ਦੋ ਦਿਨ               ਰਾਤ ਤੱਕ      ਦੁਪਹਿਰ ਤੱਕ 

2. ਸਾਧੂ ਨੂੰ ਆਪਣੇ ਫੈਸਲੇ  ਉੱਪਰ ਕੀ ਹੋਇਆ ?

    ਪਛਤਾਵਾ                ਖੁਸ਼ੀ            ਦੁੱਖ   

3. ਤੋਤੀ ਮਦਦ ਲਈ ਕਿਸ ਕੋਲ ਗਈ ?

      ਸਾਧੂ ਕੋਲ             ਤੋਤੇ ਕੋਲ            ਘੁੱਗੀ ਕੋਲ 

4. ਪਿੰਜਰਾ ਬਹੁਤ _______ ਸੀ |

     ਸੋਹਣਾ                    ਮਜ਼ਬੂਤ               ਖੂਬਸੂਰਤ 

5. ਤੋਤਾ ਅਤੇ ਤੋਤੀ ਕਿਸ ਦਰਖ਼ਤ ਉੱਪਰ ਰਹਿੰਦੇ ਸਨ ?

    ਪਿੱਪਲ ਦੇ                  ਬੋਹੜ ਦੇ              ਅੰਬ ਦੇ 

6. ਸਾਧੂ ਨੇ ਤੋਤੇ ਨੂੰ ਕੀ ਸਮਝ ਕੇ ਬਾਹਰ ਸੁੱਟ ਦਿੱਤਾ ?

     ਮਰਿਆ                   ਜੀਵਤ                       ਬਿਮਾਰ 

7. ਤੋਤਾ ਅਤੇ ਤੋਤੀ ਅੰਬ ਦੇ ਦਰਖ਼ਤ  ਦੀ _________ ਵਿੱਚ ਰਹਿੰਦੇ ਸਨ ?

     ਹੋਲ                          ਖੋੜ                         ਛੇਦ 

8. ਤੋਤੇ ਅਤੇ ਤੋਤੀ ਦੀ ਦੋਸਤੀ ਕਿਸ ਨਾਲ ਸੀ ?

      ਕਬੂਤਰ ਨਾਲ             ਸਾਧੂ ਨਾਲ                    ਬਿੱਲੀ ਨਾਲ 

9. ਸਾਧੂ ਤੋਤਾ ਤੋਤੀ ਦੀ ਕਿਸ ਗੱਲ ਤੋਂ ਦੁਖੀ ਸੀ ?

      ਬੋਲਣ ਤੋਂ                     ਟੈਂ- ਟੈਂ ਤੋਂ                    ਮਿਆਊਂ - ਮਿਆਊਂ ਤੋਂ  

10.ਪਿੰਜਰੇ ਵਿੱਚ ਤੋਤੀ ਫਸ ਗਈ ਸੀ ?

      ਸਹੀ                           ਗ਼ਲਤ                            ਕੋਈ ਵੀ ਨਹੀਂ 

ਪ੍ਰਸ਼ਨਾਂ ਦੇ ਉੱਤਰ ਦਿਓ -

1.ਸਾਧੂ ਤੋਤਾ -ਤੋਤੀ ਤੋਂ ਕਿਉਂ ਦੁਖੀ ਸੀ ?

ਉੱਤਰ -ਸਾਧੂ ਤੋਤਾ ਅਤੇ ਤੋਤੀ ਦੀ   ਟੈਂ- ਟੈਂ ਤੋਂ   ਦੁਖੀ ਸੀ |

2. ਸਾਧੂ ਤੋਤੇ ਦੇ ਮਰਨ ਤੋਂ ਕਿਉਂ ਦੁਖੀ ਹੋਇਆ ?

3. ਸ਼ਬਦਾਂ ਦੇ ਅਰਥ ਦੱਸੋ -

  1. ਸਾਧੂ 

  2. ਆਸ਼ਰਮ 

 3. ਸਿਲ 

4. ਸਲਾਹ ਦੇਣਾ 




Saturday, 26 September 2020

ਕਿਰਿਆ , ਵਿਸ਼ੇਸ਼ਣ

 ਕਿਰਿਆ ਕਿਸ ਨੂੰ ਆਖਦੇ ਹਨ ?

