Class - 6th
ਪ੍ਰ :-
ਓ :- ਬਸੰਤ ਰੁੱਤ ਵਿਚ ਵਾਤਾਵਰਨ ਵਿਚੋਂ ਹੇਠ ਲਿਖੀਆਂ ਤਬਦੀਲੀਆਂ ਵਾਪਰਦੀਆਂ ਹਨ |
1. ਬਨਸਪਤੀ ਹਰੀ - ਭਰੀ ਹੋਣੀ ਸ਼ੁਰੂ ਹੋ ਜਾਂਦੀ ਹੈ |
2. ਸਰਦੀ ਖ਼ਤਮ ਹੋ ਜਾਂਦੀ ਹੈ |
3. ਦਿਨ ਵੱਡੇ ਹੋਣੇ ਸ਼ੁਰੂ ਹੋ ਜਾਂਦੇ ਹਨ |
4. ਬਾਗਾਂ ਵਿਚ ਫੁੱਲ ਖਿੜ ਜਾਂਦੇ ਹਨ |
5. ਅੰਬਾਂ ਤੇ ਬੇਰੀਆਂ ਤੇ ਬੂਰ ਪੈ ਜਾਂਦੇ ਹਨ |
ਪ੍ਰ :-
ਓ :- ਮਾਘੀ ਅਤੇ ਵਿਸਾਖੀ ਦੇ ਤਿਉਹਾਰਾਂ ਨੂੰ ਮੌਸਮੀ ਤਿਉਹਾਰ ਕਿਹਾ ਜਾ ਸਕਦਾ ਹੈ |
ਮਾਘੀ ਦਾ ਤਿਉਹਾਰ - ਇਹ ਤਿਉਹਾਰ ਜਨਵਰੀ ਵਿਚ ਲੋਹੜੀ ਤੋਂ ਅਗਲੇ ਦਿਨ ਆਉਂਦਾ ਹੈ | ਇਹ ਦਿਨ ਤੋਂ ਬਾਅਦ ਤਾਪਮਾਨ ਵਿਚ ਵਾਧਾ ਹੋਣਾ ਸ਼ੁਰੂ ਹੋ ਜਾਂਦਾ ਹੈ | ਜਨਵਰੀ ਦੇ ਅਖ਼ੀਰ ਤਕ ਮੌਸਮ ਬਦਲਣਾ ਸ਼ੁਰੂ ਹੋ ਜਾਂਦਾ ਹੈ | ਲੋਕ ਪਵਿੱਤਰ ਨਦੀਆਂ ਸਰੋਵਰਾਂ ਤੇ ਇਸ ਦਿਨ ਇਸ਼ਨਾਨ ਕਰਨਾ ਚੰਗਾ ਸਮਝਦੇ ਹਨ |
ਵਿਸਾਖੀ ਦਾ ਤਿਉਹਾਰ - ਵਿਸਾਖੀ ਦਾ ਤਿਉਹਾਰ ਅਪ੍ਰੈਲ ਵਿਚ ਆਉਂਦਾ ਹੈ | ਕਣਕਾਂ ਪਕਣੀਆਂ ਸ਼ੁਰੂ ਹੋ ਜਾਂਦੀਆਂ ਹਨ | ਕਿਸਾਨਾਂ ਲਈ ਇਹ ਤਿਉਹਾਰ ਮਹੱਤਵਪੂਰਨ ਹੁੰਦਾ ਹੈ | ਕਿਸਾਨ ਕਣਕਾਂ ਦੀ ਕਟਾਈ ਸ਼ੁਰੂ ਕਰ ਦਿੰਦੇ ਹਨ | ਇਸ ਤੋਂ ਬਾਅਦ ਗਰਮੀ ਦਾ ਮੌਸਮ ਸ਼ੁਰੂ ਹੋ ਜਾਂਦਾ ਹੈ |
ਉੱਤਰ 3. - ਪੰਜਾਬ ਵਿੱਚ ਬਰਸਾਤਾਂ ਜੁਲਾਈ ਮਹੀਨੇ ਵਿੱਚ ਸ਼ੁਰੂ ਹੁੰਦੀਆਂ ਹਨ | ਬਰਸਾਤ ਦਾ ਮੌਸਮ ਪੰਜਾਬੀਆਂ ਲਈ ਇਕ ਵਰਦਾਨ ਹੈ |
