Friday, 19 February 2021

ਅਣਡਿੱਠਾ ਪੈਰਾ

             ਅਣਡਿੱਠਾ ਪੈਰਾ 

ਪੈਰਾ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ - 

       ਅੱਖਾਂ ਤੋਂ ਬਿਨਾਂ ਕੋਈ ਵੀ ਵਿਅਕਤੀ ਅੰਨਾ ਹੈ | ਉਹ ਦੇਖ ਨਹੀਂ ਸਕਦਾ |  ਉਹ ਰੰਗਾਂ ਦੀ ਖੂਬਸੂਰਤੀ ਨੂੰ ਦੇਖ ਨਹੀਂ ਸਕਦਾ | ਉਸ ਲਈ ਦੁਨੀਆ ਵਿਚ ਹਨੇਰਾ ਹੋ ਜਾਂਦਾ ਹੈ | ਉਸ ਨੂੰ ਜਿੰਦਗੀ ਵਿਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ |ਨੱਕ ਸਿਰਫ਼ ਸਾਹ ਲੈਣ ਵਾਸਤੇ ਨਹੀਂ ਬਣਿਆ ਨੱਕ ਇਸ ਤੋਂ ਇਲਾਵਾ ਸੁੰਘਣ ਦਾ ਕੰਮ ਕਰਦਾ ਹੈ |  ਜੋ ਸਾਹ ਅਸੀਂ ਨੱਕ ਰਾਹੀਂ ਲੈਂਦੇ ਹਾਂ | ਉਸਨੂੰ ਸ਼ੁੱਧ ਕਰਦਾ ਹੈ | ਇਸ ਤੋਂ ਇਲਾਵਾ ਨਿੱਛ  ਮਾਰਨ ਅਤੇ ਨੱਕ ਵੱਗਣਾ   ਤੁਹਾਡੇ ਸ਼ਰੀਰ  ਦੇ ਫਾਲਤੂ ਕਣਾ ਨੂੰ ਬਾਹਰ ਕੱਢਣ ਵਿਚ ਮਦਦ ਕਰਦਾ ਹੈ | ਨੱਕ ਇਕ ਗਿਆਨ - ਇੰਦਰੀ ਵਜੋਂ ਕੰਮ ਕਰਦਾ ਹੈ | ਇਸ ਦੀ ਮਦਦ ਨਾਲ ਹੀ ਸਾਨੂੰ ਜ਼ਹਿਰੀਲੇ ਕੈਮੀਕਲ ਦਾ ਪਤਾ ਲੱਗਦਾ ਹੈ ਤੇ ਅਸੀਂ ਸਮਝ ਜਾਂਦੇ ਹਾਂ ਕਿ ਸਾਡੇ ਲਈ ਕੀ ਠੀਕ ਹੈ ਅਤੇ ਕੀ ਨਹੀਂ |

 1. ਅੱਖਾਂ ਤੋਂ ਬਿਨਾਂ ਵਿਅਕਤੀ ਕੀ ਹੁੰਦਾ ਹੈ ?

      ਲੰਗੜਾ                  ਬੋਲਾ                ਅੰਨ੍ਹਾ

 2. ਅਸੀਂ ਨੱਕ ਰਾਹੀਂ ਕੀ  ਲੈਂਦੇ ਹਾਂ ?

     ਸਾਹ                  ਹਵਾ                 ਭੋਜਨ 

 3. ਨੱਕ  ਕਿਹੜੀ ਇੰਦਰੀ ਵਜੋਂ ਕੰਮ ਕਰਦਾ ਹੈ ?

     ਤੰਤਰ                   ਮੰਤਰ                 ਗਿਆਨ 

4. ਅੰਨ੍ਹਾ ਵਿਅਕਤੀ ਕਿਸ ਦੀ ਖੂਬਸੂਰਤੀ ਨਹੀਂ ਵੇਖ ਸਕਦਾ ?

    ਅਸਮਾਨ ਦੀ               ਘਰ ਦੀ               ਰੰਗਾਂ ਦੀ 

 5. ਕਿਸ ਦੀ ਮਦਦ ਨਾਲ ਸਾਨੂੰ ਜ਼ਹਿਰੀਲੇ ਕੈਮੀਕਲ ਦਾ ਪਤਾ ਲੱਗਦਾ ਹੈ ?

    ਕੰਨਾਂ ਨਾਲ                   ਨੱਕ ਨਾਲ                   ਹੱਥਾਂ ਨਾਲ 

ਪੈਰ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ –                                                                    

       ਮੋਰ ਭਾਰਤ ਦਾ ਰਾਸ਼ਟਰੀ ਪੰਛੀ ਹੈ । ਇਹ ਬਹੁਤ ਸੋਹਣਾ ਪੰਛੀ ਹੈ ਇਹ ਬਾਗਾਂ ਵਿੱਚ ਰਹਿੰਦਾ ਹੈ ਇਸ ਦੇ ਰੰਗ ਬਿਰੰਗੇ ਖੰਭ ਸਭ ਨੂੰ ਪਿਆਰੇ ਲੱਗਦੇ ਹਨ ਇਸ ਦੀ ਅਵਾਜ਼ ਸਭ ਨੂੰ ਪਿਆਰੀ ਲੱਗਦੀ ਹੈ ਜਦੋਂ ਕਾਲੀਆਂ ਘਟਾਵਾਂ ਚੜ੍ਹ ਕੇ ਆਉਂਦੀਆਂ ਹਨ ਤਾਂ ਮੋਰ ਖੁਸ਼ੀ ਵਿੱਚ ਨੱਚਦਾ ਹੈ

1.    ਭਾਰਤ ਦਾ ਰਾਸ਼ਟਰੀ ਪੰਛੀ ਕਿਹੜਾ ਹੈ ?

