Saturday, 24 October 2020

ch-13-14 of reader class VI

ਪਾਠ -13

ਪੈਨਸਿਲ ਤੇ ਰਬੜ 

ਕਾਵਿ ਸਤਰਾਂ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ -

   ਮੈਂ ਪੈਨਸਿਲ , ਮੈਂ ਲਿਖਣਾ ਸਿੱਖੀ ,

   ਨੋਕ ਹੈ ਮੇਰੀ ਤਿੱਖੀ। 

  ਅੱਖਰ ਲਿਖਣਾ ਮੂਲ ਨਾ ਛੱਡਾਂ ,

  ਘੜ - ਘੜ ਹੋ ਜਾਂ ਨਿੱਕੀ। 

  1. ਕਵਿਤਾ ਦਾ ਨਾਂ ਦੱਸੋ ?

  2. ਕੌਣ ਲਿਖਣਾ ਸਿੱਖੀ ਹੈ ?

  3.  ਪੈਨਸਿਲ ਘੜਣ ਤੋਂ ਬਾਅਦ ਕੀ ਹੋ ਜਾਂਦੀ ਹੈ ?

  4.  ਸਤਰ ਪੂਰੀ ਕਰੋ -

       ਨੋਕ ਹੈ _______________    |

1.ਪ੍ਰਸ਼ਨਾਂ ਦੇ ਉੱਤਰ ਦਿਓ -

1. ਪੈਨਸਿਲ ਦੀ ਨੋਕ ਕਿਵੇਂ ਦੀ ਹੈ ?

    ਨਿੱਕੀ    ਤਿੱਖੀ       ਲੰਬੀ 

2.ਢੁੱਚਰ ਦਾ ਕੀ ਅਰਥ ਹੈ ?

     ਮੋਟੀ      ਬੇਸ਼ਕਲ        ਦੋਵੇਂ ਹੀ 

3. ਰਬੜ ਦਾ ਕੀ ਕੰਮ ਹੈ?

     ਸਾਫ਼ ਰਹਿਣਾ          ਮਿਟਾਉਣਾ          ਸੜਕ ਤੇ ਚੱਲਣਾ 

4. ਰਬੜ ਪੈਨਸਿਲ ਦੇ __________ ਲਗਾਈ ਜਾਂਦੀ ਹੈ ?

    ਅੱਗੇ                       ਪਿੱਛੇ                    ਕਿਤੇ ਵੀ ਨਹੀਂ 

5. ਪੈਨਸਿਲ ਦਾ ਕੀ ਕੰਮ ਹੈ ?

    ਮਿਟਾਉਣਾ             ਲਿਖਣਾ                   ਟੁੱਟ ਜਾਣਾ 

6. ਰਬੜ ਕਿਸ ਦੀ ਜਾਈ ਹੈ ?

     ਪੈਨਸਿਲ ਦੀ          ਕੁਦਰਤ ਦੀ            ਧਰਤੀ ਦੀ 

7. ਨਵਾਂ ਸ਼ਬਦ ਦਾ ਵਿਰੋਧੀ ਸ਼ਬਦ ਦੱਸੋ ?

     ਘੱਟ                     ਵਿਰੋਧੀ                    ਪੁਰਾਣਾ 

8. ਗੂੜ੍ਹਾ ਸ਼ਬਦ ਦਾ ਅਰਥ ਦੱਸੋ ?

      ਫਿੱਕਾ                    ਗਹਿਰਾ                   ਮੋਟਾ 

9. ਪੈਨਸਿਲ ਦੀ ਦੁਸ਼ਮਣ ਕੌਣ ਹੈ ?

     ਰਬੜ                   ਕਾਗਜ਼                       ਕਾਪੀ 

10. ਰਬੜ ਪੈਨਸਿਲ ਦਾ ਕਿਸ ਤਰ੍ਹਾਂ ਦਾ ਲਿਖਿਆ ਮਿਟਾਉਂਦੀ ਹੈ ?

      ਚੰਗਾ -ਚੰਗਾ                   ਮਾੜਾ-ਭੈੜਾ          ਕਾਲਾ 

II.ਪ੍ਰਸ਼ਨਾਂ ਦੇ ਉੱਤਰ ਦਿਓ -

1. ਇਸ ਕਵਿਤਾ ਤੋਂ ਕੀ ਸਿੱਖਿਆ ਮਿਲਦੀ ਹੈ ?