1. ਇਸ ਕਾਰਨ ਫ਼ਸਲਾਂ ਨੂੰ ਪਾਣੀ ਮਿਲ ਜਾਂਦਾ ਹੈ |
2.ਦਰਿਆ , ਨਦੀਆਂ ਅਤੇ ਨਾਲੇ ਪਾਣੀ ਨਾਲ ਭਰ ਜਾਂਦੇ ਹਨ |
3 ਵਰਖਾ ਦਾ ਮੌਸਮ ਪਸ਼ੂ - ਧਨ ਵਿਚ ਵਾਧਾ ਕਰਦਾ ਹੈ |
ਉੱਤਰ 4- ਭਾਰਤ ਉੱਪਰ ਸਮੁੰਦਰ ਤੋਂ ਧਰਤੀ ਵੱਲ ਚੱਲਣ ਵਾਲੀਆਂ ਹਵਾਵਾਂ ਨੂੰ ਮੌਨਸੂਨ ਕਿਹਾ ਜਾਂਦਾ ਹੈ | ਮੌਨਸੂਨ ਪੰਜਾਬ ਵਿੱਚ ਦੋ ਪਾਸਿਆਂ ਤੋਂ ਪ੍ਰਵੇਸ਼ ਕਰਦੀ ਹੈ | ਇੱਕ ਬੰਗਾਲ ਦੀ ਖਾੜੀ ਵਾਲੇ ਪਾਸਿਓ ਅਤੇ ਦੂਜਾ ਅਰਬ ਸਾਗਰ ਤੋਂ | ਪੰਜਾਬ ਵਿੱਚ ਇਹਨਾਂ ਦੇ ਪਹੁੰਚਣ ਦਾ ਸਮਾਂ 23 ਜੁਲਾਈ ਹੈ |ਪੰਜਾਬ ਵਾਸਤੇ ਮੌਨਸੂਨ ਇੱਕ ਵਰਦਾਨ ਹੈ |
ਉੱਤਰ 5:- ਬਨਸਪਤੀ ਦਾ ਮੌਲਣਾ ਤੋਂ ਭਾਵ ਨਵੇਂ ਪਤਿਆਂ ਦਾ ਫੁੱਟਣਾ ਹੈ | ਸੁੱਕ ਚੁੱਕੇ ਦਰਖਤਾਂ ਦੀਆਂ ਟਾਹਣੀਆਂ ਤੇ ਨਵੇਂ ਪੱਤੇ
ਉਗਣ ਲੱਗਦੇ ਹਨ | ਰੁੱਖ ਹਰੇ ਹੋਣੇ ਸ਼ੁਰੂ ਹੋ ਜਾਂਦੇ ਹਨ | ਸਾਰੇ ਪਾਸੇ ਹਰਿਆਵਲ ਫੈਲ ਜਾਂਦੀ ਹੈ |
ਉੱਤਰ6 :- ਸਰਦੀਆਂ ਦੀ ਰੁੱਤ ਵਿਚ ਆਉਣ ਵਾਲੇ ਤਿਓਹਾਰ ਕ੍ਰਿਸਮਿਸ , ਲੋਹੜੀ , ਮਾਘੀ ਅਤੇ ਬਸੰਤ ਪੰਚਮੀ ਹਨ | ਕ੍ਰਿਸਮਿਸ ਦਾ ਤਿਓਹਾਰ 25 ਦਸੰਬਰ ਨੂੰ ਆਉਂਦਾ ਹੈ | ਲੋਹੜੀ ਦਾ ਤਿਓਹਾਰ 13 ਜਨਵਰੀ ਨੂੰ ਅਤੇ ਮਾਘੀ ਦਾ ਤਿਓਹਾਰ ਲੋਹੜੀ ਤੋਂ ਅਗਲੇ ਦਿਨ ਆਉਂਦਾ ਹੈ | ਬਸੰਤ ਪੰਚਮੀ ਦਾ ਤਿਓਹਾਰ ਜਨਵਰੀ ਜਾਂ ਫ਼ਰਵਰੀ ਦੇ ਮਹੀਨੇ ਵਿਚ ਆਉਂਦਾ ਹੈ | ਇਸ ਤੋਂ ਬਾਅਦ ਮੌਸਮ ਬਦਲਣਾ ਸ਼ੁਰੂ ਹੋ ਜਾਂਦਾ ਹੈ |