ਕਿਰਿਆ ਕਿਸ ਨੂੰ ਆਖਦੇ ਹਨ ?
ਜਿਸ ਸ਼ਬਦ ਤੋਂ ਕਿਸੇ ਕੰਮ ਦੇ ਹੋਣ ਜਾਂ ਉਸ ਦੇ ਵਾਪਰਨ ਬਾਰੇ ਕਾਲ ਸਹਿਤ ਪਤਾ ਲੱਗੇ ,ਉਸ ਨੂੰ ਕਿਰਿਆ ਆਖਦੇ ਹਨ |
ਜਿਵੇਂ - ਖਾਂਦਾ ਸੀ , ਜਾਂਦਾ ਸੀ , ਪੜ੍ਹਦਾ ਹੈ ,ਆਦਿ
ਕਿਰਿਆ ਦਾ ਅਰਥ - ਕੰਮ ਕਰਨਾ
ਕਿਰਿਆ ਦੀਆਂ ਕਿਸਮਾਂ -
1. ਅਕਰਮਕ ਕਿਰਿਆ
2. ਸਕਰਮਕ ਕਿਰਿਆ
ਜਿਹੜੇ ਵਾਕਾਂ ਵਿੱਚ ਕੇਵਲ ਕਰਤਾ ਹੋਵੇ ਅਤੇ ਕਰਮ ਨਾ ਹੋਵੇ , ਉਹ ਅਕਰਮਕ ਕਿਰਿਆ ਹੁੰਦੀ ਹੈ ?
ਜਿਵੇਂ - ਬੱਚਾ ਰੋਂਦਾ ਹੈ | ਉਹ ਖਾ ਰਹੀ ਹੈ |ਕੁੜੀ ਗਾਉਂਦੀ ਹੈ | ਸੂਰਜ ਨਿਕਲ ਆਇਆ ਹੈ |ਕੁੜੀ ਫ਼ਲ ਖਾ ਰਹੀ ਹੈ |
ਕਰਤਾ - ਵਾਕ ਵਿੱਚ ਕੰਮ ਕਰਨ ਵਾਲੇ ਨੂੰ ਕਰਤਾ ਆਖਦੇ ਹਨ |
ਕਰਮ- ਜਿਸ ਉੱਤੇ ਕੰਮ ਕੀਤਾ ਜਾਵੇ, ਉਸ ਨੂੰ ਕਰਮ ਆਖਦੇ ਹਨ |
2. ਜਿਹੜੇ ਵਾਕਾਂ ਵਿੱਚ ਕਰਤਾ ਅਤੇ ਕਰਮ ਦੋਵੇਂ ਹੋਣ।, ਉਹ ਸਕਰਮਕ ਕਿਰਿਆ ਹੁੰਦੀ ਹੈ |
ਹਨੀ ਫ਼ੁਟਬਾਲ ਖੇਡਦਾ ਹੈ |
ਮਾਤਾ ਜੀ ਰੋਟੀ ਪਕਾਉਂਦੇ ਹਨ |
ਵਿਸ਼ੇਸ਼ਣ ਕਿਸ ਨੂੰ ਆਖਦੇ ਹਨ ?