 2. ਭੈੜੇ ਸ਼ਬਦਾਂ ਦਾ ਕੀ ਅਸਰ ਹੁੰਦਾ ਹੈ ?

 3. ਰਬੜ ਕੁਦਰਤ ਦੀ ਜਾਈ ਹੈ | ਕਿਵੇਂ ?

       ਪਾਠ - 14 ਅੱਗ ਨਾਲ ਨਾ ਖੇਡੋ 

III. ਵਿਰੋਧੀ ਸ਼ਬਦ - 

       ਬਹੁਤਾ , ਨਵਾਂ , ਔਖਾ , ਧੁੱਪ , ਭਾਰਾ 

I. ਸਹੀ ਉੱਤਰ ਚੁਣੋ -

1. ਸਰਦੀਆਂ ਵਿੱਚ ਅੱਗ ਸਾਨੂੰ ਕਿਸ ਤੋਂ ਬਚਾਉਂਦੀ ਹੈ?

      ਗਰਮੀ ਤੋਂ                    ਨਿੱਘ ਤੋਂ                ਠੰਢ ਤੋਂ 

2. ਅਣਗਹਿਲੀ ਸ਼ਬਦ ਦਾ ਕੀ ਅਰਥ ਹੈ ?

     ਲਾਪਰਵਾਹੀ                  ਮਾੜਾ                    ਡਰਾਉਣਾ 

3. ਅੱਗ ਲੱਗਣ ਦੀ ਸੂਰਤ ਵਿੱਚ ____________ ਨੂੰ ਬੁਲਾਉਣਾ ਪੈਂਦਾ ਹੈ ?

      ਪੁਲਿਸ             ਫੌਜ                                   ਫਾਇਰ ਬ੍ਰਿਗੇਡ 

4. ਰਸੋਈ ਦਾ ਸਾਰਾ ਕੰਮ ਕਿਸ ਨਾਲ ਕੀਤਾ ਜਾਂਦਾ ਹੈ ?

    ਪਾਣੀ ਨਾਲ               ਅੱਗ ਨਾਲ                     ਕੋਲਿਆਂ ਨਾਲ 

5. ਦੀਵਾਲੀ ਦੀ ਰਾਤ ਵਿਹੜੇ ਵਿੱਚ ਅੱਗ ਬਾਲੀ ਜਾਂਦੀ ਹੈ ?

     ਸਹੀ                         ਗ਼ਲਤ                    ਪਤਾ ਨਹੀਂ 

6. ਮਾਹਰ ਸ਼ਬਦ ਦਾ ਅਰਥ ਦੱਸੋ |

      ਅਨੁਭਵੀ                   ਤਜਰਬੇਕਾਰ               ਦੋਵੇਂ ਹੀ 

7. ਅੱਗ ਲੱਗਣ ਦੀ ਘਟਨਾ ਪਿੱਛੇ ਕੀ ਕਾਰਨ ਹੁੰਦਾ ਹੈ ?

     ਅਣਗਹਿਲੀ               ਲਾਪਰਵਾਹੀ                 ਦੋਵੇਂ ਹੀ 

8. ਪਟਾਕੇ ਚਲਾਉਂਦੇ ਸਮੇਂ ਆਪਣੇ ਕੋਲ ਕੀ ਰੱਖਣਾ ਚਾਹੀਦਾ ਹੈ ?

        ਅੱਗ                    ਪਟਾਕੇ                             ਪਾਣੀ ਦੀ ਬਾਲਟੀ 

9. ਅੱਗ ਨਾਲ ਖੇਡਣਾ _________  ਤੋਂ ਖਾਲੀ ਨਹੀਂ |

      ਖ਼ਤਰੇ                      ਖੁਸ਼ੀਆਂ                ਘਰ 

10. ਮਹਿੰਗਾ ਸ਼ਬਦ ਦਾ ਵਿਰੋਧੀ ਸ਼ਬਦ ਦੱਸੋ ?

        ਵੱਡਾ                      ਨਵਾਂ                     ਸਸਤਾ 

II.ਪ੍ਰਸ਼ਨਾਂ ਦੇ ਉੱਤਰ ਦਿਓ -

   1. ਰਸੋਈ ਵਿੱਚ ਅੱਗ ਤੋਂ ਕੀ ਕੰਮ ਲਿਆ ਜਾਂਦਾ ਹੈ ?