ਜਿਸ ਸ਼ਬਦ ਤੋਂ ਕਿਸੇ ਕੰਮ ਦੇ ਹੋਣ ਜਾਂ ਉਸ ਦੇ ਵਾਪਰਨ ਬਾਰੇ ਕਾਲ ਸਹਿਤ ਪਤਾ ਲੱਗੇ ,ਉਸ ਨੂੰ ਕਿਰਿਆ ਆਖਦੇ ਹਨ |

ਜਿਵੇਂ - ਖਾਂਦਾ ਸੀ , ਜਾਂਦਾ ਸੀ , ਪੜ੍ਹਦਾ ਹੈ ,ਆਦਿ 

ਕਿਰਿਆ ਦਾ ਅਰਥ - ਕੰਮ ਕਰਨਾ 

ਕਿਰਿਆ ਦੀਆਂ ਕਿਸਮਾਂ -

 1. ਅਕਰਮਕ ਕਿਰਿਆ 

 2. ਸਕਰਮਕ ਕਿਰਿਆ 

ਜਿਹੜੇ ਵਾਕਾਂ ਵਿੱਚ ਕੇਵਲ ਕਰਤਾ ਹੋਵੇ ਅਤੇ ਕਰਮ ਨਾ ਹੋਵੇ , ਉਹ ਅਕਰਮਕ ਕਿਰਿਆ ਹੁੰਦੀ ਹੈ ?

ਜਿਵੇਂ -  ਬੱਚਾ ਰੋਂਦਾ ਹੈ |          ਉਹ ਖਾ ਰਹੀ ਹੈ |ਕੁੜੀ ਗਾਉਂਦੀ ਹੈ | ਸੂਰਜ ਨਿਕਲ ਆਇਆ ਹੈ |ਕੁੜੀ ਫ਼ਲ ਖਾ ਰਹੀ ਹੈ |

ਕਰਤਾ - ਵਾਕ ਵਿੱਚ ਕੰਮ ਕਰਨ ਵਾਲੇ ਨੂੰ ਕਰਤਾ ਆਖਦੇ ਹਨ |

ਕਰਮ- ਜਿਸ ਉੱਤੇ ਕੰਮ ਕੀਤਾ ਜਾਵੇ, ਉਸ ਨੂੰ ਕਰਮ ਆਖਦੇ ਹਨ |

2. ਜਿਹੜੇ ਵਾਕਾਂ ਵਿੱਚ ਕਰਤਾ ਅਤੇ ਕਰਮ ਦੋਵੇਂ ਹੋਣ।, ਉਹ ਸਕਰਮਕ ਕਿਰਿਆ ਹੁੰਦੀ ਹੈ |

ਹਨੀ ਫ਼ੁਟਬਾਲ ਖੇਡਦਾ ਹੈ |

ਮਾਤਾ ਜੀ ਰੋਟੀ ਪਕਾਉਂਦੇ ਹਨ |

 ਵਿਸ਼ੇਸ਼ਣ ਕਿਸ ਨੂੰ ਆਖਦੇ ਹਨ ?

ਨਾਂਵ ਅਤੇ ਪੜਨਾਂਵ ਦੀ ਵਿਸ਼ੇਸਤਾ ਦੱਸਣ ਵਾਲੇ ਸ਼ਬਦਾਂ ਨੂੰ ਵਿਸ਼ੇਸ਼ਣ ਆਖਦੇ ਹਨ |

ਲਾਲ ਗੁਲਾਬ , ਪਤਲੀ ਕੁੜੀ।, ਸੁੰਦਰ ਘਰ , ਮੋਟਾ ਮੁੰਡਾ 

ਵਿਸ਼ੇਸ਼ਣ ਦੀਆਂ ਪੰਜ  ਕਿਸਮਾਂ ਹਨ -

1. ਗੁਣਵਾਚਕ ਵਿਸ਼ੇਸ਼ਣ   -ਜਿਹੜੇ ਸ਼ਬਦ  ਨਾਂਵ ਅਤੇ ਪੜਨਾਂਵ ਦੇ ਗੁਣ -ਔਗੁਣ ਬਾਰੇ ਦੱਸਣ -ਚੰਗਾ ਆਦਮੀ , ਲੰਮਾ ਮੁੰਡਾ , ਗਰਮ ਪਾਣੀ 