ਨਾਂਵ ਅਤੇ ਪੜਨਾਂਵ ਦੀ ਵਿਸ਼ੇਸਤਾ ਦੱਸਣ ਵਾਲੇ ਸ਼ਬਦਾਂ ਨੂੰ ਵਿਸ਼ੇਸ਼ਣ ਆਖਦੇ ਹਨ |
ਲਾਲ ਗੁਲਾਬ , ਪਤਲੀ ਕੁੜੀ।, ਸੁੰਦਰ ਘਰ , ਮੋਟਾ ਮੁੰਡਾ
ਵਿਸ਼ੇਸ਼ਣ ਦੀਆਂ ਪੰਜ ਕਿਸਮਾਂ ਹਨ -
1. ਗੁਣਵਾਚਕ ਵਿਸ਼ੇਸ਼ਣ -ਜਿਹੜੇ ਸ਼ਬਦ ਨਾਂਵ ਅਤੇ ਪੜਨਾਂਵ ਦੇ ਗੁਣ -ਔਗੁਣ ਬਾਰੇ ਦੱਸਣ -ਚੰਗਾ ਆਦਮੀ , ਲੰਮਾ ਮੁੰਡਾ , ਗਰਮ ਪਾਣੀ
2. ਸੰਖਿਆਵਾਚਕ ਵਿਸ਼ੇਸ਼ਣ -ਜਿਹੜੇ ਸ਼ਬਦ ਨਾਂਵ ਅਤੇ ਪੜਨਾਂਵ ਦੀ ਗਿਣਤੀ ਬਾਰੇ ਦੱਸਣ ਦੋ , ਚਾਰ , ਅੱਧਾ, ਇੱਕ
3. ਪਰੀਮਾਣਵਾਚਕ ਵਿਸ਼ੇਸ਼ਣ -ਜਿਹੜੇ ਸ਼ਬਦ ਨਾਂਵ ਅਤੇ ਪੜਨਾਂਵ ਦੀ ਮਿਣਤੀ , ਤੋਲ ਜਾਂ ਮਾਪ ਬਾਰੇ ਦੱਸਣ - ਥੋੜ੍ਹਾ , ਸਾਰਾ , ਬਹੁਤ , ਇਕ ਮੀਟਰ , ਪੰਜ ਕਿਲੋ
4. ਨਿਸ਼ਚੇਵਾਚਕ ਵਿਸ਼ੇਸ਼ਣ -ਜੋ ਸ਼ਬਦ ਨਾਂਵ ਜਾਂ ਪੜਨਾਂਵ ਵੱਲ ਇਸ਼ਾਰਾ ਜਾਂ ਨਿਸ਼ਚਾ ਕਰ ਕੇ ਉਸ ਨੂੰ ਆਮ ਤੋਂ ਖਾਸ ਬਣਾਉਣ ਉਸ ਨੂੰ ਨਿਸ਼ਚੇਵਾਚਕ ਪੜਨਾਂਵ ਕਿਹਾ ਜਾਂਦਾ ਹੈ | ਜਿਵੇਂ -
ਇਧਰ ਕੀ ਪਿਆ ਹੈ ? ਉਹ ਨਲਾਇਕ ਮੁੰਡੇ ਹਨ | ਇਹ ਗੀਤਾ ਦੀ ਪੁਸਤਕ ਹੈ |
ਓਧਰ ਕੁਝ ਬੰਦੇ ਦੌੜੇ ਜਾ ਰਹੇ ਹਨ |
5. ਪੜਨਾਂਵੀ ਵਿਸ਼ੇਸ਼ਣ- ਜੋ ਪੜਨਾਂਵ ਸ਼ਬਦ ਨਾਂਵ ਸ਼ਬਦਾਂ ਨਾਲ ਆ ਕੇ ਵਿਸ਼ੇਸ਼ਣ ਦਾ ਕੰਮ ਦੇਣ ਉਹ ਪੜਨਾਂਵੀ ਵਿਸ਼ੇਸ਼ਣ ਅਖਵਾਉਂਦੇ ਹਨ | ਜਿਵੇਂ -
ਮੇਰੀ ਮੁੰਦਰੀ ਚਮਕ ਰਹੀ ਹੈ | ਇਹ ਮੇਰਾ ਲੈਪਟਾਪ ਹੈ | ਤੁਹਾਡੇ ਮਿੱਤਰ ਬੜੇ ਚੰਗੇ ਹਨ |
ਵਿਆਕਰਨ ਉਪ -ਵਿਸ਼ਾ ਪੰਜਾਬੀ
No comments:
Post a Comment