   2. ਅੱਗ ਲੱਗਣ ਦੀਆਂ ਦੁਰਘਟਨਾਵਾਂ ਕਿਉਂ ਵਾਪਰਦੀਆਂ ਹਨ ?

   3. ਅੱਗ ਦੀਆਂ ਦੁਰਘਟਨਾਵਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ ?

   4. ਸਰਦੀਆਂ ਵਿੱਚ ਅੱਗ ਕਿਉਂ ਸੇਕੀ ਜਾਂਦੀ ਹੈ ?

    5. ਅੱਗ ਸਾਨੂੰ ਕੀ ਸੁੱਖ ਦਿੰਦੀ ਹੈ ?

III. ਵਾਕ ਬਣਾਓ -

       ਲਾਪਰਵਾਹੀ , ਬਾਲਣ , ਠੰਢ 

IV. ਵਿਰੋਧੀ ਸ਼ਬਦ -

      ਗਰਮ , ਵੱਡਾ , ਮਹਿੰਗਾ , ਉੱਚਾ , ਦੁੱਖ 


Wednesday, 21 October 2020

kiria , ch- bhasha

 ਕਿਰਿਆ ਤੋਂ ਕੀ ਭਾਵ ਹੈ ?

   ਨਾਂਵ             ਕੰਮ ਕਰਨਾ        ਖੇਡਣਾ 

 ਕਿਰਿਆ ਦੇ ਕਿੰਨੇ ਭੇਦ ਹਨ ?

 ਦੋ                   ਤਿੰਨ         ਪੰਜ 

 ਵਾਕ ਵਿੱਚ ਕੰਮ ਕਰਨ ਵਾਲੇ ਨੂੰ ਕੀ ਕਿਹਾ ਜਾਂਦਾ ਹੈ ?

 ਕਰਮ                ਕਰਤਾ         ਸਬਜੈਕਟ 

 ਮਾਂ ਨੇ ਖੀਰ ਬਣਾਈ | ਵਾਕ ਵਿੱਚੋਂ ਕਰਮ ਚੁਣੋ ?

 ਮਾਂ                   ਖੀਰ                 ਬਣਾਈ 

ਬੱਚਾ ਖੇਡਦਾ ਹੈ ? ਕਿਹੜੀ ਕਿਸਮ ਦਾ ਵਾਕ ਹੈ ?

 ਸਕਰਮਕ ਕਿਰਿਆ               ਅਕਰਮਕ ਕਿਰਿਆ          ਸਕਿਰਿਆ 

 ਅਕਰਮਕ ਕਿਰਿਆ ਵਿੱਚ ਕੀ ਹੁੰਦਾ ਹੈ ?

 ਕਰਤਾ                                ਕਰਮ           ਅਕਰਮ 

ਕਰਤਾ ਅਤੇ ਕਰਮ ਕਿਸ ਦੇ ਹਿੱਸੇ ਹਨ ?

 ਵਾਕ ਦੇ                               ਕਿਰਿਆ ਦੇ             ਵਿਆਕਰਨ ਦੇ 

ਭਾਸ਼ਾ ਕਿਵੇਂ ਬੋਲੀ ਜਾਂਦੀ ਹੈ ?

ਮੂੰਹ ਨਾਲ                             ਕੰਨਾਂ ਨਾਲ                            ਹੱਥਾਂ ਨਾਲ 

ਮਿੱਠਾ ਬੋਲਣ ਤੋਂ ਤੁਹਾਡਾ ਕੀ ਭਾਵ ਹੈ ?

ਹੌਲ਼ੀ ਬੋਲਨਾ                        ਮਿੱਠੀ ਸੁਰ ਵਿੱਚ ਬੋਲਣਾ                ਚੰਗੇ ਸ਼ਬਦਾਂ ਵਿੱਚ ਗੱਲ ਕਰਨਾ  

ਭਾਸ਼ਾ ਦਾ ਸੰਬੰਧ ਬੋਲਣ ਤੇ  _________  ਨਾਲ ਹੈ |

ਸੁਣਨ                                  ਲਿਖਣ                              ਪੜ੍ਹਨ 

______________ ਰਹੀ ਅਸੀਂ ਆਪਣੇ ਮਨੋਭਾਵ ਪ੍ਰਗਟ ਕਰਦੇ ਹਾਂ |

ਸੌ ਕੇ                         ਜਾਗ ਕੇ                                    ਬੋਲੀ 

ਬੋਲਣ ਤੋਂ ਪਹਿਲਾਂ ਸਾਨੂੰ __________  ਚਾਹੀਦਾ ਹੈ |

ਬੋਲਣਾ                      ਸੋਚਣਾ                   ਹੱਸਣਾ 

ਲਿੰਗ ਕਿਸ ਨੂੰ ਆਖਦੇ ਹਨ ?