2. ਸੰਖਿਆਵਾਚਕ ਵਿਸ਼ੇਸ਼ਣ -ਜਿਹੜੇ ਸ਼ਬਦ  ਨਾਂਵ ਅਤੇ ਪੜਨਾਂਵ ਦੀ ਗਿਣਤੀ  ਬਾਰੇ ਦੱਸਣ ਦੋ ,  ਚਾਰ , ਅੱਧਾ, ਇੱਕ 

3. ਪਰੀਮਾਣਵਾਚਕ ਵਿਸ਼ੇਸ਼ਣ -ਜਿਹੜੇ ਸ਼ਬਦ  ਨਾਂਵ ਅਤੇ ਪੜਨਾਂਵ ਦੀ ਮਿਣਤੀ , ਤੋਲ ਜਾਂ ਮਾਪ  ਬਾਰੇ ਦੱਸਣ - ਥੋੜ੍ਹਾ , ਸਾਰਾ , ਬਹੁਤ , ਇਕ ਮੀਟਰ , ਪੰਜ ਕਿਲੋ 

4. ਨਿਸ਼ਚੇਵਾਚਕ ਵਿਸ਼ੇਸ਼ਣ -ਜੋ ਸ਼ਬਦ ਨਾਂਵ ਜਾਂ ਪੜਨਾਂਵ ਵੱਲ ਇਸ਼ਾਰਾ ਜਾਂ ਨਿਸ਼ਚਾ ਕਰ ਕੇ ਉਸ ਨੂੰ ਆਮ ਤੋਂ ਖਾਸ ਬਣਾਉਣ ਉਸ ਨੂੰ ਨਿਸ਼ਚੇਵਾਚਕ ਪੜਨਾਂਵ ਕਿਹਾ ਜਾਂਦਾ ਹੈ | ਜਿਵੇਂ -

ਇਧਰ ਕੀ ਪਿਆ ਹੈ ?              ਉਹ ਨਲਾਇਕ ਮੁੰਡੇ ਹਨ |                  ਇਹ ਗੀਤਾ ਦੀ ਪੁਸਤਕ ਹੈ |

ਓਧਰ ਕੁਝ ਬੰਦੇ ਦੌੜੇ ਜਾ ਰਹੇ ਹਨ |

5. ਪੜਨਾਂਵੀ  ਵਿਸ਼ੇਸ਼ਣ- ਜੋ ਪੜਨਾਂਵ ਸ਼ਬਦ ਨਾਂਵ ਸ਼ਬਦਾਂ  ਨਾਲ ਆ ਕੇ ਵਿਸ਼ੇਸ਼ਣ ਦਾ ਕੰਮ ਦੇਣ ਉਹ ਪੜਨਾਂਵੀ ਵਿਸ਼ੇਸ਼ਣ ਅਖਵਾਉਂਦੇ ਹਨ | ਜਿਵੇਂ -

ਮੇਰੀ ਮੁੰਦਰੀ ਚਮਕ ਰਹੀ ਹੈ |             ਇਹ ਮੇਰਾ ਲੈਪਟਾਪ ਹੈ |             ਤੁਹਾਡੇ ਮਿੱਤਰ ਬੜੇ ਚੰਗੇ ਹਨ |    

ਵਿਆਕਰਨ  ਉਪ -ਵਿਸ਼ਾ ਪੰਜਾਬੀ 

   


Sunday, 6 September 2020

special paper NATIK

 1. ਵਰਖਾ ਦੀ ਲੋੜ ਕਿਸ ਨੂੰ ਹੈ ?

   i) ਬੱਦਲਾਂ ਨੂੰ                 ii) ਧਰਤੀ ਨੂੰ                iii) ਹਵਾ ਨੂੰ         iv) ਅਸਮਾਨ ਨੂੰ 

 2. ਵਰਖਾ ਤੋਂ ਬਿਨਾਂ ਫ਼ਸਲਾਂ ਕਿਹੋ ਜਿਹੀਆਂ ਦਿਖਾਈ ਦੇ  ਰਹੀਆਂ ਹਨ ?