2.   ਮੋਰ ਦੇ ਖੰਭ ਕਿਹੋ ਜਿਹੇ ਹੁੰਦੇ ਹਨ?

3.   ਮੋਰ ਕਦੋਂ ਨੱਚਦਾ ਹੈ ?

4.   ਮੋਰ ਕਿੱਥੇ ਰਹਿੰਦਾ ਹੈ ?

5.   ਮੋਰ ਦੀ _________ ਸਭ ਨੂੰ ਪਿਆਰੀ ਲੱਗਦੀ ਹੈ                       (ਅਵਾਜ਼ / ਚੁੰਝ )


(ੳ) ਹੇਠਾਂ ਦਿੱਤਾ ਪੈਰ੍ਹਾ ਪੜ੍ਹ ਕੇ ਪ੍ਰਸ਼ਨਾਂ ਦੇ ਉਤਰ ਦਿਓ-

ਰਾਣੀ ਲਕਸ਼ਮੀ ਬਾਈ ਦਾ ਜਨਮ 19 ਨਵੰਬਰ,1834 ਈਸਵੀ ਨੂੰ ਕਾਸ਼ੀ ਵਿਖੇ ਹੋਇਆ। ਉਸਨੂੰ ਸਾਰੇ ਪਿਆਰ ਨਾਲ ਮਨੂੰ ਆਖਦੇ ਸਨ। ਉਸਦੇ ਪਿਤਾ ਦਾ ਨਾਂ ਮੋਰੋਪੰਤ ਤੇ ਮਾਤਾ ਦਾ ਨਾਂ ਭਾਗੀਰਥੀ ਸੀ । ਉਹ ਅਜੇ ਚਾਰ ਸਾਲਾਂ ਦੀ ਹੀ ਸੀ ਕਿ ਉਸਦੀ ਮਾਤਾ ਦਾ ਦੇਹਾਂਤ ਹੋ ਗਿਆ । ਮਨੂੰ ਬਚਪਨ ਤੋਂ ਹੀ ਗੁੰਡੇ-ਗੁੱਡੀਆਂ ਨਾਲ ਖੇਡਣ ਦੀ ਥਾਂ ਤਲਵਾਰ, ਬੰਦੂਕ ਚਲਾਉਣੀ ਅਤੇ ਘੋੜ-ਸਵਾਰੀ ਸਿੱਖਦੀ ਸੀ ਉਹ ਮੁਸ਼ਕਲਾਂ ਤੋਂ ਨਹੀਂ ਸੀ ਘਬਰਾਉਂਦੀ ਤੇ ਇੱਕ ਬਹਾਦਰ ਨਾਰੀ ਬਣਨਾ ਚਾਹੁੰਦੀ ਸੀ।

1. ਲਕਸ਼ਮੀ ਬਾਈ ਦਾ ਜਨਮ ਕਦੋਂ ਤੇ ਕਿੱਥੇ ਹੋਇਆ?

2. ਲਕਸ਼ਮੀ ਬਾਈ ਨੂੰ ਕਿਹੜੀਆਂ ਚੀਜ਼ਾਂ ਦਾ ਸ਼ੌਂਕ ਸੀ ?

3. ਲਕਸ਼ਮੀ ਬਾਈ ਕਿਹੋ ਜਿਹੀ ਨਾਰੀ ਬਣਨਾ ਚਾਹੁੰਦੀ ਸੀ ?

I. ਪ੍ਰਸ਼ਨਾਂ ਦੇ ਉੱਤਰ ਦਿਓ -
1. _____ ਤੋਂ ਕੰਮ ਦੇ ਹੋਣ ਜਾਂ ਕਰਨ ਦਾ ਪਤਾ ਲੱਗਦਾ ਹੈ ?
 2. ਕਿਰਿਆ ਕਿੰਨੇ ਪ੍ਰਕਾਰ ਦੀ ਹੁੰਦੀ ਹੈ ?
 3. ਕਰਮ  ਤੋ  ਬਿਨਾ ਹੋਣ  ਵਾਲੀ ਕਿਰਿਆ  ਕੀ ਅਖਵਾਉਂਦੀ  ਹੈ |
 4 ਕਰਮ  ਸਮੇਤ ਹੋਣ  ਵਾਲੀ  ਕਿਰਿਆ ਕਿਹੜੀ  ਹੁੰਦੀ  ਹੈ |