ਭਾਸ਼ਾ ਕਵਿਤਾ ਤੋਂ ਕੀ ਸਿਖਣ ਨੂੰ ਮਿਲਦਾ ਹੈ ?

ਹੇਠ ਲਿਖਿਆ ਦੇ ਲਿੰਗ ਬਦਲ ਕੇ ਲਿਖੋ -

  1.ਗੱਭਰੂ 

2. ਤੇਲੀ 

3. ਸੂਬੇਦਾਰ

4. ਬਲਦ 

5. ਨੌਕਰ 



 

Sunday, 4 October 2020

ਪੜਨਾਂਵ explanation

 ਪੜਨਾਂਵ  

ਜਿਹੜੇ ਸ਼ਬਦ ਨਾਂਵ ਦੀ ਥਾਂ ਤੇ ਵਰਤੇ ਜਾਂਦੇ ਹਨ , ਉਹਨਾਂ ਨੂੰ ਪੜਨਾਂਵ ਆਖਿਆ ਜਾਂਦਾ ਹੈ |

ਜਿਵੇਂ - ਉਹ , ਮੈਂ , ਤੂੰ ,ਮੇਰੇ 

ਪੜਨਾਂਵ ਦੀਆਂ ਕਿਸਮਾਂ -

ਪੜਨਾਂਵ ਦੀਆਂ ਛੇ  ਕਿਸਮਾਂ ਹਨ -

 1. ਪੁਰਖ -ਵਾਚਕ ਪੜਨਾਂਵ 

 2. ਨਿੱਜ -ਵਾਚਕ ਪੜਨਾਂਵ 

 3. ਸੰਬੰਧ -ਵਾਚਕ ਪੜਨਾਂਵ 

 4. ਪ੍ਰਸ਼ਨ -ਵਾਚਕ ਪੜਨਾਂਵ 

 5. ਨਿਸ਼ਚੇ -ਵਾਚਕ ਪੜਨਾਂਵ 

 6. ਅਨਿਸ਼ਚੇ-ਵਾਚਕ ਪੜਨਾਂਵ  

 ਉਹ ਸ਼ਬਦ ਜੋ ਕਿਸੇ ਪੁਰਖ ਦੀ ਥਾਂ ਤੇ ਵਰਤੇ ਜਾਂਦੇ ਹਨ , ਉਹਨਾਂ ਨੂੰ ਪੁਰਖ ਵਾਚਕ ਪੜਨਾਂਵ ਕਹਿੰਦੇ ਹਨ |

ਜਿਵੇਂ ਮੈਂ , ਉਹ , ਅਸੀਂ ਆਦਿ |

ਉਹ ਸ਼ਬਦ ਜੋ ਕਰਤਾ ਦੇ ਨਾਲ ਆ ਕੇ ਉਸਦੀ ਵਿਸ਼ੇਸਤਾ ਦੱਸੇ ,ਉਸ ਨੂੰ ਨਿੱਜ-ਵਾਚਕ ਪੜਨਾਂਵ ਆਖਦੇ ਹਨ |

ਜਿਵੇਂ - ਆਪ , ਆਪਣੀ , ਆਪਸ ,ਆਦਿ|

ਰਾਧਾ ਆਪਣੇ ਆਪ ਗੱਡੀ ਚਲਾ ਕੇ ਗਈ |

ਰੋਹਿਤ ਆਪ ਹੀ ਤੁਹਾਨੂੰ ਬੁਲਾਏਗਾ |

ਉਹ ਸ਼ਬਦ ਜੋ ਪੜਨਾਂਵ ਵੀ ਹੋਣ ਅਤੇ ਯੋਜਕ ਵਾਂਗ ਦੋ ਵਾਕਾਂ ਨੂੰ ਵੀ ਜੋੜਨ ,ਉਹ ਸੰਬੰਧ -ਵਾਚਕ ਪੜਨਾਂਵ ਹੁੰਦੇ ਹਨ |