     i)ਉਦਾਸ                  ii) ਨਿਰਾਸ਼                   iii) ਖੁਸ਼              iv) ਕੁਮਲਾਈਆਂ ਹੋਈਆਂ 

 3.  ਇਸ ਕਵਿਤਾ  ਵਿੱਚ ਕਿਹੜੇ ਪੰਛੀਆਂ ਦਾ ਜ਼ਿਕਰ ਕੀਤਾ ਗਿਆ ਹੈ ?

    i) ਮੋਰਾਂ ਦਾ              ii) ਪਪੀਹੇ ਦਾ              iii) ਮੋਰ ਤੇ ਪਪੀਹੇ ਦਾ      iv)ਚਿੜੀਆਂ ਦਾ 

 4. ਬੱਚੇ ਕੀ ਮੰਗਦੇ ਹਨ ?

     i) ਪਾਣੀ             ii) ਖਾਣਾ                    iii) ਮੀਂਹ             iv)     ਘੜੇ   

 5. ਘੋੜੀ ਦਾ ਅਸਲ ਮਾਲਕ ਕੌਣ ਸੀ ?

     i) ਕਿਸਾਨ           ii) ਵਪਾਰੀ            iii) ਦਰਬਾਰੀ                 iv) ਰਾਜਾ  

6.  ਰਾਜੇ ਨੇ ਕਿਸ ਨੂੰ ਸਜ਼ਾ ਦਿੱਤੀ ?

     i) ਪਿੰਡ ਵਾਲਿਆਂ ਨੂੰ      ii) ਚੋਰਾਂ ਨੂੰ      iii) ਪਸ਼ੂ - ਵਪਾਰੀ ਨੂੰ        iv) ਕਿਸਾਨ ਨੂੰ 

7. ਘੋੜੀ ਨੂੰ ਕਿਸ ਨੇ ਪਾਲਿਆ ਸੀ ?

   i) ਕਿਸਾਨ  ਨੇ          ii) ਵਪਾਰੀ ਨੇ           iii) ਦਰਬਾਰੀ ਨੇ                 iv) ਰਾਜਾ  ਨੇ 

8. ਘੋੜਿਆਂ ਨੂੰ ਕਿਥੇ ਰੱਖਿਆ ਜਾਂਦਾ ਹੈ ?

    i) ਮਹਿਲ ਵਿੱਚ       ii) ਬਾਹਰ             iii)  ਤਬੇਲੇ ਵਿੱਚ                iv)  ਪਤਾ ਨਹੀਂ 

9. ਕੌਣ ਬੋਲ ਨਹੀਂ ਸਕਦਾ ?

     ਗੂੰਗਾ              ਬਹਿਰਾਂ                  ਅੰਨ੍ਹਾ                       ਸੁਜਾਖਾ 

10. ਸੱਪ ਦਾ ਬੱਚਾ ?

      i)  ਸਪੇਰਾ          ii) ਚੂਚਾ              iii)  ਸਪੋਲੀਆ           iv)  ਕਤੂਰਾ 

11. ਭਾਰਤ ਦਾ ਵਸਨੀਕ ?

     i) ਭਾਰਤੀ           ii) ਪਾਕਿਸਤਾਨੀ       iii)ਚੀਨੀ                 iv)  ਆਦਮੀ 

12.   ਸੋਨੇ ਦਾ ਕੰਮ ਕਰਨ ਵਾਲਾ ?

        i)ਤਰਖਾਣ            ii) ਲੁਹਾਰ         iii) ਸੁਨਿਆਰਾ         iv) ਲੱਕੜਹਾਰਾ 

13. ਕਵਿਤਾ ਲਿਖਣ ਵਾਲਾ ?

     i) ਕਵੀ                     ਕਵਿਤਾ            ਔਰਤ              ਭਾਰਤੀ 

14. ਵਾਕ ਦੇ ਕਿੰਨੇ ਹਿੱਸੇ ਹੁੰਦੇ ਹਨ ?

