ਪ੍ਰਸ਼ਨ 1:- ਗਰਮੀਆਂ ਵਿਚ ਬਰਸਾਤ ਨੂੰ ਕੁਦਰਤ ਦਾ ਤੋਹਫ਼ਾ ਕਿਉਂ ਸਮਝਿਆ ਜਾਂਦਾ ਹੈ ?
ਉੱਤਰ :- ਗਰਮੀ ਦੇ ਮੌਸਮ ਵਿਚ ਗਰਮੀ ਕਾਰਨ ਸਾਰੇ ਪਾਸੇ ਲੂ ਚੱਲ ਹੁੰਦੀ ਹੈ | ਪਿਆਸ ਬਹੁਤ ਲੱਗਦੀ ਹੈ , ਪਸੀਨਾ ਬਹੁਤ ਆਉਂਦਾ ਹੈ | ਕੂਲਰ ਅਤੇ ਪੱਖੇ ਦੀ ਹਵਾ ਵੀ ਨਹੀਂ ਲੱਗਦੀ | ਉਸ ਸਮੇਂ ਬਰਸਾਤ ਨੂੰ ਕੁਦਰਤ ਦਾ ਕੀਮਤੀ ਤੋਹਫ਼ਾ ਸਮਝਿਆ ਜਾਂਦਾ ਹੈ ||
ਪ੍ਰਸ਼ਨ 2:- ਬੱਚੇ ਇਸ ਮੌਸਮ ਦਾ ਅੰਨਦ ਕਿਵੇਂ ਹਨ ?
ਉਤਰ :- ਬੱਚੇ ਬਰਸਾਤ ਦੇ ਮੌਸਮ ਵਿਚ ਬਰਸਾਤ ਦਾ ਪੂਰਾ ਮਜ਼ਾ ਉਡਾਉਂਦੇ ਹਨ | ਉਹ ਬਰਸਾਤ ਵਿਚ ਨਹਾਉਂਦੇ ਹਨ | ਰੌਲਾ ਪਾਉਂਦੇ ਤੇ ਖੇਡਦੇ ਹਨ | ਇਸ ਤਰ੍ਹਾਂ ਉਹ ਇਸ ਮੌਸਮ ਦਾ ਅਨੰਦ ਮਾਣਦੇ ਹਨ |
ਪ੍ਰਸ਼ਨ 3:- ਕੁਦਰਤ ਵਿਚ ਬਰਸਾਤ ਦਾ ਮੌਸਮ ਕਿਹੜੀਆਂ -ਕਿਹੜੀਆਂ ਤਬਦੀਲੀਆਂ ਲੈ ਕੇ ਆਓਂਦਾ ਹੈ ?
ਉੱਤਰ :- ਬਰਸਾਤ ਦੇ ਮੌਸਮ ਵਿਚ ਕੁਦਰਤ ਵਿਚ ਹੇਠ ਲਿਖੀਆਂ ਤਬਦੀਲੀਆਂ ਆਉਂਦੀਆਂ ਹਨ :-
1. ਬਰਸਾਤ ਵਿੱਚ ਰੁੱਖ , ਪੌਦੇ , ਬਨਸਪਤੀ ਸਭ ਧੋਤੇ ਜਾਂਦੇ ਹਨ |
2. ਸਾਰੇ ਪਾਸੇ ਪਾਣੀ - ਪਾਣੀ ਹੋ ਜਾਂਦਾ ਹੈ |
3. ਦਰਖ਼ਤ ਹਰ ਭਰੇ ਹੋ ਜਾਂਦੇ ਹਨ |
ਪ੍ਰਸ਼ਨ 4:- ਕਿਸਾਨਾਂ ਲਈ ਬਰਸਾਤ ਦਾ ਮੌਸਮ ਕਿਵੇਂ ਲਾਭਦਾਇਕ ਹੁੰਦਾ ਹੈ ?
ਉੱਤਰ :- ਕਿਸਾਨਾਂ ਲਈ ਇਹ ਮੌਸਮ ਵਰਦਾਨ ਦੀ ਤਰ੍ਹਾਂ ਹੁੰਦਾ ਹੈ | ਫ਼ਸਲਾਂ ਨੂੰ ਪੂਰਾ ਪਾਣੀ ਮਿਲ ਜਾਂਦਾ ਹੈ , ਖੇਤ ਹਰੇ ਭਰੇ ਹੋ ਜਾਂਦੇ ਹਨ | ਚੌਲ ਅਤੇ ਮੱਕੀ ਦੀ ਫ਼ਸਲ ਵੱਧਣ ਲੱਗਦੀ ਹੈ |
ਪ੍ਰਸ਼ਨ 5:- ਕੀੜੇ - ਮਕੌੜਿਆਂ ਉੱਪਰ ਇਹ ਮੌਸਮ ਕਿ ਪ੍ਰਭਾਵ ਪਾਉਂਦਾ ਹੈ ?
ਉੱਤਰ :- ਇਸ ਮੌਸਮ ਵਿਚ ਕੀੜੇ - ਮਕੌੜੇ ਮੱਖੀਆਂ - ਮੱਛਰਾਂ ਦੀ ਭਰਮਾਰ ਹੋ ਜਾਂਦੀ ਹੈ ਤੇ ਲੋਕ ਤੋਂ ਤੰਗ ਹੁੰਦੇ ਹਨ |
No comments:
Post a Comment