ਭਾਸ਼ਾ ਕਵਿਤਾ ਪਾਠ -11
ਵਿਆਖਿਆ (ਸਰਲ -ਅਰਥ )
ਇਸ ਕਵਿਤਾ ਵਿਚ ਭਾਸ਼ਾ ਦਾ ਮਹੱਤਵ ਦੱਸਿਆ ਗਿਆ ਹੈ | ਕਵੀ ਕਹਿੰਦਾ ਹੈ ਕਿ ਜੇ ਅਸੀਂ ਮੂੰਹੋਂ ਜੋ ਵੀ ਬੋਲਦੇ ਹਾਂ ,ਦੁਨੀਆਂ ਉਸਦੇ ਕਈ ਅਰਥ ਬਣਾਉਂਦੀ ਹੈ | ਇਕ -ਇਕ ਸ਼ਬਦ ਦੇ ਅਣਗਿਣਤ ਅਰਥ ਕੱਢਦੀ ਹੈ | ਕਵੀ ਕਹਿੰਦਾ ਹੈ ਕਿ ਇਹ ਬੋਲੀ ਹੀ ਹੈ ਜੋ ਦਿਲ ਦੇ ਰਾਜ਼ ਦੱਸਦੀ ਹੈ | ਸਾਰਿਆਂ ਨੂੰ ਦਿਲ ਦੀ ਗੱਲ ਸਮਝਾਉਂਦੀ ਹੈ | ਸਾਨੂੰ ਦੂਜੇ ਦੀ ਗੱਲ ਸੁਣ ਕੇ ਸਮਝ ਲੈਣੀ ਚਾਹੀਦੀ ਹੈ | ਸਾਹਮਣੇ ਵਾਲਾ ਕੀ ਕਹਿ ਰਿਹਾ ਹੈ | ਇਸ ਤਰ੍ਹਾਂ ਭਾਸ਼ਾ ਰਾਹੀਂ ਅਸੀਂ ਦੂਜੇ ਦੇ ਦਿਲ ਦੀ ਗੱਲ ਸਮਝ ਸਕਦੇ ਹਾਂ |
ਕਵੀ ਕਹਿੰਦਾ ਹੈ ਕਿ ਜੋ ਅਸੀਂ ਕਿਸੇ ਨੂੰ ਕਹਿਣਾ ਹੈ ਸਾਨੂੰ ਕਹਿਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ | ਭਾਵ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ | ਕਿਉਂਕਿ ਸਾਡੇ ਮੂੰਹੋਂ ਨਿਕਲੇ ਵਾਕ ਸਾਡੀ ਸੋਚ ਨੂੰ ਪ੍ਰਗਟ ਕਰਦੇ ਹਨ |
ਇਕ ਵਾਰੀ ਮੂੰਹੋਂ ਨਿਕਲੇ ਸ਼ਬਦ ਵਾਪਸ ਨਹੀਂ ਜਾਂਦੇ ਗ਼ਲਤ ਬੋਲਣ ਵਾਲਾ ਭਾਵ ਮਾੜਾ ਬੋਲਣ ਵਾਲਾ ਆਖ਼ਰ ਵਿਚ ਹਮੇਸ਼ਾ ਪਛਤਾਉਂਦਾ ਹੈ | ਮਿੱਠਾ ਬੋਲਣ ਲਈ ਕੋਈ ਵੱਖਰੀ ਮਠਿਆਈ ਨਹੀਂ ਮਿਲਦੀ | ਕੁਦਰਤ ਨੇ ਇਸ ਲਈ ਮਿੱਠੀ ਬੋਲੀ ਜਾਂ ਅੰਮ੍ਰਿਤ ਵਰਗੀ ਬੋਲੀ ਬਖਸ਼ੀ ਹੈ |
ਸਾਨੂੰ ਆਪਣੀ ਬੋਲੀ ਵਿਚ ਨਫਰਤ ਨਹੀਂ ਘੋਲਣੀ ਚਾਹੀਦੀ | ਸਭ ਨਾਲ ਮਿੱਠਾ ਬੋਲਣਾ ਚਾਹੀਦਾ ਹੈ |
ਕਵੀ ਕਹਿੰਦਾ ਹੈ ਕਿ ਤਲਵਾਰ ਦਾ ਜਖ਼ਮ ਮਿਟ ਸਕਦਾ ਹੈ , ਪਰ ਕੌੜੇ ਸ਼ਬਦਾਂ ਦੇ ਦਿੱਤੇ ਜਖ਼ਮ ਕਦੇ ਵੀ ਨਹੀਂ ਭਰਦੇ |ਸ਼ਬਦਾਂ ਦੇ ਤੀਰ ਭਾਵ ਕੌੜੇ ਸ਼ਬਦਾਂ ਅੱਗੇ ਦੁਨੀਆਂ ਦੇ ਸਭ ਹਥਿਆਰ ਨਿੱਕੇ ਹਨ | ਕੌੜੇ ਸ਼ਬਦ ਬਹੁਤ ਤਿੱਖੇ ਹੁੰਦੇ ਹਨ ਤੇ ਇਹ ਸਿੱਧੇ ਦਿਲ ਤੇ ਵਾਰ ਕਰਦੇ ਹਨ ਤੇ ਜਖ਼ਮ ਦਿੰਦੇ ਹਨ ,ਜਿਹੜੇ ਕਦੇ ਵੀ ਠੀਕ ਨਹੀਂ ਹੁੰਦੇ | ਭਾਵ ਕੌੜੇ ਸ਼ਬਦ ਕਦੇ ਨਹੀਂ ਭੁਲਦੇ | ਇਸ ਲਈ ਕਵੀ ਸਾਨੂੰ ਹਮੇਸ਼ਾ ਮਿੱਠੇ ਬੋਲ ਬੋਲਣ ਲਈ ਕਹਿੰਦਾ ਹੈ |
ਧੰਨਵਾਦ
Revision assignment
No comments:
Post a Comment