      ਦੋ                       ii)ਤਿੰਨ              iii) ਪੰਜ                  iv) ਅੱਠ 

15. ਗੱਲ - ਬਾਤ ਕਰਦੇ ਸਮੇਂ ਅਸੀਂ ਮੂੰਹੋਂ ਕੀ ਬੋਲਦੇ ਹਾਂ ?

    i)ਲਗਾਂ - ਮਾਤਰਾ       ii)ਅੱਖਰ            iii) ਸ਼ਬਦ                  iv) ਵਾਕ 

16. ਵਾਕ ਕਿੰਨੀ ਪ੍ਰਕਾਰ  ਦੇ ਹੁੰਦੇ ਹਨ ?

     i) ਛੇ                    ii) ਪੰਜ                    iii) ਚਾਰ                 iv) ਅੱਠ 

17.  'ਮਾਵਾਂ 'ਦਾ ਇੱਕ - ਵਚਨ ਕੀ ਹੋਵੇਗਾ ?

    i) ਮੰਮੀ                ii) ਮਾਤਾ                 iii) ਮਾਂ                      iv) ਬੇਬੇ 

18.' ਅੱਖ ' ਦਾ ਬਹੁ ਵਚਨ ਕੀ ਹੈ ?

    i)ਅੱਖੀਆਂ         ii) ਆਖਾ              iii) ਅੱਖਾਂ                     iv) ਅੱਖੀਂ 

19. ਅਨੇਕ ਚੀਜ਼ਾਂ ਬਾਰੇ ਕੌਣ ਦੱਸਦਾ ਹੈ ?

     i) ਬਹੁ - ਵਚਨ          ii) ਇੱਕ - ਵਚਨ        iii) ਵਚਨ         iv)  ਨਾਂਵ 

20.' ਮੋਟਾ '   ਦਾ ਬਹੁ ਵਚਨ ਦੱਸੋ ?

       ਮੋਟੀ              ਮੋਟੇ            ਮਾਟੀ                 ਮੋਟੀਆਂ 

21.' ਬਾਂਹ ' ਦਾ  ਬਹੁਵਚਨ ਕੀ ਹੈ ?

       ਬਾਹੀਆਂ        ਬਾਂਹ            ਬਾਹਾਂ               ਬਾਹਵਾਂ 

22.' ਘੋੜੀ'  ਸ਼ਬਦ ਦਾ ਬਹੁ ਵਚਨ ਦੱਸੋ ?

      i) ਘੋੜੀਆਂ       ii)  ਘੋੜਾ            iii) ਘੜੇ              iv)  ਘੋੜੇ 

23. ਰਾਣੀ ਸ਼ਬਦ ਦਾ ਬਹੁਵਚਨ ਦੱਸੋ ?

     i)ਰਾਣੇ           ii) ਰਾਜਾ           iii) ਰਾਜੇ             iv) ਰਾਣੀਆਂ 

24. 'ਈਨ ' ਪਿਛੇਤਰ ਲੱਗਾ ਸਹੀ ਸ਼ਬਦ ਚੁਣੇ ?

       i) ਮਸੀਨ         ii)  ਜ਼ਮੀਨ         iii)   ਰੰਗੀਨ        iv) ਗਾਮੀਨ 

25. 'ਅਪ ' ਅਗੇਤਰ ਲੱਗਾ ਸਹੀ ਸ਼ਬਦ ਚੁਣੋ ?

     i)ਅਪੰਗ             ii) ਅਪਮਾਨ         iii) ਅਪਣਾਓ        iv) ਅਪਨਾ  

     

Tuesday, 1 September 2020

CLASS  VI                   REVISION TEST                                MM- 10             06-09-2020

1 ਤਿਤਲੀ  ਨੂੰ  ਕੀ  ਚੰਗੇ  ਲਗਦੇ ਹਨ ?

       ਫ਼ਲ           ਫੁੱਲ          ਭੰਵਰੇ         ਕੀਟ 

2 ਲਾਰਵਾ ਕੀ  ਹੁੰਦਾ  ਹੈ ?

      ਕੀੜਾ         ਤਿਤਲੀ       ਸੁੰਡੀ            ਆਂਡਾ 

3 ਤਿਤਲੀ ਫੁੱਲਾਂ ਤੋਂ ਸ਼ਹਿਦ ਬਣਾਉਂਦੀ ਹੈ ?