ਜਿਵੇਂ - ਜੋ , ਸੋ , ਜੇਹੀ, ਤੇਹੀ ਆਦਿ |

ਜੋ ਕਰੇਗਾ ਸੋ ਭਰੇਗਾ 

ਜਿਹੜਾ ਮੁੰਡਾ ਕਲ ਆਇਆ ਸੀ ਉਹ ਪਹਿਲੇ ਨੰਬਰ ਤੇ ਆਇਆ ਹੈ |

ਮੇਰਾ ਇਕ ਜਮਾਤੀ ਹੈ ਜੋ ਹਮੇਸ਼ਾ ਮੇਰੇ ਨਾਲ ਰਹਿੰਦਾ ਹੈ |

ਉਹ ਸ਼ਬਦ ਜੋ ਪੜਨਾਂਵ ਵੀ ਹੋਣ ਅਤੇ ਉਹਨਾਂ ਦੁਆਰਾ ਪ੍ਰਸ਼ਨ ਵੀ ਪੁੱਛਿਆ ਜਾਵੇ , ਉਹਨਾਂ ਨੂੰ ਪ੍ਰਸ਼ਨ -ਵਾਚਕ ਪੜਨਾਂਵ ਆਖਦੇ ਹਨ || ਜਿਵੇਂ- ਕੌਣ ,ਕਿਹੜਾ ,ਕੀ , ਕਿਵੇਂ ਆਦਿ|

ਉਹ ਸ਼ਬਦ ਜੋ ਦੂਰ ਜਾਂ ਨੇੜੇ ਪਾਈਆਂ ਚੀਜ਼ਾਂ ਵੱਲ ਇਸ਼ਾਰਾ ਕਰਨ ,ਉਹ ਨਿਸ਼ਚੇ -ਵਾਚਕ ਪੜਨਾਂਵ ਹੁੰਦੇ ਹਨ |

ਜਿਵੇਂ - ਉਹ , ਇਹ |

ਉਹ ਸ਼ਬਦ ਜੋ ਕਿਸੇ ਚੀਜ਼ ਦਾ ਅੰਦਾਜ਼ਾ ਤਾਂ ਦੱਸਣ ਪਰ ਪੂਰੀ ਗਿਣਤੀ ਨਾ ਦੱਸਣ ,ਉਹ ਅਨਿਸ਼ਚੇ-ਵਾਚਕ ਪੜਨਾਂਵ  ਅਖਵਾਉਂਦੇ ਹਨ | ਜਿਵੇਂ- ਕੁਝ ,ਥੋੜ੍ਹਾ , ਕਈ ਆਦਿ |

ਗ਼ਰੀਬ ਤੇ ਵਿਰਲਾ ਹੀ ਤਰਸ ਕਰਦਾ ਹੈ |

ਸਭ ਲੋਕ ਚੰਗੇ ਨਹੀਂ ਹੁੰਦੇ |





 

Friday, 2 October 2020

 ਭਾਸ਼ਾ  ਕਵਿਤਾ ਪਾਠ -11

ਵਿਆਖਿਆ (ਸਰਲ -ਅਰਥ )

ਇਸ ਕਵਿਤਾ ਵਿਚ ਭਾਸ਼ਾ ਦਾ ਮਹੱਤਵ ਦੱਸਿਆ ਗਿਆ ਹੈ | ਕਵੀ ਕਹਿੰਦਾ ਹੈ ਕਿ ਜੇ ਅਸੀਂ ਮੂੰਹੋਂ ਜੋ ਵੀ ਬੋਲਦੇ ਹਾਂ ,ਦੁਨੀਆਂ ਉਸਦੇ ਕਈ ਅਰਥ ਬਣਾਉਂਦੀ ਹੈ | ਇਕ -ਇਕ ਸ਼ਬਦ ਦੇ ਅਣਗਿਣਤ ਅਰਥ ਕੱਢਦੀ ਹੈ | ਕਵੀ ਕਹਿੰਦਾ ਹੈ ਕਿ ਇਹ ਬੋਲੀ ਹੀ ਹੈ ਜੋ ਦਿਲ ਦੇ ਰਾਜ਼ ਦੱਸਦੀ ਹੈ | ਸਾਰਿਆਂ ਨੂੰ ਦਿਲ ਦੀ ਗੱਲ ਸਮਝਾਉਂਦੀ ਹੈ | ਸਾਨੂੰ ਦੂਜੇ ਦੀ ਗੱਲ ਸੁਣ ਕੇ ਸਮਝ ਲੈਣੀ ਚਾਹੀਦੀ ਹੈ | ਸਾਹਮਣੇ ਵਾਲਾ ਕੀ ਕਹਿ ਰਿਹਾ ਹੈ | ਇਸ ਤਰ੍ਹਾਂ ਭਾਸ਼ਾ ਰਾਹੀਂ ਅਸੀਂ ਦੂਜੇ ਦੇ ਦਿਲ ਦੀ ਗੱਲ ਸਮਝ ਸਕਦੇ ਹਾਂ | 