     ਸਹੀ        ਗਲਤ        ਪਤਾ ਨਹੀਂ          ਹੋ ਸਕਦਾ ਹੈ 

4 ਕੋਕੂਨ ਅਵਸਥਾ ਤੋਂ ਲਾਰਵਾ ਕਿਸ ਦੇ ਰੂਪ ਵਿੱਚ ਬਦਲ ਜਾਂਦਾ ਹੈ ?

     ਸੁੰਡੀ       ਫੁੱਲ       ਤਿਤਲੀ         ਮਧੂ-ਮੱਖੀ 

5 ਤਿੱਤਲੀਆਂ ਉਡਦੀਆਂ ਕਿਵੇਂ ਹਨ ?

ਆਪਣੇ ਹੱਥਾਂ ਨਾਲ          ਆਪਣੇ ਪੈਰਾਂ ਨਾਲ         ਆਪਣੀਆਂ ਲੱਤਾਂ ਨਾਲ               ਆਪਣੇ ਪਰਾਂ ਨਾਲ 

6 ਗੁਰਮੁਖੀ ਲਿਪੀ ਵਿੱਚ ਕੁਲ ਕਿੰਨੀਆਂ ਲਗਾਂ ਹਨ ?

     ਤਿੰਨ         ਪੰਜ          ਦਸ         ਪੰਦਰਾਂ 

7 ਬਿੰਦੀ ਦੀ ਵਰਤੋਂ ਕਿੰਨੀਆਂ ਲਗਾਂ ਨਾਲ ਹੁੰਦੀ ਹੈ ?

     ਦੋ            ਤਿੰਨ            ਪੰਜ               ਛੇ 

8 ਲਗਾਂ ਨਾਲ ਲੱਗਣ ਵਾਲੇ ਚਿੰਨ੍ਹ ਕੀ ਅਖਵਾਉਂਦੇ ਹਨ ?

     ਮਾਤਰਾਵਾਂ       ਵਰਨਮਾਲਾ       ਲਗਾਖਰ       ਅੱਖਰ 

9 ਦੁਲੈਂਕੜ ਲਗ ਅੱਖਰ ਦੇ ਕਿੱਥੇ ਲੱਗਦੀ ਹੈ ?

      ਥੱਲੇ           ਪਹਿਲਾਂ         ਉੱਪਰ          ਬਾਅਦ 

10 'ਸ'  ਤੋਂ  'ੜ' ਤੱਕ  ਦੇ  ਅੱਖਰਾਂ  ਕਿੰਨੀਆਂ  ਲਗਾਂ  ਲੱਗਦੀਆਂ  ਹਨ ? 

     ਤਿੰਨ      ਚਾਰ       ਪੰਜ       ਦਸ 

Answer Key-  1.ਫੁੱਲ  2. ਸੁੰਡੀ    3.ਗਲਤ    4.  ਤਿਤਲੀ 5. ਆਪਣੇ ਪਰਾਂ ਨਾਲ   6.  ਦਸ     7.ਛੇ  

                        8.  ਲਗਾਖਰ    9.  ਥੱਲੇ   10.  ਦਸ 






CLASS VII                             Subject Punjabi                           MM 10        06-09-2020

 ਸਹੀ ਉੱਤਰ ਚੁਣੋ -

1 ਪਾਣੀ  ਦੀ  ਘਾਟ  ਹੋਣ  ਤੇ  ਕੀ  ਹੁੰਦਾ  ਹੈ ?

ਠੰਢ  ਲੱਗਦੀ  ਹੈ          ਪਿਆਸ  ਲੱਗਦੀ  ਹੈ         ਭੁੱਖ  ਲੱਗਦੀ  ਹੈ          ਗਰਮੀ ਲੱਗਦੀ  ਹੈ 

2 ਪਾਣੀ ਦਾ ਮੁੱਖ ਸੋਮਾ ਕਿਹੜਾ ਹੈ ?

ਨਲਕਾ         ਮੀਂਹ        ਦਰਿਆ       ਧਰਤੀ  ਹੇਠਲਾ  ਪਾਣੀ 

3 ਪਾਣੀ ਨੂੰ ਸਾਫ਼ ਕਰਨ ਦੀ ਸਭ  ਤੋਂ  ਮਹਿੰਗੀ  ਵਿਧੀ  ਕਿਹੜੀ ਹੈ ?

ਉਬਾਲਨਾ       ਪੁਣਨਾ            ਛਾਣਨਾ                ਧੁੱਪ  ਵਿੱਚ  ਰੱਖਣਾ 

4 'ਸਿੰਮਣਾ' ਸ਼ਬਦ  ਦਾ  ਕੀ  ਅਰਥ  ਹੈ ?

ਪਾਣੀ ਦਾ ਉੱਡ ਜਾਣਾ          ਪਾਣੀ ਦਾ ਜ਼ਮੀਨ ਵਿੱਚ ਜਜ਼ਬ  ਹੋਣਾ               ਪਾਣੀ ਦਾ ਬਰਫ਼  ਵਿੱਚ  ਬਦਲਨਾ   

ਵਰਖਾ ਨਾਲ ਹੜ੍ਹ ਆਉਣਾ 

5 ਪਾਣੀ  ਦੀ  ਸਮਝ  ਤੋਂ  ਕੀ  ਭਾਵ ਹੈ ?

ਪਾਣੀ ਬਾਰੇ ਜਾਣਕਾਰੀ         ਪਾਣੀ ਦੀ ਪਛਾਣ         ਪਾਣੀ ਦੀ ਸਹੀ ਵਰਤੋਂ            ਪਾਣੀ ਬਾਰੇ ਧਾਰਮਿਕ ਸੋਚ 

6 ਅੱਖਰ , ਲਗਾਂ , ਲਾਗਾਖਰਾ ਦੀ ਸਹੀ ਵਰਤੋਂ ਕਰਨ ਨਾਲ ਕੀ ਬਣਦਾ ਹੈ ?

ਵਰਨਮਾਲਾ        ਵਿਆਕਰਨ         ਸ਼ਬਦ ਬੋਧ           ਸ਼ਬਦ 

7 ਕਿਹੜੇ ਸ਼ਬਦਾਂ ਦੇ ਕੋਈ ਅਰਥ ਨਹੀਂ ਹੁੰਦੇ ?

ਨਿਰਾਰਥਕ          ਸਾਰਥਕ         ਆਰਥਕ          ਸ਼ਬਦ ਬੋਧ  

8 ਸਾਰਥਕ ਸ਼ਬਦ ਦੇ ਕਿੰਨੇ ਭੇਦ ਹਨ ?

ਦੋ          ਚਾਰ            ਪੰਜ            ਅੱਠ 

9 ਸ਼ਬਦਾਂ ਦੇ ਅਧਿਅਨ ਨੂੰ ਕੀ ਕਿਹਾ ਜਾਂਦਾ ਹੈ ?

ਵਿਆਕਰਨ      ਸ਼ਬਦ ਬੋਧ        ਸਾਰਥਕ ਸ਼ਬਦ         ਸੁੱਧ ਰਚਨਾ 

10 ਕਿਹੜੇ ਸ਼ਬਦ ਨਾਂਵ ਦੀ ਥਾਂ ਤੇ ਵਰਤੇ ਜਾਂਦੇ ਹਨ ?

ਵਿਸ਼ੇਸ਼ਣ       ਪੜਨਾਂਵ         ਨਾਂਵ      ਕਿਰਿਆ 



ANSWER KEY- 1.  ਪਿਆਸ  ਲੱਗਦੀ  ਹੈ    2.ਧਰਤੀ  ਹੇਠਲਾ  ਪਾਣੀ    3.ਉਬਾਲਨਾ   4.   ਪਾਣੀ ਦਾ ਜ਼ਮੀਨ ਵਿੱਚ ਜਜ਼ਬ  ਹੋਣਾ    5. ਪਾਣੀ ਦੀ ਸਹੀ ਵਰਤੋਂ  6. ਸ਼ਬਦ  7. ਨਿਰਾਰਥਕ  8.ਅੱਠ  9. ਸ਼ਬਦ ਬੋਧ  10.