ਕਵੀ ਕਹਿੰਦਾ ਹੈ ਕਿ ਜੋ ਅਸੀਂ ਕਿਸੇ ਨੂੰ ਕਹਿਣਾ ਹੈ ਸਾਨੂੰ ਕਹਿਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ | ਭਾਵ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ | ਕਿਉਂਕਿ ਸਾਡੇ ਮੂੰਹੋਂ ਨਿਕਲੇ ਵਾਕ ਸਾਡੀ ਸੋਚ ਨੂੰ ਪ੍ਰਗਟ ਕਰਦੇ ਹਨ | 

ਇਕ ਵਾਰੀ ਮੂੰਹੋਂ ਨਿਕਲੇ ਸ਼ਬਦ ਵਾਪਸ ਨਹੀਂ ਜਾਂਦੇ ਗ਼ਲਤ ਬੋਲਣ ਵਾਲਾ ਭਾਵ ਮਾੜਾ ਬੋਲਣ ਵਾਲਾ ਆਖ਼ਰ ਵਿਚ ਹਮੇਸ਼ਾ ਪਛਤਾਉਂਦਾ ਹੈ | ਮਿੱਠਾ ਬੋਲਣ ਲਈ ਕੋਈ ਵੱਖਰੀ ਮਠਿਆਈ ਨਹੀਂ ਮਿਲਦੀ | ਕੁਦਰਤ ਨੇ ਇਸ ਲਈ ਮਿੱਠੀ ਬੋਲੀ ਜਾਂ ਅੰਮ੍ਰਿਤ ਵਰਗੀ ਬੋਲੀ ਬਖਸ਼ੀ ਹੈ |

ਸਾਨੂੰ ਆਪਣੀ ਬੋਲੀ ਵਿਚ ਨਫਰਤ ਨਹੀਂ ਘੋਲਣੀ ਚਾਹੀਦੀ | ਸਭ ਨਾਲ ਮਿੱਠਾ ਬੋਲਣਾ ਚਾਹੀਦਾ ਹੈ |

 ਕਵੀ ਕਹਿੰਦਾ ਹੈ ਕਿ ਤਲਵਾਰ ਦਾ ਜਖ਼ਮ ਮਿਟ ਸਕਦਾ ਹੈ , ਪਰ ਕੌੜੇ ਸ਼ਬਦਾਂ ਦੇ ਦਿੱਤੇ ਜਖ਼ਮ ਕਦੇ ਵੀ ਨਹੀਂ ਭਰਦੇ |ਸ਼ਬਦਾਂ ਦੇ ਤੀਰ ਭਾਵ ਕੌੜੇ ਸ਼ਬਦਾਂ ਅੱਗੇ ਦੁਨੀਆਂ ਦੇ ਸਭ ਹਥਿਆਰ ਨਿੱਕੇ ਹਨ | ਕੌੜੇ ਸ਼ਬਦ ਬਹੁਤ ਤਿੱਖੇ ਹੁੰਦੇ ਹਨ ਤੇ ਇਹ ਸਿੱਧੇ ਦਿਲ ਤੇ ਵਾਰ ਕਰਦੇ ਹਨ ਤੇ ਜਖ਼ਮ ਦਿੰਦੇ ਹਨ ,ਜਿਹੜੇ ਕਦੇ ਵੀ ਠੀਕ ਨਹੀਂ ਹੁੰਦੇ | ਭਾਵ ਕੌੜੇ ਸ਼ਬਦ ਕਦੇ ਨਹੀਂ ਭੁਲਦੇ | ਇਸ ਲਈ ਕਵੀ ਸਾਨੂੰ ਹਮੇਸ਼ਾ ਮਿੱਠੇ ਬੋਲ ਬੋਲਣ ਲਈ ਕਹਿੰਦਾ ਹੈ | 

ਧੰਨਵਾਦ  

Revision assignment